ਬਿਕਰਮ ਮਜੀਠੀਆ ਨੇ ਚੰਨੀ 'ਤੇ ਕੱਸਿਆ ਤੰਜ, ਕਿਹਾ ਮੈਂ ਵੀ ਇੱਕ ਵੀਡੀਓ ਛੱਲੇ ਲਈ ਸੰਭਾਲ ਕੇ ਰੱਖੀ ਹੋਈ ਆ ਛੱਲਾ ਮੁੜ ਤਾਂ ਆਵੇ
LPTV / Chandigarh
ਲਾਈਵ ਪੰਜਾਬੀ ਟੀਵੀ ਬਿਊਰੋ : ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਦਾ ਅੱਜ 16 ਅਗਸਤ ਨੂੰ ਪੁਲਿਸ ਲਾਈਨ ਰੂਪਨਗਰ ਬਾਈਪਾਸ ਤੇ ਪਹੁੰਚਣ ਮੌਕੇ ਅਕਾਲੀ ਦਲ ਤੇ ਯੂਥ ਆਗੂਆਂ ਨੇ ਭਰਵਾਂ ਸਵਾਗਤ ਕੀਤਾ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਰੂਪਨਗਰ ਦੇ ਕਾਰਜਕਾਰੀ ਪ੍ਧਾਨ ਗੁਰਿੰਦਰ ਸਿੰਘ ਗੋਗੀ, ਨਗਰ ਕੌਂਸਲ ਦੇ ਸਾਬਕਾ ਪ੍ਧਾਨ ਪਰਮਜੀਤ ਸਿੰਘ ਮੱਕਡ਼ ਤੇ ਹੋਰ ਅਕਾਲੀ ਆਗੂਆਂ ਨੇ ਮਜੀਠੀਆ ਦਾ ਸਨਮਾਨ ਕੀਤਾ। ਮਜੀਠੀਆ ਇਥੋਂ ਜ਼ਿਲ੍ਹਾਂ ਨਵਾਂਸ਼ਹਿਰ ਲਈ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕਡ਼ ਕਲਾਂ ਲਈ ਰਵਾਨਾ ਹੋਏ। ਮਜੀਠੀਆ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਸਾਬਕਾ ਮੁੱਖਮੰਤਰੀ ਚਰਨਜੀਤ ਸਿੰਘ ਚੰਨੀ ਤੇ ਤੰਜ ਕੱਸਦਿਆਂ ਕਿਹਾ ਕਿ ਛੱਲਾ ਮੁਡ਼ ਕੇ ਨਹੀਂ ਆਇਆ। ਮੈਂ ਵੀ ਇੱਕ ਵੀਡੀਓ ਛੱਲੇ ਲਈ ਸੰਭਾਲ ਕੇ ਰੱਖੀ ਹੋਈ ਆ ਛੱਲਾ ਮੁੜ ਤਾਂ ਆਵੇ ।
Bikram Majithia tightened his grip on Channi and said "I have also saved a video for Chhalla come Chhalla come again "