ਫਗਵਾੜਾ ਦੀ ਪਾਲਾਹੀ ਰੋਡ 'ਤੇ ਹਥਿਆਰਬੰਦ ਲੁਟੇਰਿਆਂ ਨੇ ਜੌਹਰੀ 'ਤੇ ਹਮਲਾ ਕੀਤਾ ਕੈਨੇਡਾ ਤੋਂ ਵੱਖ ਹੋਣ ਦੇ ਮੁੱਦੇ ’ਤੇ ਅਲਬਰਟਾ ਦੀ ਪ੍ਰੀਮੀਅਰ ਨੇ ਪਾਈ ਵੋਟ, ਦੇਸ਼ ਨਾਲ ਰਹਿਣ ਦੀ ਕੀਤੀ ਅਪੀਲ ਭਾਰਤ ਦੀਆਂ ਸੰਵਿਧਾਨਕ ਸੰਸਥਾਵਾਂ ਵਿਰੁੱਧ ਮੁਹਿੰਮ: ਹਾਰਵਰਡ ਦੇ ਵਿਦਵਾਨ ਸਰਕਾਰ ਨੇ ਗੰਨਾ ਕਿਸਾਨਾਂ ਵੱਲੋਂ ਉਠਾਏ ਮੁੱਦਿਆਂ ਦੀ ਪੜਚੋਲ ਲਈ ਕਮੇਟੀ ਬਣਾਈ ਆਈਸ ਏਜੰਟਾਂ ਨੂੰ ਰੋਜ਼ਾਨਾ 3,000 ਗ੍ਰਿਫ਼ਤਾਰੀਆਂ ਦਾ ਟੀਚਾ ਦੇਣ ਦੀ ਰਿਪੋਰਟ ਪੰਜਾਬ ਭਰ ਦੇ ਸਮੂਹ ਟੋਲ ਪਲਾਜ਼ੇ ਅੱਜ 15 ਅਕਤੂਬਰ ਨੂੰ ਆਉਣ-ਜਾਣ ਵਾਲੇ ਵਾਹਨਾਂ ਲਈ ਮੁਫ਼ਤ ਕੀਤੇ ਜਾਣਗੇ ਕਤਲ ਦੇ ਦੋਸ਼ ਵਿੱਚ ਮੁਸਕਾਨ ਰਸਤੋਗੀ ਅਤੇ ਉਸਦੇ ਪ੍ਰੇਮੀ ਸਾਹਿਲ ਨੂੰ ਮੌਤ ਦੀ ਸਜ਼ਾ ਸੁਣਾਈ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੀ ₹78 ਕਰੋੜ ਦੀ ਜ਼ਮੀਨ ਖਰੀਦ 'ਤੇ ਐਫ.ਆਈ.ਆਰ. ਦੀ ਮੰਗ: ਈ.ਡੀ. ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 15-10-2026 05:15 AM ਪਰਵਿੰਦਰ ਝੋਟਾ ਕੇਸ: 15 ਅਕਤੂਬਰ 'ਪੰਜਾਬ ਬੰਦ' ਦਾ ਰਾਜਨੀਤਿਕ ਪਾਰਟੀਆਂ ਨੇ ਕੀਤਾ ਸਮਰਥਨ

ਜਾਲੰਧਰ Meriton Hotel ਫਿਰ ਵਿਵਾਦਾਂ ਵਿੱਚ, ਪਾਰਟੀ ਦੌਰਾਨ ਬਾਊਂਸਰਾਂ ਉੱਤੇ ਮਾਰਪੀਟ ਦੇ ਦੋਸ਼

ਜਾਲੰਧਰ Meriton Hotel ਫਿਰ ਵਿਵਾਦਾਂ ਵਿੱਚ, ਪਾਰਟੀ ਦੌਰਾਨ ਬਾਊਂਸਰਾਂ


Lptv News / ਜਾਲੰਧਰ

ਹੋਟਲ ਸਟਾਫ਼ ਉੱਤੇ ਬਦਸਲੂਕੀ ਦੇ ਦੋਸ਼ ਹੋਟਲ ਦੇ ਬਾਊਂਸਰਾਂ ਨੇ ਹਮਲਾ ਕੀਤਾ

ਹੋਟਲ ਦੇ ਪਾਰਟਨਰਾਂ ਵਿਚਾਲੇ ਵੀ ਚੱਲ ਰਿਹਾ ਹੈ ਵਿਵਾਦ

ਜਾਲੰਧਰ ਮੇਰੀਟਨ ਹੋਟਲ ਇੱਕ ਵਾਰ ਫਿਰ ਵਿਵਾਦਾਂ ਵਿੱਚ ਘਿਰ ਗਿਆ ਹੈ। ਜਾਣਕਾਰੀ ਅਨੁਸਾਰ ਹੋਟਲ ਵਿੱਚ ਪਾਰਟੀ ਦੌਰਾਨ ਮਹਿਮਾਨਾਂ ਅਤੇ ਹੋਟਲ ਸਟਾਫ਼ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ।

ਜਾਲੰਧਰ ਮੇਰੀਟਨ ਹੋਟਲ ਇੱਕ ਵਾਰ ਫਿਰ ਵਿਵਾਦਾਂ ਵਿੱਚ ਘਿਰ ਗਿਆ ਹੈ। ਜਾਣਕਾਰੀ ਅਨੁਸਾਰ ਹੋਟਲ ਵਿੱਚ ਪਾਰਟੀ ਦੌਰਾਨ ਮਹਿਮਾਨਾਂ ਅਤੇ ਹੋਟਲ ਸਟਾਫ਼ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਮਾਮਲਾ ਇੰਨਾ ਵਧ ਗਿਆ ਕਿ ਗੱਲ ਹੱਥਾਪਾਈ ਤੱਕ ਪਹੁੰਚ ਗਈ, ਇਸ ਦੌਰਾਨ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ। ਜਿਸ ਤੋਂ ਬਾਅਦ ਪੁਲਿਸ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ ਗਈ।

ਘਟਨਾ ਬਾਰੇ ਜਾਣਕਾਰੀ ਦਿੰਦਿਆਂ ਵਪਾਰੀ ਰਵੀ ਨੇ ਦੱਸਿਆ ਕਿ ਉਸਨੇ ਪਾਰਟੀ ਰੱਖੀ ਸੀ। ਸ਼ਨੀਵਾਰ ਦੇਰ ਰਾਤ ਕਰੀਬ 3 ਵਜੇ ਜਦੋਂ ਹੋਟਲ ਸਟਾਫ਼ ਤੋਂ ਪੁੱਛਿਆ ਗਿਆ ਕਿ ਵਾਅਦੇ ਮੁਤਾਬਕ ਉਨ੍ਹਾਂ ਨੂੰ ਖਾਣਾ ਸਰਵ ਨਹੀਂ ਕੀਤਾ ਜਾ ਰਿਹਾ ਤਾਂ ਉਨ੍ਹਾਂ ਨੇ ਸਹੀ ਤਰੀਕੇ ਨਾਲ ਜਵਾਬ ਨਹੀਂ ਦਿੱਤੇ। ਇਸ ਉੱਤੇ ਮੈਨੇਜਰ ਨਾਲ ਪਾਰਟੀ ਵਿੱਚ ਆਏ ਭੱਲਾ ਨੇ ਗੱਲਬਾਤ ਕੀਤੀ। ਇਸ ਤੋਂ ਬਾਅਦ ਗੱਲਬਾਤ ਬਹਿਸ ਵਿੱਚ ਬਦਲ ਗਈ। ਅਸੀਂ ਹੋਟਲ ਵਿੱਚ ਨੱਚਣ ਲਈ ਡਾਂਸਰ ਵੀ ਬੁਲਾਈਆਂ ਸਨ, ਉਨ੍ਹਾਂ ਨਾਲ ਵੀ ਸਟਾਫ਼ ਨੇ ਮਿਸਬਿਹੇਵ ਕੀਤਾ ਅਤੇ ਪਾਰਟੀ ਵਿੱਚ ਆਈ ਇੱਕ ਔਰਤ ਨੂੰ ਬੈਡ ਟਚ ਕਰਨ ਦੀ ਕੋਸ਼ਿਸ਼ ਕੀਤੀ।

ਇਸ ਨਾਲ ਮਾਮਲਾ ਵਧ ਗਿਆ ਜਿਸ ਉੱਤੇ ਹੋਟਲ ਦੇ ਬਾਊਂਸਰਾਂ ਅਤੇ ਕੁਝ ਹੋਰ ਲੋਕਾਂ ਨੇ ਭੱਲਾ ਉੱਤੇ ਹਮਲਾ ਕਰ ਦਿੱਤਾ। ਇਸ ਨਾਲ ਉਨ੍ਹਾਂ ਦੇ ਸਿਰ ਵਿੱਚ ਸੱਟ ਲੱਗੀ ਹੈ। ਘਟਨਾ ਦੀ ਜਾਣਕਾਰੀ ਥਾਣਾ ਕੈਂਟ ਨੂੰ ਦੇ ਦਿੱਤੀ ਗਈ ਹੈ। ਪੁਲਿਸ ਮੌਕੇ ਉੱਤੇ ਪਹੁੰਚੀ ਸੀ ਅਤੇ ਜਾਂਚ ਕਰਕੇ ਚਲੀ ਗਈ। ਝਗੜੇ ਦਾ ਪਤਾ ਲੱਗਣ ਉੱਤੇ ਜਾਲੰਧਰ ਸੈਂਟਰਲ ਤੋਂ ਵਿਧਾਇਕ ਰਮਨ ਅਰੋੜਾ ਵੀ ਪਹੁੰਚੇ ਸਨ।

ਦੱਸ ਦਈਏ ਕਿ ਹੋਟਲ ਪਾਰਟਨਰਾਂ ਵਿਚਾਲੇ ਚੱਲ ਰਹੇ ਪੁਰਾਣੇ ਵਿਵਾਦ ਨੂੰ 2 ਦਿਨ ਪਹਿਲਾਂ ਹੀ ਸੈਂਟਰਲ ਹਲਕਾ ਇੰਚਾਰਜ ਨਿਤਿਨ ਕੋਹਲੀ ਅਤੇ ਜਾਲੰਧਰ ਦੇ ਮੇਅਰ ਵਨੀਤ ਧੀਰ ਨੇ ਸੁਲਝਾਇਆ ਸੀ। ਇਸ ਤੋਂ ਬਾਅਦ ਇੱਕ ਵਾਰ ਫਿਰ ਇੱਥੇ ਝਗੜਾ ਹੋ ਗਿਆ।

Jalandhars meriton hotel in the spotlight for controversy again


📢

Reach thousands of targeted visitors daily.

Punajb News advertisement banner Punajb News advertisement banner
Popular Posts
Just Now