ਗਰੀਸ ਵਿੱਚ ਦੋ ਪੰਜਾਬੀ ਨੌਜਵਾਨਾਂ ਦੀ ਹੱਤਿਆ
/ crime
Live Punjabi TV /
ShahKot: Jalandhar
18 ਦਿਨਾਂ ਬਾਅਦ 21 ਨਵੰਬਰ ਨੂੰ ਭਾਰਤ ਪਹੁੰਚਣਗੀਆਂ ਮ੍ਰਿਤਕ ਦੇਹਾਂ।
ਇਸ ਮਾਮਲੇ ਦੇ ਵਿੱਚ ਭਾਰਤੀ ਮੂਲ ਦੇ ਸੰਦੀਪ ਨੂੰ ਗ੍ਰੀਸ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ
ਰੋਜ਼ਗਾਰ ਵਾਸਤੇ ਵਿਦੇਸ਼ ਗਏ ਸਨ ਦੋਵੇਂ ਸਕੇ ਭਰਾ ਗਰੀਸ ਪੁਲਿਸ ਵੱਲੋਂ ਦੋਸ਼ੀ ਗ੍ਰਫਤਾਰ ਪਰਿਵਾਰ ਨੇ ਸਖਤ ਸਜ਼ਾ ਅਤੇ ਮਾਮਲੇ ਦੀ ਭਾਰਤ ਵਿੱਚ ਵੀ ਜਾਂਚ ਕਰਨ ਦੀ ਕੀਤੀ ਮੰਗ ਰੋਜ਼ਗਾਰ ਦੀ ਭਾਲ ਵਿੱਚ ਪੰਜਾਬ ਤੋਂ ਗ੍ਰੀਸ ਗਏ ਦੋ ਨੌਜਵਾਨਾਂ ਦੀ ਹੱਤਿਆ ਨੇ ਪੂਰੇ ਪੰਜਾਬ ਨੂੰ ਝੰਝੋੜ ਕੇ ਰੱਖ ਦਿੱਤਾ ਹੈ।
ਜਲੰਧਰ ਦੇ ਸ਼ਾਹਕੋਟ ਇਲਾਕੇ ਦੇ ਪਿੰਡ ਤਲਵੰਡੀ ਸੰਗੇੜਾ ਦੇ ਰਹਿਣ ਵਾਲੇ ਦਲਜੀਤ ਸਿੰਘ ਤੇ ਗੁਰਵਿੰਦਰ ਸਿੰਘ ਦੀਤਿ ਨਵੰਬਰ ਨੂੰ ਹੱਤਿਆ ਕਰ ਦਿੱਤੀ ਗਈ ਸੀ। ਤੇ ਹੁਣ 21 ਨਵੰਬਰ ਨੂੰ ਦੋਵੇਂ ਭਰਾਵਾਂ ਦੀਆਂ ਮ੍ਰਿਤਕ ਦੇਹਾਂ ਭਾਰਤ ਪਹੁੰਚਣ ਦੀ ਉਮੀਦ ਹੈ। ਯਾਨੀ ਕਿ ਜਿਹੜਾ ਜਿਗਰ ਦੇ ਦੋ ਟੁਕੜਿਆਂ ਨੂੰ ਗਵਾਉਣ ਤੋਂ ਬਾਅਦ 18 ਦਿਨਾਂ ਦੀ ਉਡੀਕ ਮਗਰੋਂ ਪਰਿਵਾਰ ਨੂੰ ਆਪਣੇ ਪੁੱਤਰਾਂ ਦੇ ਅੰਤਿਮ ਦਰਸ਼ਨ ਹੋ ਸਕਣਗੇ। ਪਰਿਵਾਰ ਦਾ ਦੋਸ਼ ਹੈ ਕਿ ਦੋਵੇਂ ਨੌਜਵਾਨਾਂ ਨੂੰ ਹੱਤਿਆ ਤੋਂ ਪਹਿਲਾਂ ਲਗਾਤਾਰ ਮਾਨਸਿਕ ਤੌਰ ਤੇ ਪਰੇਸ਼ਾਨ ਕੀਤਾ ਜਾਂਦਾ ਸੀ। ਜਾਨੋ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਤੇ ਇਸ ਮਾਮਲੇ ਦੇ ਵਿੱਚ ਭਾਰਤੀ ਮੂਲ ਦੇ ਸੰਦੀਪ ਨੂੰ ਗ੍ਰੀਸ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਤੇ ਪਰਿਵਾਰ ਮੁਤਾਬਕ ਦੋਸ਼ੀ ਨੇ ਆਪਣਾ ਜ਼ੁਰਮ ਕਬੂਲ ਕਰ ਲਿਆ ਹੈ।
ਪੀੜਿਤ ਪਰਿਵਾਰ ਨੇ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਅਤੇ ਵਿਦੇਸ਼ ਮੰਤਰਾਲੇ ਤੋਂ ਇਨਸਾਫ਼ ਦੀ ਗੁਹਾਰ ਲਗਾਈ ਹੈ। ਬਿਹਤਰ ਭਵਿੱਖ ਅਤੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਦੇ ਸੁਪਨੇ ਲੈ ਕੇ ਦੋਵੇਂ ਸਕੇ ਭਰਾ ਰੋਜ਼ਗਾਰ ਵਾਸਤੇ ਗਰੀਸ ਗਏ ਹੋਏ ਸਨ। ਪਰ ਕਿਸੇ ਨੂੰ ਕੀ ਪਤਾ ਸੀ ਕਿ ਵਿਦੇਸ਼ ਦੀ ਧਰਤੀ ਤੇ ਉਨਾਂ ਦੀ ਜ਼ਿੰਦਗੀ ਦਾ ਇੰਜ ਦਰਦਨਾਕ ਅੰਤ ਹੋ ਜਾਵੇਗਾ। 3 ਨਵੰਬਰ ਨੂੰ ਦੋਵੇਂ ਭਰਾਵਾਂ ਦੀ ਹੱਤਿਆ ਕਰ ਦਿੱਤੀ ਗਈ ਤੇ ਪਿਤਾ ਬੂਟਾ ਸਿੰਘ ਤੇ ਪੂਰੇ ਪਰਿਵਾਰ ਦੇ ਲਈ ਇਹ ਦੋਹਰਾ ਸਦਮਾ ਹੈ। ਇੱਕ ਪਾਸੇ ਦੋ ਜਵਾਨ ਪੁੱਤਰਾਂ ਨੂੰ ਗਵਾਉਣ ਦਾ ਦਰਦ ਤੇ ਦੂਜੇ ਪਾਸੇ ਉਨਾਂ ਦੀਆਂ ਮ੍ਰਿਤਕ ਦੇ ਹਾਂ ਭਾਰਤ ਪਹੁੰਚਾਉਣ ਦੀ ਲੰਬੀ ਉਡੀਕ ਤੇ ਪਰਿਵਾਰ ਨੇ ਦੋਸ਼ ਲਗਾਇਆ ਹੈ ਕਿ ਦੋਵੇਂ
ਨੌਜਵਾਨਾਂ ਨੂੰ ਪਹਿਲਾਂ ਵੀ ਮਾਨਸਿਕ ਤੌਰ ਤੇ ਪਰੇਸ਼ਾਨ ਕੀਤਾ ਗਿਆ ਬੱਚਿਆਂ ਨੇ ਖੁਦ ਵੀ ਇਸ ਸਬੰਧੀ ਪਰਿਵਾਰ ਨੂੰ ਜਾਣਕਾਰੀ ਦਿੱਤੀ। ਤੇ ਪਰਿਵਾਰ ਦਾ ਦਾਅਵਾ ਹੈ ਕਿ ਉਨਾਂ ਕੋਲ ਕਥਿਤ ਧਮਕੀਆਂ ਦੇ ਨਾਲ ਸਬੰਧਿਤ ਆਡੀਓ ਰਿਕਾਰਡਿੰਗਸ ਤੇ ਹੋਰ ਵੀ ਸਬੂਤ ਮੌਜੂਦ ਨੇ। ਪਰਿਵਾਰ ਮੁਤਾਬਕ ਇਹਨਾਂ ਰਿਕਾਰਡਿੰਗਾਂ ਦੇ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਜੇਕਰ ਉਨਾਂ ਦੇ ਨਾਲ ਇਹ ਕੋਈ ਅਣਹੋਣੀ ਵਾਪਰਦੀ ਹੈ ਤਾਂ ਇਸ ਵਾਸਤੇ ਸੰਦੀਪ ਜ਼ਿੰਮੇਵਾਰ ਹੋਵੇਗਾ। ਪਰਿਵਾਰ ਨੇ ਗ੍ਰੀਸ ਦੇ ਵਿੱਚ ਗ੍ਰਫਤਾਰ ਕੀਤੇ ਗਏ ਦੋਸ਼ੀ ਦੀ ਸਖਤ ਤੋਂ ਸਖਤ ਸਜ਼ਾ ਦੀ ਮੰਗ ਕੀਤੀ। ਤੇ ਇਸ ਦੇ ਨਾਲ ਹੀ ਪਰਿਵਾਰ ਨੇ ਮਾਮਲੇ ਦੀ ਜਾਂਚ ਭਾਰਤ ਵਿੱਚ ਕਰਵਾਉਣ ਦੀ ਵੀ ਅਪੀਲ ਕੀਤੀ।
Two Punjabi Youths Murdered In Greece