ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 30-10-2026 05:30 AM ਹੋਸ਼ਿਆਰਪੁਰ ਵਿੱਚ ਪੁੱਤਰ ਦੀ ਚਾਹਤ ਕਾਰਨ ਪਿਤਾ ਨੇ 17 ਸਾਲਾ ਧੀ ਦਾ ਕਿਰਪਾਨ ਨਾਲ ਕਤਲ ਕੀਤਾ: ਪਰਿਵਾਰ ਪੰਜਾਬ ਸਰਕਾਰ ਨੇ ਤਬਦੀਲ ਕੀਤੇ ਤਿੰਨ ਡੀਐਸਪੀ ਪੱਧਰ ਦੇ ਅਧਿਕਾਰੀ ਦਿਲਜੀਤ ਦੋਸਾਂਝ ਦੇ ਦਿੱਲੀ ਕੰਸਰਟ ’ਤੇ ਵਿਵਾਦ ਅੰਮ੍ਰਿਤਸਰ ਪੁਲਿਸ ਨੇ 138 ਐਨਡੀਪੀਐਸ ਮਾਮਲਿਆਂ ਵਿੱਚ ਹੈਰੋਇਨ, ਚਰਸ ਤੇ ਭੁੱਕੀ ਸਮੇਤ ਨਸ਼ੀਲੇ ਪਦਾਰਥ ਨਸ਼ਟ ਕੀਤੇ ਮੁੱਖ ਮੰਤਰੀ ਮਾਨ ਤੇ ਡੀਜੀਪੀ ਯਾਦਵ ਨੈਤਿਕ ਜ਼ਿੰਮੇਵਾਰੀ ਲੈਂਦਿਆਂ ਅਸਤੀਫ਼ਾ ਦੇਣ: ਪਰਗਟ ਸਿੰਘ ਪੰਜਾਬ ਚੋਣ 2027: ਆਪ ਦੀ ਵੱਡੀ ਬੈਠਕ ਕੱਲ੍ਹ ਜਲੰਧਰ ਰਾਸ਼ਟਰੀ ਰਾਜਮਾਰਗ ’ਤੇ ਕਾਰ ਬੇਕਾਬੂ ਹੋ ਕੇ ਡਿਵਾਈਡਰ ਪਾਰ ਕਰ ਗਈ ਵਾਰਿਸ ਪੰਜਾਬ ਦੇ ਵਿੱਚ ਹਲਚਲ, ਅਵਤਾਰ ਸਿੰਘ ਸੇਖੋਂ ਸਮੇਤ 5 ਨੇਤਾ ਬਾਹਰ ਮਾਨਸਾ ਵਿੱਚ ਸਿੱਖਾਂ ਦੀਆਂ ਪਵਿੱਤਰ ਚੀਜ਼ਾਂ ਤੇ ਦਸਤਾਰਾਂ ਦੀ ਬੇਅਦਬੀ ਘੋਰ ਸ਼ਰਮਨਾਕ: ਗਿਆਨੀ ਕੁਲਦੀਪ ਸਿੰਘ ਗਰਗੱਜ

ਹੋਸ਼ਿਆਰਪੁਰ ਵਿੱਚ ਪੁੱਤਰ ਦੀ ਚਾਹਤ ਕਾਰਨ ਪਿਤਾ ਨੇ 17 ਸਾਲਾ ਧੀ ਦਾ ਕਿਰਪਾਨ ਨਾਲ ਕਤਲ ਕੀਤਾ: ਪਰਿਵਾਰ

ਹੋਸ਼ਿਆਰਪੁਰ ਵਿੱਚ ਪੁੱਤਰ ਦੀ ਚਾਹਤ ਕਾਰਨ ਪਿਤਾ ਨੇ 17 ਸਾਲਾ ਧੀ ਦਾ ਕਿਰ


Live Punjabi TV / ਹੋਸ਼ਿਆਰਪੁਰ : Punjab

ਪੁੱਤਰ ਦੀ ਚਾਹਤ ਵਿੱਚ ਕਤਲ: ਮਾਮਾ

ਮਾਂ ਦੇ ਬਿਆਨ ’ਤੇ ਕੇਸ ਦਰਜ

ਹੋਸ਼ਿਆਰਪੁਰ ਦੇ ਪਿੰਡ ਧੂਤ ਕਲਾਂ ਵਿੱਚ ਇੱਕ ਪਿਤਾ ਨੇ ਆਪਣੀ 17 ਸਾਲਾ ਧੀ ਦਾ ਕਿਰਪਾਨ ਨਾਲ ਕਤਲ ਕਰ ਦਿੱਤਾ। ਕਤਲ ਤੋਂ ਬਾਅਦ ਮੁਲਜ਼ਮ ਪਿਤਾ ਮੌਕੇ ਤੋਂ ਫ਼ਰਾਰ ਹੋ ਗਿਆ। ਮ੍ਰਿਤਕ ਦੀ ਪਛਾਣ ਇੰਦਰਪ੍ਰੀਤ ਕੌਰ ਵਜੋਂ ਹੋਈ ਹੈ, ਜੋ 12ਵੀਂ ਜਮਾਤ ਵਿੱਚ ਪੜ੍ਹਦੀ ਸੀ। ਘਟਨਾ ਦਾ ਪਤਾ ਲੱਗਦੇ ਹੀ ਪਰਿਵਾਰ ਵਿੱਚ ਸੋਗ ਪਸਰ ਗਿਆ। ਮਾਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ।

ਪੁੱਤਰ ਦੀ ਚਾਹਤ ਵਿੱਚ ਕਤਲ: ਮਾਮਾ
ਘਟਨਾ ਤੋਂ ਬਾਅਦ ਲੜਕੀ ਦੇ ਮਾਮਾ ਮਨਜੀਤ ਸਿੰਘ ਨੇ ਦੱਸਿਆ ਕਿ ਉਸ ਦੇ ਜੀਜੇ ਨੇ ਸਵੇਰੇ ਉਸ ਦੀ 17 ਸਾਲਾ ਭਾਣਜੀ ਦਾ ਕਤਲ ਕਰ ਕੇ ਮੌਕੇ ਤੋਂ ਫ਼ਰਾਰ ਹੋ ਗਿਆ। ਉਹ ਸ਼ੁਰੂ ਤੋਂ ਹੀ ਇੰਦਰਪ੍ਰੀਤ ਨੂੰ ਪਸੰਦ ਨਹੀਂ ਕਰਦਾ ਸੀ, ਕਿਉਂਕਿ ਉਸ ਨੂੰ ਪੁੱਤਰ ਚਾਹੀਦਾ ਸੀ। ਇਸ ਲਈ ਉਹ ਹਮੇਸ਼ਾ ਉਸ ਨਾਲ ਚੰਗਾ ਵਿਵਹਾਰ ਨਹੀਂ ਕਰਦਾ ਸੀ। ਪਰ ਅੱਜ ਉਸ ਨੇ ਕਿਰਪਾਨ ਨਾਲ ਉਸ ਦਾ ਕਤਲ ਕਰ ਦਿੱਤਾ।

ਮਾਂ ਦੇ ਬਿਆਨ ’ਤੇ ਕੇਸ ਦਰਜ
ਪੁਲਿਸ ਨੇ ਲੜਕੀ ਦੀ ਲਾਸ਼ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਮਾਂ ਦੇ ਬਿਆਨ ਦੇ ਆਧਾਰ ’ਤੇ ਪੁਲਿਸ ਨੇ ਮੁਲਜ਼ਮ ਪਿਤਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਪੁੱਤਰ ਦੀ ਚਾਹਤ ਵਿੱਚ ਮੁਲਜ਼ਮ ਨੇ ਆਪਣੀ ਧੀ ਦਾ ਕਤਲ ਕੀਤਾ। ਜਾਂਚ ਜਾਰੀ ਹੈ।

In Hoshiarpur A Father Murdered His 17 year old Daughter With A Kirpan


📢

Reach thousands of targeted visitors daily.

Punajb News advertisement banner Punajb News advertisement banner
Popular Posts
Just Now