ਧਰੁਵ ਰਾਠੀ ਦੀਆਂ ਵਿਵਾਦਿਤ ਵੀਡੀਓਜ਼ ਤੇ ਭਾਰਤ ਚ ਰੋਕ, ਦਿੱਲੀ ਹਾਈ ਕੋਰਟ ਚ ਗੂਗਲ ਦਾ ਬਿਆਨ    11 ਜ਼ਿਲ੍ਹਿਆਂ ਚ ਅਧਿਆਪਕਾਂ ਲਈ ਨਸ਼ਾ ਵਿਰੋਧੀ ਸਿਖਲਾਈ ਪ੍ਰੋਗਰਾਮ    ਸਾਧਵੀਆਂ ਜਿਨਸੀ ਸ਼ੋਸ਼ਣ ਮਾਮਲਾ: ਡੇਰਾ ਮੁਖੀ ਦੀ ਅਪੀਲ ਤੋਂ ਜਸਟਿਸ ਸੁਖਵਿੰਦਰ ਕੌਰ ਨੇ ਖੁਦ ਨੂੰ ਕੀਤਾ ਵੱਖ    ਔਰਤ ਨੂੰ ਥਾਣੇ ਚ ਗ਼ੈਰ-ਕਾਨੂੰਨੀ ਹਿਰਾਸਤ ਚ ਰੱਖਣ ਦਾ ਮਾਮਲਾ, 3 ਪੁਲਿਸ ਅਧਿਕਾਰੀ ਮੁਅੱਤਲ    ਬੁਢਲਾਡਾ ਦੇ ਖੰਡਰ ਸ਼ੈਲਰ ਚ 19 ਸਾਲਾ ਨੌਜਵਾਨ ਦੀ ਲਾਸ਼ ਮਿਲੀ, 3 ਖ਼ਿਲਾਫ਼ ਕੇਸ    ਹੁਸ਼ਿਆਰਪੁਰ ਚ ਬਲੈਕਮੇਲਿੰਗ ਮਾਮਲਾ: ਦੋ ਔਰਤਾਂ ਸਮੇਤ 5 ਖ਼ਿਲਾਫ਼ ਕੇਸ ਦਰਜ    ਮਾਝੇ ਦੇ 200 ਤੋਂ ਵੱਧ ਲੋਕਾਂ ਨਾਲ 50 ਕਰੋੜ ਦੀ ਠੱਗੀ ਦੇ ਦੋਸ਼, ਮੁਲਜ਼ਮ ਭਰਾ ਫ਼ਰਾਰ    ਅਕਾਲ ਤਖ਼ਤ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਨੇ ਕੀਤੀ ਅਰਦਾਸ    ਹੈੱਡਮਾਸਟਰ ਕਤਲ ਮਾਮਲੇ ਚ ਪਰਿਵਾਰ ਦਾ ਮਹਿਲਾ ਅਧਿਆਪਕਾ ਤੇ ਸ਼ੱਕ, ਪੁਲਿਸ ਵੱਲੋਂ ਜਾਂਚ ਤੇਜ਼    ਲਾਪਤਾ ਵਿਅਕਤੀ ਦੀ ਸੂਚਨਾ ਮਿਲਦੇ ਹੀ FIR ਦਰਜ ਕਰੋ: ਸੁਪਰੀਮ ਕੋਰਟ   

ਹੁਸ਼ਿਆਰਪੁਰ ਚ ਬਲੈਕਮੇਲਿੰਗ ਮਾਮਲਾ: ਦੋ ਔਰਤਾਂ ਸਮੇਤ 5 ਖ਼ਿਲਾਫ਼ ਕੇਸ ਦਰਜ

Blackmailing-case-in-hoshiarpur-


Lptv News / Panjab

ਵੀਡੀਓ ਬਣਾਉਣ, ਕੁੱਟਮਾਰ ਕਰਨ ਅਤੇ ਬਲੈਕਮੇਲ ਕਰਨ ਦੇ ਦੋਸ਼ ਹੇਠ ਦੋ ਔਰਤਾਂ ਸਮੇਤ ਪੰਜ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

ਗੜ੍ਹਸ਼ੰਕਰ, ਮਾਹਿਲਪੁਰ ਅਤੇ ਚੱਬੇਵਾਲ ਖੇਤਰਾਂ ਵਿੱਚ ਵੀ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ

ਥਾਣਾ ਸਦਰ ਪੁਲਿਸ ਨੇ ਇੱਕ ਵਿਅਕਤੀ ਨੂੰ ਕਥਿਤ ਤੌਰ ਤੇ ਪ੍ਰੇਮ ਜਾਲ ਵਿੱਚ ਫਸਾ ਕੇ ਉਸ ਦੀ ਵੀਡੀਓ ਬਣਾਉਣ, ਕੁੱਟਮਾਰ ਕਰਨ ਅਤੇ ਬਲੈਕਮੇਲ ਕਰਨ ਦੇ ਦੋਸ਼ ਹੇਠ ਦੋ ਔਰਤਾਂ ਸਮੇਤ ਪੰਜ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਭੌਰਾ ਵਾਸੀ ਸੁਰਜੀਤ ਰਾਮ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੋਸ਼ ਲਾਇਆ ਕਿ ਜਾਣ-ਪਛਾਣ ਰਾਹੀਂ ਉਸ ਦੀ ਪੂਨਮ ਰਾਣੀ ਨਾਲ ਦੋਸਤੀ ਹੋਈ ਸੀ। 

ਸ਼ਿਕਾਇਤ ਮੁਤਾਬਕ ਮਾਰਚ ਮਹੀਨੇ ਪੂਨਮ ਨੇ ਉਸ ਨੂੰ ਘਰ ਬੁਲਾਇਆ, ਜਿੱਥੇ ਉਸ ਦੇ ਪਤੀ ਵੀਰ ਚੰਦ ਅਤੇ ਸਾਲੇ ਗੌਰਵ ਨੇ ਕਥਿਤ ਤੌਰ ਤੇ ਉਸ ਦੀ ਵੀਡੀਓ ਬਣਾਈ ਅਤੇ ਕੁੱਟਮਾਰ ਕਰਕੇ 55 ਹਜ਼ਾਰ ਰੁਪਏ ਖੋਹ ਲਏ। ਸੁਰਜੀਤ ਰਾਮ ਦਾ ਦੋਸ਼ ਹੈ ਕਿ ਇਸ ਤੋਂ ਬਾਅਦ ਸੁਨੀਤਾ ਰੱਤੂ ਅਤੇ ਗੋਰਾ ਨਾਮਕ ਵਿਅਕਤੀ ਵੀ ਉੱਥੇ ਪਹੁੰਚੇ ਅਤੇ ਉਸ ਤੋਂ 15 ਲੱਖ ਰੁਪਏ ਦੀ ਮੰਗ ਕੀਤੀ ਗਈ। 

ਸ਼ਿਕਾਇਤਕਰਤਾ ਮੁਤਾਬਕ ਕਥਿਤ ਬਲੈਕਮੇਲਿੰਗ ਜਾਰੀ ਰੱਖਦਿਆਂ ਉਸ ਤੋਂ ਇੱਕ ਲੱਖ ਰੁਪਏ ਅਤੇ ਜ਼ਮੀਨ ਦੀ ਰਜਿਸਟਰੀ ਵੀ ਲੈ ਲਈ ਗਈ। ਪੁਲਿਸ ਨੇ ਸੁਨੀਤਾ ਰੱਤੂ, ਪੂਨਮ ਰਾਣੀ, ਵੀਰ ਚੰਦ, ਗੌਰਵ ਅਤੇ ਗੋਰਾ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਾਮਲੇ ਦੀ ਜਾਂਚ ਕਰ ਰਹੇ ਥਾਣੇਦਾਰ ਸੇਵਾ ਦਾਸ ਨੇ ਕਿਹਾ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਮਾਮਲੇ ਸਬੰਧੀ ਹੋਰ ਤੱਥ ਸਾਹਮਣੇ ਆਉਣ ਦੀ ਉਮੀਦ ਹੈ। 

ਪੁਲਿਸ ਮੁਤਾਬਕ ਗੜ੍ਹਸ਼ੰਕਰ, ਮਾਹਿਲਪੁਰ ਅਤੇ ਚੱਬੇਵਾਲ ਖੇਤਰਾਂ ਵਿੱਚ ਵੀ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਸਾਹਮਣੇ ਆ ਚੁੱਕੀਆਂ ਹਨ। ਹਾਲਾਂਕਿ, ਇਨ੍ਹਾਂ ਮਾਮਲਿਆਂ ਵਿੱਚ ਪਹਿਲਾਂ ਹੋਏ ਸਮਝੌਤਿਆਂ ਬਾਰੇ ਪੁਲਿਸ ਵੱਲੋਂ ਹੋਰ ਜਾਂਚ ਕੀਤੀ ਜਾ ਰਹੀ ਹੈ।

Blackmailing case in hoshiarpur case registered against 5 people including two women


Popular Posts
Just Now