ਰਾਊਂਡਗਲਾਸ ਪੰਜਾਬ ਹਾਕੀ ਅਕੈਡਮੀ ਨੇ ਰਿਹਾਇਸ਼ੀ ਅਕੈਡਮੀ ਲਈ ਖੁੱਲ੍ਹੇ ਟਰਾਇਲਾਂ ਦਾ ਐਲਾਨ ਕੀਤਾ ਲੰਡਨ ਵਿੱਚ ਭਾਰਤੀ ਡਾਇਸਪੋਰਾ ਨੇ ਪ੍ਰਧਾਨ ਮੰਤਰੀ ਮੋਦੀ ਦੇ ਸਮਰਥਨ ਵਿੱਚ ਰੈਲੀ ਕੀਤੀ ਕੇਂਦਰੀ ਸਿੱਖ ਮਿਊਜ਼ੀਅਮ ਵਿੱਚ ਭਾਈ ਪਰਵਿੰਦਰ ਸਿੰਘ ਝੋਟਾ ਦਾ ਪੋਰਟਰੇਟ ਲਗਾਇਆ ਜਾਵੇਗਾ ਚੋਰਬਾਗਨ ਸਰਬਜਨੀਨ ਦੁਰਗਾ ਪੰਡਾਲ ਭਗਦੜ: 19 ਦੀ ਮੌਤ ਜਲੰਧਰ ਵਿੱਚ ਪਾਰਸ਼ਦ ਪਤੀ 'ਤੇ ਜਾਤੀਸੂਚਕ ਸ਼ਬਦ ਬੋਲਣ ਦੇ ਦੋਸ਼ ਰਾਜਵਿੰਦਰ ਕੌਰ ਥਿਆਰਾ ਨੇ ਦੀਪਕ ਬਾਲੀ ਨੂੰ ਲੈ ਕੇ ਵਾਇਰਲ ਪੋਸਟ ਨੂੰ ਦੱਸਿਆ ਫਰਜ਼ੀ ਐਕਸਪ੍ਰੈਸਵੇਅ ਤੋਂ 15 ਫੁੱਟ ਹੇਠਾਂ ਡਿੱਗਿਆ ਟੈਂਪੋ ਟ੍ਰੈਵਲਰ, 8 ਦੀ ਮੌਤ 5 ਕਰੋੜ ਦੇ ਕਥਿਤ ਰਿਸ਼ਵਤ ਮਾਮਲੇ ਵਿੱਚ ਅਮਰਦੀਪ ਗਰੇਵਾਲ ਗ੍ਰਿਫ਼ਤਾਰ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 18-10-2026 05:30 AM ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਨਮ ਦਿਨ ਦੀਆਂ ਵਧਾਈਆਂ

ਲੜਕੀ ਦਾ ਧੱਕੇ ਨਾਲ ਕਰਵਾਇਆ ਧਰਮ ਪਰਿਵਰਤਨ, ਔਰਤ ਗ੍ਰਿਫ਼ਤਾਰ

ਲੜਕੀ ਦਾ ਧੱਕੇ ਨਾਲ ਕਰਵਾਇਆ ਧਰਮ ਪਰਿਵਰਤਨ, ਔਰਤ ਗ੍ਰਿਫ਼ਤਾਰ


LPTV / Chandigarh

ਲਾਈਵ ਪੰਜਾਬੀ ਟੀਵੀ ਬਿਊਰੋ, ਪਠਾਨਕੋਟ : ਜ਼ਿਲ੍ਹੇ ਦੇ ਪਿੰਡ ਜੈਨੀ ਦੀ ਰਹਿਣ ਵਾਲੀ 14 ਸਾਲਾ ਸਿੱਖ ਲੜਕੀ ਦਾ ਜ਼ਬਰਦਸਤੀ ਧਰਮ ਪਰਿਵਰਤਨ ਕਰਨ ਦੇ ਦੋਸ਼ ‘ਚ ਪੁਲਸ ਨੇ ਉਸ ਦੀ ਮਾਂ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕਰਕੇ ਦੋਸ਼ੀ ਔਰਤ ਨੂੰ ਗ੍ਰਿਫਤਾਰ ਕਰ ਲਿਆ ਹੈ। ਲੜਕੀ ਦੀ ਮਾਂ ਪਰਮਜੀਤ ਕੌਰ ਨੇ ਸ਼ਿਕਾਇਤ ਵਿੱਚ ਕਿਹਾ ਹੈ ਕਿ ਉਸ ਦੀ 14 ਸਾਲਾ ਲੜਕੀ ਅਮਰਜੀਤ ਕੌਰ ਆਪਣੀ ਚਾਚੀ ਪੂਨਮ ਨਾਲ ਆਪਣੇ ਪੇਕੇ ਘਰ ਜਾਂਦੀ ਸੀ।
ਉੱਥੇ ਪੂਨਮ ਦੀ ਮਾਂ ਰਾਣੀ ਉਸ ਨੂੰ ਚਰਚ ਲੈ ਕੇ ਜਾਂਦੀ ਸੀ। ਰਾਣੀ ਨੇ ਜ਼ਬਰਦਸਤੀ ਅਮਰਜੀਤ ਕੌਰ ਦਾ ਸ਼੍ਰੀ ਸਾਹਿਬ ਉਤਾਰ ਕੇ ਉਸ ਦਾ ਧਰਮ ਪਰਿਵਰਤਨ ਕਰਵਾ ਲਿਆ। ਇਸ ਦਾ ਖੁਲਾਸਾ ਉਦੋਂ ਹੋਇਆ ਜਦੋਂ ਇੱਕ ਦਿਨ ਉਸ ਦੀ ਧੀ ਨੇ ਗੁਰਦੁਆਰਾ ਸਾਹਿਬ ਜਾ ਕੇ ਲੰਗਰ ਪ੍ਰਸ਼ਾਦ ਖਾਣ ਤੋਂ ਇਨਕਾਰ ਕਰ ਦਿੱਤਾ।
ਇਸ ਘਟਨਾ ਤੋਂ ਬਾਅਦ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਪੁਲੀਸ ਅਧਿਕਾਰੀਆਂ ਨਾਲ ਮੁਲਾਕਾਤ ਕਰਕੇ ਅਜਿਹੀਆਂ ਘਟਨਾਵਾਂ ’ਤੇ ਮੁਕੰਮਲ ਰੋਕ ਲਾਉਣ ਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਧਾਰ ਦੇ ਡੀਐਸਪੀ ਰਾਜੇਂਦਰ ਮਨਹਾਸ ਨੇ ਦੱਸਿਆ ਕਿ ਮੁਲਜ਼ਮ ਮਹਿਲਾ ਰਾਣੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ।

Woman arrested for forcefully converting girls religion


📢

Reach thousands of targeted visitors daily.

Punajb News advertisement banner Punajb News advertisement banner
Popular Posts
Just Now