ਭਾਰੀ ਬਾਰਿਸ਼ ਨੇ ਪਠਾਨਕੋਟ ਦੇ ਜਲ ਨਿਕਾਸੀ ਪ੍ਰਬੰਧਾਂ ਦੀ ਖੋਲ੍ਹੀ ਪੋਲ    15 ਅਗਸਤ ਤੋਂ ਸ਼ੁਰੂ ਹੋਵੇਗਾ ਹਾਕੀ ਵਿਸ਼ਵ ਕੱਪ, ਭਾਰਤ ਦਾ ਪਹਿਲਾ ਮੁਕਾਬਲਾ ਵੇਲਜ਼ ਨਾਲ    ਡੀਜ਼ਲ ਦਾ ਭੁਗਤਾਨ ਰੁਕਿਆ, ਪਠਾਨਕੋਟ ਚ ਦੋ ਦਿਨਾਂ ਤੋਂ ਕੂੜਾ ਚੁੱਕਣ ਦਾ ਕੰਮ ਠੱਪ    Samsung Freedom Sale: Galaxy S26 ਸੀਰੀਜ਼ ਤੇ ₹30,500 ਤੱਕ ਛੋਟ    ਪੰਚਕੂਲਾ ਚ ਜਨਰੇਟਰ ਚੁੱਕਦੇ ਸਮੇਂ ਕ੍ਰੇਨ ਪਲਟੀ, ਦੋ ਹੈਲਪਰਾਂ ਦੀ ਮੌਤ    ਪਿਤਾ ਨਾਲ ਵਾਪਰੀ ਘਟਨਾ ਦੇ ਮਾਮਲੇ ਚ ਪੁੱਤਰ ਨੂੰ ਉਮਰ ਕੈਦ    ਗਿਆਨੀ ਰਘਬੀਰ ਸਿੰਘ ਦੀ ਰਿਹਾਇਸ਼ ਬਾਹਰ ਖੜ੍ਹੀ ਪੁਲਿਸ ਗੱਡੀ ਤੇ ਲੱਗੀ ਗੋਲੀ    ਹਰਮਿੰਦਰ ਸਿੰਘ ਜੋਗੀਪੁਰ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਚ ਨਿਯੁਕਤ    PSIEC ਪਲਾਟ ਅਲਾਟਮੈਂਟ ਮਾਮਲੇ ਚ ED ਦੀ ਵੱਡੀ ਕਾਰਵਾਈ, 11 ਥਾਵਾਂ ਤੇ ਛਾਪੇ    ਸੰਦੀਪ ਸਿੰਘ ਕੇਸ: ਪੀੜਤਾ ਨੇ ਅਦਾਲਤ ਬਦਲਣ ਦੀ ਕੀਤੀ ਮੰਗ   

15 ਅਗਸਤ ਤੋਂ ਸ਼ੁਰੂ ਹੋਵੇਗਾ ਹਾਕੀ ਵਿਸ਼ਵ ਕੱਪ, ਭਾਰਤ ਦਾ ਪਹਿਲਾ ਮੁਕਾਬਲਾ ਵੇਲਜ਼ ਨਾਲ

Hockey-world-cup-to-begin-on-aug


Lptv News / Panjab

ਸ਼ਨੀਵਾਰ 15 ਅਗਸਤ ਤੋਂ ਬੈਲਜੀਅਮ ਅਤੇ ਨੀਦਰਲੈਂਡ ਵਿੱਚ ਇਕੱਠੇ ਸ਼ੁਰੂ ਹੋਣਗੇ

ਭਾਰਤੀ ਟੀਮ ਦੀ ਨਜ਼ਰ ਲੰਬੇ ਇੰਤਜ਼ਾਰ ਤੋਂ ਬਾਅਦ ਦੂਜੀ ਵਾਰ ਵਿਸ਼ਵ ਕੱਪ ਜਿੱਤਣ ਤੇ ਹੋਵੇਗੀ।

ਪੁਰਸ਼ ਅਤੇ ਮਹਿਲਾ ਹਾਕੀ ਵਿਸ਼ਵ ਕੱਪ ਸ਼ਨੀਵਾਰ 15 ਅਗਸਤ ਤੋਂ ਬੈਲਜੀਅਮ ਅਤੇ ਨੀਦਰਲੈਂਡ ਵਿੱਚ ਇਕੱਠੇ ਸ਼ੁਰੂ ਹੋਣਗੇ। ਦੋਵੇਂ ਟੂਰਨਾਮੈਂਟ 30 ਅਗਸਤ ਤੱਕ ਚੱਲਣਗੇ। ਇਸ ਵਾਰ ਪਹਿਲੀ ਵਾਰ ਪੁਰਸ਼ ਅਤੇ ਮਹਿਲਾ ਵਿਸ਼ਵ ਕੱਪ ਇੱਕੋ ਸਮੇਂ ਕਰਵਾਏ ਜਾ ਰਹੇ ਹਨ। ਦੋਵਾਂ ਮੁਕਾਬਲਿਆਂ ਵਿੱਚ 16-16 ਟੀਮਾਂ ਹਿੱਸਾ ਲੈ ਰਹੀਆਂ ਹਨ। ਭਾਰਤੀ ਪੁਰਸ਼ ਟੀਮ ਆਪਣੇ ਅਭਿਆਨ ਦੀ ਸ਼ੁਰੂਆਤ 15 ਅਗਸਤ ਨੂੰ ਵੇਲਜ਼ ਖ਼ਿਲਾਫ਼ ਕਰੇਗੀ। ਇਹ ਮੁਕਾਬਲਾ ਭਾਰਤੀ ਸਮੇਂ ਅਨੁਸਾਰ ਸ਼ਾਮ 4:30 ਵਜੇ ਸ਼ੁਰੂ ਹੋਵੇਗਾ।

ਟੂਰਨਾਮੈਂਟ ਦੇ ਮੁਕਾਬਲੇ ਨੀਦਰਲੈਂਡ ਦੇ ਐਮਸਟਰਡਮ/ਐਮਸਟਲਵੀਨ ਅਤੇ ਬੈਲਜੀਅਮ ਦੇ ਵਾਵਰੇ ਵਿੱਚ ਹੋਣਗੇ। ਕੁੱਲ 32 ਟੀਮਾਂ ਚਾਰ-ਚਾਰ ਦੇ ਚਾਰ ਗਰੁੱਪਾਂ ਵਿੱਚ ਵੰਡੀਆਂ ਗਈਆਂ ਹਨ। ਹਰ ਟੀਮ ਗਰੁੱਪ ਪੜਾਅ ਵਿੱਚ ਤਿੰਨ ਮੈਚ ਖੇਡੇਗੀ। ਹਰ ਗਰੁੱਪ ਦੀਆਂ ਚੋਟੀ ਦੀਆਂ ਦੋ ਟੀਮਾਂ ਅਗਲੇ ਪੜਾਅ ਵਿੱਚ ਪਹੁੰਚਣਗੀਆਂ।

ਇਸ ਤੋਂ ਬਾਅਦ ਨਾਕਆਊਟ ਪੜਾਅ ਵਿੱਚ ਸੈਮੀਫਾਈਨਲ ਅਤੇ ਫਾਈਨਲ ਲਈ ਮੁਕਾਬਲੇ ਹੋਣਗੇ। ਮਹਿਲਾ ਵਿਸ਼ਵ ਕੱਪ ਦਾ ਫਾਈਨਲ 29 ਅਗਸਤ ਨੂੰ, ਜਦਕਿ ਪੁਰਸ਼ ਵਿਸ਼ਵ ਕੱਪ ਦਾ ਫਾਈਨਲ 30 ਅਗਸਤ ਨੂੰ ਖੇਡਿਆ ਜਾਵੇਗਾ। ਦੋਵੇਂ ਖ਼ਿਤਾਬੀ ਮੁਕਾਬਲੇ ਟੂਰਨਾਮੈਂਟ ਦੇ ਆਖਰੀ ਦੌਰ ਦਾ ਕੇਂਦਰ ਰਹਿਣਗੇ। ਭਾਰਤੀ ਟੀਮ ਦੀ ਨਜ਼ਰ ਲੰਬੇ ਇੰਤਜ਼ਾਰ ਤੋਂ ਬਾਅਦ ਦੂਜੀ ਵਾਰ ਵਿਸ਼ਵ ਕੱਪ ਜਿੱਤਣ ਤੇ ਹੋਵੇਗੀ। ਭਾਰਤ ਨੇ ਆਖਰੀ ਵਾਰ 1975 ਵਿੱਚ ਵਿਸ਼ਵ ਕੱਪ ਦਾ ਖ਼ਿਤਾਬ ਜਿੱਤਿਆ ਸੀ।

Hockey world cup to begin on august 15 india s first match against wales


Popular Posts
Just Now