ਸੜਕਾਂ ਟੁੱਟੀਆਂ, ਵਿੱਚ ਡੂੰਘੇ ਟੋਏ Live Punjabi Tv    ਧਰੁਵ ਰਾਠੀ ਦੀਆਂ ਵਿਵਾਦਿਤ ਵੀਡੀਓਜ਼ ਤੇ ਭਾਰਤ ਚ ਰੋਕ, ਦਿੱਲੀ ਹਾਈ ਕੋਰਟ ਚ ਗੂਗਲ ਦਾ ਬਿਆਨ    11 ਜ਼ਿਲ੍ਹਿਆਂ ਚ ਅਧਿਆਪਕਾਂ ਲਈ ਨਸ਼ਾ ਵਿਰੋਧੀ ਸਿਖਲਾਈ ਪ੍ਰੋਗਰਾਮ    ਸਾਧਵੀਆਂ ਜਿਨਸੀ ਸ਼ੋਸ਼ਣ ਮਾਮਲਾ: ਡੇਰਾ ਮੁਖੀ ਦੀ ਅਪੀਲ ਤੋਂ ਜਸਟਿਸ ਸੁਖਵਿੰਦਰ ਕੌਰ ਨੇ ਖੁਦ ਨੂੰ ਕੀਤਾ ਵੱਖ    ਔਰਤ ਨੂੰ ਥਾਣੇ ਚ ਗ਼ੈਰ-ਕਾਨੂੰਨੀ ਹਿਰਾਸਤ ਚ ਰੱਖਣ ਦਾ ਮਾਮਲਾ, 3 ਪੁਲਿਸ ਅਧਿਕਾਰੀ ਮੁਅੱਤਲ    ਬੁਢਲਾਡਾ ਦੇ ਖੰਡਰ ਸ਼ੈਲਰ ਚ 19 ਸਾਲਾ ਨੌਜਵਾਨ ਦੀ ਲਾਸ਼ ਮਿਲੀ, 3 ਖ਼ਿਲਾਫ਼ ਕੇਸ    ਹੁਸ਼ਿਆਰਪੁਰ ਚ ਬਲੈਕਮੇਲਿੰਗ ਮਾਮਲਾ: ਦੋ ਔਰਤਾਂ ਸਮੇਤ 5 ਖ਼ਿਲਾਫ਼ ਕੇਸ ਦਰਜ    ਮਾਝੇ ਦੇ 200 ਤੋਂ ਵੱਧ ਲੋਕਾਂ ਨਾਲ 50 ਕਰੋੜ ਦੀ ਠੱਗੀ ਦੇ ਦੋਸ਼, ਮੁਲਜ਼ਮ ਭਰਾ ਫ਼ਰਾਰ    ਅਕਾਲ ਤਖ਼ਤ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਨੇ ਕੀਤੀ ਅਰਦਾਸ    ਹੈੱਡਮਾਸਟਰ ਕਤਲ ਮਾਮਲੇ ਚ ਪਰਿਵਾਰ ਦਾ ਮਹਿਲਾ ਅਧਿਆਪਕਾ ਤੇ ਸ਼ੱਕ, ਪੁਲਿਸ ਵੱਲੋਂ ਜਾਂਚ ਤੇਜ਼   

ਖੇਡਾਂ ਵਤਨ ਪੰਜਾਬ ਦੀਆਂ 2026-27’ ਲਈ ਆਨਲਾਈਨ ਰਜਿਸਟ੍ਰੇਸ਼ਨ ਸ਼ੁਰੂ

-khedanwatanpunjabdiyan-punjabsp


LPTV Bureau / Malerkotla

ਆਨਲਾਈਨ ਰਜਿਸਟ੍ਰੇਸ਼ਨ ਵਿੱਚ ਰੁਕਾਵਟ ਆਉਣ ਤੇ ਦਫ਼ਤਰ

ਜ਼ਿਲ੍ਹਾ ਖੇਡ ਅਫ਼ਸਰ ਨਾਲ ਕੀਤਾ ਜਾ ਸਕਦੈ ਸੰਪਰਕ - ਜ਼ਿਲ੍ਹਾ ਖੇਡ ਅਫ਼ਸਰ

ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਹੋਰ ਮਜ਼ਬੂਤ ਕਰਨ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੇ ਉਦੇਸ਼ ਨਾਲ ‘ਖੇਡਾਂ ਵਤਨ ਪੰਜਾਬ ਦੀਆਂ 2026-27’ ਰਾਜ ਪੱਧਰ, ਜ਼ਿਲ੍ਹਾ ਅਤੇ ਬਲਾਕ ਪੱਧਰ ’ਤੇ ਕਰਵਾਈਆਂ ਜਾਣਗੀਆਂ। ਇਨ੍ਹਾਂ ਖੇਡਾਂ ਲਈ ਆਨਲਾਈਨ ਰਜਿਸਟ੍ਰੇਸ਼ਨ ਪ੍ਰਕਿਰਿਆ 1 ਅਗਸਤ 2026 ਤੋਂ ਸ਼ੁਰੂ ਕਰ ਦਿੱਤੀ ਗਈ ਹੈ।

ਖਿਡਾਰੀਆਂ ਨੂੰ ਰਜਿਸਟ੍ਰੇਸ਼ਨ ਦੌਰਾਨ ਕਿਸੇ ਕਿਸਮ ਦੀ ਮੁਸ਼ਕਲ ਪੇਸ਼ ਨਾ ਆਵੇ ਅਤੇ ਉਨ੍ਹਾਂ ਨੂੰ ਤੁਰੰਤ ਤਕਨੀਕੀ ਸਹਾਇਤਾ ਮੁਹੱਈਆ ਕਰਵਾਈ ਜਾ ਸਕੇ, ਇਸ ਮੰਤਵ ਨਾਲ ਜ਼ਿਲ੍ਹਾ ਖੇਡ ਅਫ਼ਸਰ, ਮਾਲੇਰਕੋਟਲਾ ਵੱਲੋਂ ਜ਼ਿਲ੍ਹਾ ਪੱਧਰੀ ਆਈ.ਟੀ. ਕਮੇਟੀ ਦਾ ਗਠਨ ਕੀਤਾ ਗਿਆ ਹੈ।

ਜ਼ਿਲ੍ਹਾ ਖੇਡ ਅਫ਼ਸਰ ਕੁਲਦੀਪ ਚੁੱਘ ਨੇ ਦੱਸਿਆ ਕਿ ਖਿਡਾਰੀ ਆਨਲਾਈਨ ਰਜਿਸਟ੍ਰੇਸ਼ਨ ਦੌਰਾਨ ਕਿਸੇ ਵੀ ਤਰ੍ਹਾਂ ਦੀ ਤਕਨੀਕੀ ਸਮੱਸਿਆ ਜਾਂ ਜਾਣਕਾਰੀ ਦੀ ਲੋੜ ਹੋਣ ’ਤੇ ਦਫ਼ਤਰ ਜ਼ਿਲ੍ਹਾ ਖੇਡ ਅਫ਼ਸਰ, ਮਾਲੇਰਕੋਟਲਾ ਵਿਖੇ ਸੰਪਰਕ ਕਰ ਸਕਦੇ ਹਨ। ਖਿਡਾਰੀਆਂ ਦੀ ਸਹੂਲਤ ਲਈ ਦਫ਼ਤਰ ਵਿਖੇ ਆਨਲਾਈਨ ਰਜਿਸਟ੍ਰੇਸ਼ਨ ਕਰਵਾਉਣ ਦੀ ਸਹੂਲਤ ਵੀ ਉਪਲਬਧ ਹੈ। ਉਨ੍ਹਾਂ ਕਿਹਾ ਕਿ ਗਠਿਤ ਕਮੇਟੀ ਵੱਲੋਂ ਖਿਡਾਰੀਆਂ ਨੂੰ ਰਜਿਸਟ੍ਰੇਸ਼ਨ ਪ੍ਰਕਿਰਿਆ ਸਬੰਧੀ ਲੋੜੀਂਦੀ ਤਕਨੀਕੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਖਿਡਾਰੀ ਰਜਿਸਟ੍ਰੇਸ਼ਨ ਜਾਂ ਤਕਨੀਕੀ ਸਹਾਇਤਾ ਸਬੰਧੀ ਬੈਡਮਿੰਟਨ ਕੋਚ ਅਬਦੁੱਲਾ ਜਮੀਲ ਨਾਲ ਮੋਬਾਈਲ ਨੰਬਰ 94174-93383 ’ਤੇ ਵੀ ਸੰਪਰਕ ਕਰ ਸਕਦੇ ਹਨ। ਆਨਲਾਈਨ ਰਜਿਸਟ੍ਰੇਸ਼ਨ ਖੇਡ ਵਿਭਾਗ ਦੀ ਵੈੱਬਸਾਈਟ https://sports.punjab.gov.in/login/  ਰਾਹੀਂ ਕੀਤੀ ਜਾ ਸਕਦੀ ਹੈ।

ਜ਼ਿਲ੍ਹਾ ਖੇਡ ਅਫ਼ਸਰ ਨੇ ਸਮੂਹ ਖਿਡਾਰੀਆਂ, ਕੋਚਾਂ, ਖੇਡ ਸੰਸਥਾਵਾਂ, ਸਕੂਲਾਂ ਅਤੇ ਕਾਲਜਾਂ ਨੂੰ ਅਪੀਲ ਕੀਤੀ ਕਿ ਉਹ ‘ਖੇਡਾਂ ਵਤਨ ਪੰਜਾਬ ਦੀਆਂ 2026-27’ ਵਿੱਚ ਵੱਧ ਤੋਂ ਵੱਧ ਭਾਗ ਲੈਣ ਅਤੇ ਨਿਰਧਾਰਿਤ ਸਮੇਂ ਅੰਦਰ ਆਪਣੀ ਰਜਿਸਟ੍ਰੇਸ਼ਨ ਕਰਵਾਉਣ। ਉਨ੍ਹਾਂ ਕਿਹਾ ਕਿ ਇਹ ਖੇਡਾਂ ਨੌਜਵਾਨਾਂ ਨੂੰ ਆਪਣੀ ਖੇਡ ਪ੍ਰਤਿਭਾ ਦਿਖਾਉਣ ਅਤੇ ਖੇਡਾਂ ਖੇਤਰ ਵਿੱਚ ਅੱਗੇ ਵਧਣ ਲਈ ਇੱਕ ਵਧੀਆ ਮੰਚ ਪ੍ਰਦਾਨ ਕਰਨਗੀਆਂ।

khedanwatanpunjabdiyan punjabsports punjabgovernment malerkotla sportsregistration punjabplayers sportsdepartmentpunjab youthsports


Popular Posts
Just Now