ਧਰੁਵ ਰਾਠੀ ਦੀਆਂ ਵਿਵਾਦਿਤ ਵੀਡੀਓਜ਼ ਤੇ ਭਾਰਤ ਚ ਰੋਕ, ਦਿੱਲੀ ਹਾਈ ਕੋਰਟ ਚ ਗੂਗਲ ਦਾ ਬਿਆਨ    11 ਜ਼ਿਲ੍ਹਿਆਂ ਚ ਅਧਿਆਪਕਾਂ ਲਈ ਨਸ਼ਾ ਵਿਰੋਧੀ ਸਿਖਲਾਈ ਪ੍ਰੋਗਰਾਮ    ਸਾਧਵੀਆਂ ਜਿਨਸੀ ਸ਼ੋਸ਼ਣ ਮਾਮਲਾ: ਡੇਰਾ ਮੁਖੀ ਦੀ ਅਪੀਲ ਤੋਂ ਜਸਟਿਸ ਸੁਖਵਿੰਦਰ ਕੌਰ ਨੇ ਖੁਦ ਨੂੰ ਕੀਤਾ ਵੱਖ    ਔਰਤ ਨੂੰ ਥਾਣੇ ਚ ਗ਼ੈਰ-ਕਾਨੂੰਨੀ ਹਿਰਾਸਤ ਚ ਰੱਖਣ ਦਾ ਮਾਮਲਾ, 3 ਪੁਲਿਸ ਅਧਿਕਾਰੀ ਮੁਅੱਤਲ    ਬੁਢਲਾਡਾ ਦੇ ਖੰਡਰ ਸ਼ੈਲਰ ਚ 19 ਸਾਲਾ ਨੌਜਵਾਨ ਦੀ ਲਾਸ਼ ਮਿਲੀ, 3 ਖ਼ਿਲਾਫ਼ ਕੇਸ    ਹੁਸ਼ਿਆਰਪੁਰ ਚ ਬਲੈਕਮੇਲਿੰਗ ਮਾਮਲਾ: ਦੋ ਔਰਤਾਂ ਸਮੇਤ 5 ਖ਼ਿਲਾਫ਼ ਕੇਸ ਦਰਜ    ਮਾਝੇ ਦੇ 200 ਤੋਂ ਵੱਧ ਲੋਕਾਂ ਨਾਲ 50 ਕਰੋੜ ਦੀ ਠੱਗੀ ਦੇ ਦੋਸ਼, ਮੁਲਜ਼ਮ ਭਰਾ ਫ਼ਰਾਰ    ਅਕਾਲ ਤਖ਼ਤ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਨੇ ਕੀਤੀ ਅਰਦਾਸ    ਹੈੱਡਮਾਸਟਰ ਕਤਲ ਮਾਮਲੇ ਚ ਪਰਿਵਾਰ ਦਾ ਮਹਿਲਾ ਅਧਿਆਪਕਾ ਤੇ ਸ਼ੱਕ, ਪੁਲਿਸ ਵੱਲੋਂ ਜਾਂਚ ਤੇਜ਼    ਲਾਪਤਾ ਵਿਅਕਤੀ ਦੀ ਸੂਚਨਾ ਮਿਲਦੇ ਹੀ FIR ਦਰਜ ਕਰੋ: ਸੁਪਰੀਮ ਕੋਰਟ   

ਬੁਢਲਾਡਾ ਦੇ ਖੰਡਰ ਸ਼ੈਲਰ ਚ 19 ਸਾਲਾ ਨੌਜਵਾਨ ਦੀ ਲਾਸ਼ ਮਿਲੀ, 3 ਖ਼ਿਲਾਫ਼ ਕੇਸ

Body-of-19-year-old-youth-found-


Lptv News / Panjab

ਪਰਿਵਾਰ ਨੇ ਦੋਸ਼ ਲਾਇਆ ਕਿ ਇਸ ਰੰਜਿਸ਼ ਕਾਰਨ ਉਸ ਨੂੰ ਨਸ਼ੇ ਦੀ ਜ਼ਿਆਦਾ ਮਾਤਰਾ ਦੇ ਦਿੱਤੀ ਗਈ

ਤਿੰਨ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ

ਬਰ੍ਹੇ ਰੋਡ ਤੇ ਇੱਕ ਖੰਡਰ ਸ਼ੈਲਰ ਵਿੱਚੋਂ 19 ਸਾਲਾ ਨੌਜਵਾਨ ਦੀ ਲਾਸ਼ ਮਿਲਣ ਦੇ ਮਾਮਲੇ ਵਿੱਚ ਥਾਣਾ ਸਿਟੀ ਬੁਢਲਾਡਾ ਪੁਲਿਸ ਨੇ ਤਿੰਨ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਮ੍ਰਿਤਕ ਦੀ ਪਛਾਣ ਸ਼ਮਸ਼ੇਰ ਸਿੰਘ ਵਾਸੀ ਦਲੇਲਵਾਲਾ ਵਜੋਂ ਹੋਈ ਹੈ। 

ਪੁਲਿਸ ਨੂੰ ਦਿੱਤੀ ਸ਼ਿਕਾਇਤ ਮੁਤਾਬਕ ਸ਼ਮਸ਼ੇਰ ਸਿੰਘ 5 ਅਗਸਤ ਨੂੰ ਪਿੰਡ ਦੇ ਹੀ ਮਨਪ੍ਰੀਤ ਸਿੰਘ ਨਾਲ ਘਰੋਂ ਗਿਆ ਸੀ, ਪਰ ਰਾਤ ਤੱਕ ਵਾਪਸ ਨਹੀਂ ਆਇਆ। 6 ਅਗਸਤ ਨੂੰ ਪਰਿਵਾਰ ਨੂੰ ਉਸ ਦੀ ਲਾਸ਼ ਬਰ੍ਹੇ ਰੋਡ ਸਥਿਤ ਖੰਡਰ ਸ਼ੈਲਰ ਵਿੱਚ ਪਈ ਹੋਣ ਦੀ ਸੂਚਨਾ ਮਿਲੀ। ਲਾਸ਼ ਨੂੰ ਸਿਵਲ ਹਸਪਤਾਲ ਬੁਢਲਾਡਾ ਲਿਜਾਇਆ ਗਿਆ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਸ਼ਮਸ਼ੇਰ ਸਿੰਘ ਅਤੇ ਮਨਪ੍ਰੀਤ ਸਿੰਘ ਕਥਿਤ ਤੌਰ ਤੇ ਸੋਨੀ ਅਤੇ ਜੀਤੋ ਕੋਲੋਂ ਨਸ਼ਾ ਲੈ ਕੇ ਆਏ ਸਨ ਅਤੇ ਸ਼ਮਸ਼ੇਰ ਸਿੰਘ ਦੀ ਉਨ੍ਹਾਂ ਨਾਲ ਪਹਿਲਾਂ ਤੋਂ ਰੰਜਿਸ਼ ਸੀ। 

ਪਰਿਵਾਰ ਨੇ ਦੋਸ਼ ਲਾਇਆ ਕਿ ਇਸ ਰੰਜਿਸ਼ ਕਾਰਨ ਉਸ ਨੂੰ ਨਸ਼ੇ ਦੀ ਜ਼ਿਆਦਾ ਮਾਤਰਾ ਦੇ ਦਿੱਤੀ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਨ੍ਹਾਂ ਦੋਸ਼ਾਂ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।ਜਾਂਚ ਅਧਿਕਾਰੀ ਏਐਸਆਈ ਜਗਮੇਲ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ ਤੇ ਮਨਪ੍ਰੀਤ ਸਿੰਘ ਵਾਸੀ ਦਲੇਲਵਾਲਾ, ਸੋਨੀ ਅਤੇ ਜੀਤੋ ਵਾਸੀ ਵਾਰਡ ਨੰਬਰ 12, ਬੁਢਲਾਡਾ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ।

Body of 19 year old youth found in dilapidated sheller in budhlada case registered against three


Popular Posts
Just Now