ਸ਼ੇਰ-ਏ-ਪੰਜਾਬ ਟੀ20 ਕ੍ਰਿਕਟ ਲੀਗ ਦੇ ਆਗਾਜ਼ ਤੋਂ ਪਹਿਲਾਂ ਲੁਧਿਆਣਾ ਲਾਇਨਜ਼ ਨੇ ਜਾਰੀ ਕੀਤੀ ਜਰਸੀ ਅਤੇ ਮਸਕਟ
/ crime
LPTV News /
ਕੁਰਾਲੀ
ਸ੍ਰੀ ਹਰਮਨਦੀਪ ਸਿੰਘ ਹਾਂਸ, ਸੀਨੀਅਰ ਕਪਤਾਨ ਪੁਲਿਸ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਨੇ ਕੁਰਾਲੀ ਸ਼ਹਿਰ ਵਿਖੇ 28 ਅਗਸਤ ਨੂੰ ਵਾਪਰੀ ਕਤਲ ਦੀ ਵਾਰਦਾਤ ਨੂੰ ਸਫਲਤਾਪੂਰਵਕ ਸੁਲਝਾਉਂਦੇ ਹੋਏ ਵਾਰਦਾਤ ਤੋਂ ਬਾਅਦ ਫ਼ਰਾਰ ਹੋਏ ਦੋਸ਼ੀ ਨੂੰ ਮਹਿਜ਼ 4-5 ਘੰਟਿਆਂ ਦੇ ਅੰਦਰ ਗ੍ਰਿਫ਼ਤਾਰ ਕਰਕੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ।
ਸੀਨੀਅਰ ਕਪਤਾਨ ਪੁਲਿਸ ਨੇ ਦੱਸਿਆ ਕਿ ਮਿਤੀ 28-08-2026 ਨੂੰ ਦੁਪਹਿਰ ਕਰੀਬ 12:30 ਵਜੇ ਕੁਰਾਲੀ ਦੇ ਵਾਰਡ ਨੰਬਰ 13, ਬਡਾਲੀ ਰੋਡ ਸਥਿਤ ਓਮ ਨਾਥ ਰਾਏ ਪੁੱਤਰ ਲੇਟ ਰਾਮ ਦਿਆਲ ਰਾਏ ਦੇ ਘਰ ਵਿਖੇ ਉਸ ਦੀ ਪਤਨੀ ਸਰੋਜ ਦੇਵੀ, ਉਮਰ ਕਰੀਬ 45 ਸਾਲ, ’ਤੇ ਚਾਕੂ ਨਾਲ ਹਮਲਾ ਕੀਤਾ ਗਿਆ। ਇਸ ਹਮਲੇ ਦੌਰਾਨ ਸਰੋਜ ਦੇਵੀ ਦੀ ਮੌਤ ਹੋ ਗਈ, ਜਦਕਿ ਓਮ ਨਾਥ ਨੂੰ ਵੀ ਪੇਟ ਵਿੱਚ ਚਾਕੂ ਮਾਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ ਗਿਆ। ਓਮ ਨਾਥ ਇਸ ਸਮੇਂ ਸਿਵਲ ਹਸਪਤਾਲ, ਫੇਜ਼-6, ਮੋਹਾਲੀ ਵਿਖੇ ਇਲਾਜ ਅਧੀਨ ਹੈ।
ਪੁਲਿਸ ਜਾਂਚ ਅਨੁਸਾਰ ਇਸ ਵਾਰਦਾਤ ਨੂੰ ਸੋਨੂੰ ਕੁਮਾਰ ਪੁੱਤਰ ਸੁਰੇਸ਼ ਕੁਮਾਰ, ਵਾਸੀ ਨੇੜੇ ਚੱਕਵਾਲ ਸਕੂਲ, ਕੁਰਾਲੀ, ਉਮਰ ਕਰੀਬ 25 ਸਾਲ, ਵੱਲੋਂ ਅੰਜਾਮ ਦਿੱਤਾ ਗਿਆ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਦੋਸ਼ੀ ਦੀ ਭੈਣ ਆਪਣੀ ਮਰਜ਼ੀ ਨਾਲ ਓਮ ਨਾਥ ਦੇ ਪੁੱਤਰ ਬਿੱਟੂ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ, ਜਿਸ ਦਾ ਦੋਸ਼ੀ ਸੋਨੂੰ ਕੁਮਾਰ ਵਿਰੋਧ ਕਰ ਰਿਹਾ ਸੀ।
ਮਿਤੀ 28-08-2026 ਨੂੰ ਜਦੋਂ ਦੋਸ਼ੀ ਨੂੰ ਪਤਾ ਲੱਗਾ ਕਿ ਉਸ ਦੀ ਭੈਣ ਬਿੱਟੂ ਨਾਲ ਵਿਆਹ ਕਰਵਾ ਰਹੀ ਹੈ ਤਾਂ ਉਹ ਕਥਿਤ ਤੌਰ ’ਤੇ ਗੁੱਸੇ ਵਿੱਚ ਆ ਗਿਆ ਅਤੇ ਚਾਕੂ ਲੈ ਕੇ ਓਮ ਨਾਥ ਦੇ ਘਰ ਪਹੁੰਚ ਗਿਆ। ਉੱਥੇ ਉਸ ਨੇ ਸਰੋਜ ਦੇਵੀ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ ਅਤੇ ਓਮ ਨਾਥ ਨੂੰ ਵੀ ਜ਼ਖ਼ਮੀ ਕਰ ਦਿੱਤਾ।
ਇਸ ਸਬੰਧੀ ਜ਼ਖ਼ਮੀ ਓਮ ਨਾਥ ਦੇ ਬਿਆਨ ਦੇ ਆਧਾਰ ’ਤੇ ਥਾਣਾ ਸਿਟੀ ਕੁਰਾਲੀ ਵਿਖੇ ਮੁਕੱਦਮਾ ਨੰਬਰ 91 ਮਿਤੀ 28-08-2026 ਅਧੀਨ ਧਾਰਾਵਾਂ 109 ਅਤੇ 103 ਬੀ.ਐਨ.ਐਸ. ਤਹਿਤ ਸੋਨੂੰ ਕੁਮਾਰ ਪੁੱਤਰ ਸੁਰੇਸ਼ ਕੁਮਾਰ, ਵਾਸੀ ਕੁਰਾਲੀ, ਖ਼ਿਲਾਫ਼ ਕੇਸ ਦਰਜ ਕੀਤਾ ਗਿਆ।
ਦੋਸ਼ੀ ਦੀ ਤੁਰੰਤ ਗ੍ਰਿਫ਼ਤਾਰੀ ਲਈ ਐਸ ਪੀ (ਦਿਹਾਤੀ) ਜਸਪਿੰਦਰ ਸਿੰਘ ਦੀ ਨਿਗਰਾਨੀ ਹੇਠ ਹਰਕੀਰਤ ਸਿੰਘ, ਪੀ.ਪੀ.ਐੱਸ., ਉਪ ਕਪਤਾਨ ਪੁਲਿਸ ਖਰੜ-2 (ਮੁੱਲਾਂਪੁਰ) ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਇੰਸਪੈਕਟਰ ਹਰਸ਼ ਮੋਹਨ ਗੌਤਮ, ਮੁੱਖ ਅਫ਼ਸਰ ਥਾਣਾ ਸਿਟੀ ਕੁਰਾਲੀ ਦੀ ਅਗਵਾਈ ਹੇਠ ਵਿਸ਼ੇਸ਼ ਪੁਲਿਸ ਟੀਮ ਦਾ ਗਠਨ ਕੀਤਾ ਗਿਆ। ਪੁਲਿਸ ਟੀਮ ਨੇ ਤੇਜ਼ੀ ਅਤੇ ਮੁਸਤੈਦੀ ਨਾਲ ਕਾਰਵਾਈ ਕਰਦੇ ਹੋਏ ਵਾਰਦਾਤ ਤੋਂ ਮਹਿਜ਼ 4-5 ਘੰਟਿਆਂ ਦੇ ਅੰਦਰ ਹੀ ਦੋਸ਼ੀ ਸੋਨੂੰ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ।
ਦੋਸ਼ੀ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਨ ਦੀ ਕਾਰਵਾਈ ਕੀਤੀ ਜਾਵੇਗੀ। ਮੁਕੱਦਮੇ ਦੀ ਤਫ਼ਤੀਸ਼ ਜਾਰੀ ਹੈ।
khararcrime kuralimurder punjabpolice murdercase kuralinews sasnagarpolice crimenewspunjab