ਵਿਜੀਲੈਂਸ ਬਿਊਰੋ ਵੱਲੋਂ 50,000 ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਹੇਠ ਪਨਗ੍ਰੇਨ ਦਾ ਮੈਨੇਜਰ ਅਤੇ ਇੰਸਪੈਕਟਰ ਗ੍ਰਿਫ਼ਤਾਰ ਅਯੁੱਧਿਆ ਵਿੱਚ 30 ਲੱਖ ਦੀਵਿਆਂ ਨਾਲ ਬਣੇਗਾ ਨਵਾਂ ਵਿਸ਼ਵ ਰਿਕਾਰਡ ਕ੍ਰਿਕਟ: ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਟੈਸਟ ਕ੍ਰਿਕਟ ਨੂੰ ਕਿਹਾ ਅਲਵਿਦਾ ਡੀਏ ਮਾਮਲੇ ਵਿੱਚ ਪੰਜਾਬ ਸਰਕਾਰ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਪੰਜਾਬ ਵਿੱਚ ਕਰਮਭੂਮੀ ਐਕਸਪ੍ਰੈਸ ਵਿੱਚ ਭਿਆਨਕ ਅੱਗ ਸੀਬੀਐਸਈ ਵੱਲੋਂ 10ਵੀਂ – 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਦੀ ਡੇਟ ਸ਼ੀਟ ਜਾਰੀ ਦਿੱਲੀ 'ਚ ਸਾਹ ਲੈਣਾ ਹੋਇਆ ਔਖਾ! ਪ੍ਰਸ਼ਾਸਨ ਵੱਲੋਂ GRAP-III ਦੀਆਂ ਨਵੀਆਂ ਪਾਬੰਦੀਆਂ ਲਾਗੂ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 07-11-2026 05:30 AM ਲੁਧਿਆਣਾ ਵਿੱਚ ਬੇਕਾਬੂ ਵਰਨਾ ਕਾਰ ਦਾ ਕਹਿਰ! 5 ਲੋਕਾਂ ਨੂੰ ਕੁਚਲਿਆ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਵੀਕਾਰਿਆ ਰਾਹੁਲ ਗਾਂਧੀ ਦਾ ਚੈਲੇਂਜ

ਕ੍ਰਿਕਟ: ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਟੈਸਟ ਕ੍ਰਿਕਟ ਨੂੰ ਕਿਹਾ ਅਲਵਿਦਾ

ਕ੍ਰਿਕਟ: ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਟੈਸਟ ਕ੍ਰਿਕਟ ਨੂੰ ਕਿਹਾ ਅਲ


Live Punjabi TV / Chandigarh

ਨਵੰਬਰ 2013 ਨੂੰ ਵੈਸਟਇੰਡੀਜ਼ ਖ਼ਿਲਾਫ਼ ਟੈਸਟ ਕ੍ਰਿਕਟ ਵਿੱਚ ਡੈਬਿਊ ਕੀਤਾ ਸੀ

ਇੱਕ ਭਾਵੁਕ ਸੰਦੇਸ਼ ਸਾਂਝਾ ਕਰਦਿਆਂ ਆਪਣੇ ਟੈਸਟ ਕਰੀਅਰ ਨੂੰ ਜ਼ਿੰਦਗੀ ਦਾ ਬੇਹੱਦ ਖ਼ਾਸ ਹਿੱਸਾ ਦੱਸਿਆ

ਚੰਡੀਗੜ੍ਹ: ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਆਪਣੇ 13 ਸਾਲਾਂ ਦੇ ਟੈਸਟ ਕਰੀਅਰ ਨੂੰ ਅਲਵਿਦਾ ਕਹਿ ਦਿੱਤਾ ਹੈ। ਉਨ੍ਹਾਂ ਨੇ 6 ਨਵੰਬਰ 2013 ਨੂੰ ਵੈਸਟਇੰਡੀਜ਼ ਖ਼ਿਲਾਫ਼ ਟੈਸਟ ਕ੍ਰਿਕਟ ਵਿੱਚ ਡੈਬਿਊ ਕੀਤਾ ਸੀ ਅਤੇ ਇਸ ਦਿਨ ਦੀ 13ਵੀਂ ਵਰ੍ਹੇਗੰਢ ਮੌਕੇ ਹੀ ਇਸ ਫਾਰਮੈਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ।

ਸ਼ਮੀ ਦੇ ਟੈਸਟ ਅਤੇ ਫਸਟ ਕਲਾਸ ਰੈੱਡ ਬਾਲ ਕ੍ਰਿਕਟ ਛੱਡਣ ਦੇ ਫ਼ੈਸਲੇ ਨਾਲ ਉਨ੍ਹਾਂ ਦੇ ਪ੍ਰਸ਼ੰਸਕਾਂ ਵਿੱਚ ਨਿਰਾਸ਼ਾ ਹੈ। ਜਿਵੇਂ ਹੀ ਉਨ੍ਹਾਂ ਦੇ ਸੰਨਿਆਸ ਦੀ ਖ਼ਬਰ ਸਾਹਮਣੇ ਆਈ, ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਨੇ ਪ੍ਰਤੀਕਿਰਿਆਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਕਈ ਪ੍ਰਸ਼ੰਸਕਾਂ ਨੇ ਉਨ੍ਹਾਂ ਦੇ ਯੋਗਦਾਨ ਲਈ ਧੰਨਵਾਦ ਕਰਦਿਆਂ ਸ਼ਾਨਦਾਰ ਕਰੀਅਰ ਦੀ ਸ਼ਲਾਘਾ ਕੀਤੀ।

ਸ਼ਮੀ ਨੇ ਸੋਸ਼ਲ ਮੀਡੀਆ 'ਤੇ ਇੱਕ ਭਾਵੁਕ ਸੰਦੇਸ਼ ਸਾਂਝਾ ਕਰਦਿਆਂ ਆਪਣੇ ਟੈਸਟ ਕਰੀਅਰ ਨੂੰ ਜ਼ਿੰਦਗੀ ਦਾ ਬੇਹੱਦ ਖ਼ਾਸ ਹਿੱਸਾ ਦੱਸਿਆ। ਉਨ੍ਹਾਂ ਨੇ ਟੀਮ ਦੇ ਸਾਥੀਆਂ, ਕੋਚਾਂ, ਪਰਿਵਾਰਕ ਮੈਂਬਰਾਂ, ਪ੍ਰਸ਼ੰਸਕਾਂ, ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਅਤੇ ਬੰਗਾਲ ਕ੍ਰਿਕਟ ਸੰਘ ਦਾ ਧੰਨਵਾਦ ਕੀਤਾ। ਆਪਣੇ ਸੰਦੇਸ਼ ਵਿੱਚ ਸ਼ਮੀ ਨੇ ਇਹ ਵੀ ਕਿਹਾ ਕਿ ਅੱਜ ਕੁਝ ਲੋਕਾਂ ਨੂੰ ਸਕੂਨ ਮਿਲ ਗਿਆ ਹੋਵੇਗਾ। ਉਨ੍ਹਾਂ ਦੇ ਇਸ ਬਿਆਨ ਨੂੰ ਲੈ ਕੇ ਵੀ ਸੋਸ਼ਲ ਮੀਡੀਆ 'ਤੇ ਚਰਚਾ ਹੋ ਰਹੀ ਹੈ। ਜ਼ਿਕਰਯੋਗ ਹੈ ਕਿ ਸ਼ਮੀ ਨੇ ਆਪਣੇ ਟੈਸਟ ਕਰੀਅਰ ਵਿੱਚ 64 ਮੈਚ ਖੇਡਦਿਆਂ 229 ਵਿਕਟਾਂ ਹਾਸਲ ਕੀਤੀਆਂ। ਹਾਲਾਂਕਿ, ਉਹ ਵਨਡੇ ਅਤੇ ਟੀ-20 ਕ੍ਰਿਕਟ ਵਿੱਚ ਖੇਡਣਾ ਜਾਰੀ ਰੱਖਣਗੇ।

Cricket Fast Bowler Mohammed Shami Bids Farewell To Test Cricket


📢

Reach thousands of targeted visitors daily.

Punajb News advertisement banner Punajb News advertisement banner
Popular Posts
Just Now