ਦਿਲਜੀਤ ਦੋਸਾਂਝ ਨੇ ਵਿਰੋਧ ਦੀ ਪਰਵਾਹ ਨਾ ਕਰਦਿਆਂ ਇੰਦੌਰ ਵਿੱਚ ਪ੍ਰਦਰਸ਼ਨ ਕੀਤਾ ਮਾਰਕ ਜ਼ਕਰਬਰਗ ਨੇ ਆਇਰਲੈਂਡ ਵਿੱਚ ਇਤਿਹਾਸਕ ਗੌਥਿਕ ਕਿਲ੍ਹਾ ₹538 ਕਰੋੜ ਵਿੱਚ ਖਰੀਦਿਆ ਵਿਆਹ ਸਮਾਰੋਹ ਦੇ ਮਹਿਮਾਨਾਂ ਨਾਲ ਭਰੀ ਕਾਰ ਦੀ ਪਿਕਅੱਪ ਨਾਲ ਟੱਕਰ, 5 ਦੀ ਮੌਤ, 11 ਜ਼ਖ਼ਮੀ ਕਾਂਗਰਸ ਵਿੱਚ ਬਾਹਰੀ ਨੇਤਾਵਾਂ ਦੀ ਐਂਟਰੀ 'ਤੇ ਪਰਗਟ ਸਿੰਘ ਨੇ ਬਣਾਈ 4 ਮੈਂਬਰੀ ਕਮੇਟੀ ਬੀਬੀ ਜਾਗੀਰ ਕੌਰ ਦੀ 'ਘਰ ਵਾਪਸੀ ਨਿਹੰਗਾਂ ਨੇ ਨੌਜਵਾਨਾਂ ਤੋਂ ਨੱਕ ਰਗੜਵਾਈ: ਉਠਕ-ਬੈਠਕ ਅਤੇ ਪੁਸ਼ਅੱਪ ਲਗਵਾਏ ਗੁਰਦੁਆਰੇ ਦੇ ਨੇੜੇ ਅਹਾਤੇ ਵਿੱਚ ਗੋਲੀ ਚੱਲੀ, ਨੌਜਵਾਨ ਦੀ ਪਿੱਠ ਵਿੱਚ ਲੱਗੀ ਤੀਰਥ ਯਾਤਰਾ ਬੱਸ ਹਾਦਸੇ ਦੇ ਮ੍ਰਿਤਕਾਂ ਦੇ ਵਾਰਸਾਂ ਨੂੰ 5-5 ਲੱਖ ਤੇ ਜ਼ਖ਼ਮੀਆਂ ਨੂੰ 1-1 ਲੱਖ ਰੁਪਏ ਭਾਰਤ ਨੇ ਨਿਊਜ਼ੀਲੈਂਡ ਨੂੰ ਪੰਜਵੇਂ ਵਨਡੇ 'ਚ 22 ਦੌੜਾਂ ਨਾਲ ਹਰਾਇਆ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 16-11-2026 05:30 AM

ਭਾਰਤ ਨੇ ਨਿਊਜ਼ੀਲੈਂਡ ਨੂੰ ਪੰਜਵੇਂ ਵਨਡੇ 'ਚ 22 ਦੌੜਾਂ ਨਾਲ ਹਰਾਇਆ

ਭਾਰਤ ਨੇ ਨਿਊਜ਼ੀਲੈਂਡ ਨੂੰ ਪੰਜਵੇਂ ਵਨਡੇ 'ਚ 22 ਦੌੜਾਂ ਨਾਲ ਹਰਾਇਆ


Live Punjabi TV / Newzealand

ਸੀਰੀਜ਼ 3-1 ਨਾਲ ਜਿੱਤੀ

ਪਿੱਛਾ ਕਰਦੇ ਹੋਏ ਨਿਊਜ਼ੀਲੈਂਡ ਦੀ ਟੀਮ 48.1 ਓਵਰਾਂ 'ਚ ਆਲ ਆਊਟ ਹੋ ਕੇ 187 ਦੌੜਾਂ ਹੀ ਬਣਾ ਸਕੀ

ਮਾਊਂਟ ਮੁਨਾਗਨੁਈ, 15 ਨਵੰਬਰ: ਭਾਰਤ ਤੇ ਨਿਊਜ਼ੀਲੈਂਡ ਦਰਮਿਆਨ ਪੰਜ ਵਨਡੇ ਮੈਚਾਂ ਦੀ ਸੀਰੀਜ਼ ਦਾ ਆਖਰੀ ਮੈਚ ਮਾਊਂਟ ਮੁਨਾਗਨੁਈ ਦੇ ਬੇ ਓਵਲ ਵਿਖੇ ਖੇਡਿਆ ਗਿਆ। ਮੈਚ ਵਿੱਚ ਭਾਰਤ ਨੇ ਨਿਊਜ਼ੀਲੈਂਡ ਨੂੰ 22 ਦੌੜਾਂ ਨਾਲ ਹਰਾਇਆ। ਇਸ ਤਰ੍ਹਾਂ ਭਾਰਤ ਨੇ ਸੀਰੀਜ਼ 'ਤੇ 3-1 ਨਾਲ ਕਬਜ਼ਾ ਕਰ ਲਿਆ ਹੈ।

ਮੈਚ ਵਿੱਚ ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਭਾਰਤ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ ਆਲ ਆਊਟ ਹੋ ਕੇ 209 ਦੌੜਾਂ ਬਣਾਈਆਂ ਤੇ ਨਿਊਜ਼ੀਲੈਂਡ ਨੂੰ ਜਿੱਤ ਲਈ 210 ਦੌੜਾਂ ਦਾ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਦੇ ਹੋਏ ਨਿਊਜ਼ੀਲੈਂਡ ਦੀ ਟੀਮ 48.1 ਓਵਰਾਂ 'ਚ ਆਲ ਆਊਟ ਹੋ ਕੇ 187 ਦੌੜਾਂ ਹੀ ਬਣਾ ਸਕੀ ਤੇ 22 ਦੌੜਾਂ ਨਾਲ ਮੈਚ ਹਾਰ ਗਈ। 

ਨਿਊਜ਼ੀਲੈਂਡ ਲਈ ਡੀਨ ਫੌਕਸਕਰੌਫਟ ਨੇ 31 ਦੌੜਾਂ, ਨਿਕ ਕੇਲੀ ਨੇ 24 ਦੌੜਾਂ, ਮਿਸ਼ੇਲ ਸੈਂਟਨਰ ਨੇ 24 ਦੌੜਾਂ, ਵਿਲ ਯੰਗ ਨੇ 22 ਦੌੜਾਂ, ਮਾਈਕਲ ਬ੍ਰੇਸਵੈਲ ਨੇ 19 ਦੌੜਾਂ ਬਣਾਈਆਂ। ਭਾਰਤ ਲਈ ਅਰਸ਼ਦੀਪ ਸਿੰਘ ਨੇ 3, ਮੁਹੰਮਦ ਸਿਰਾਜ ਨੇ 2, ਆਕਿਬ ਨਬੀ ਨੇ 1, ਯਸ਼ ਠਾਕੁਰ ਨੇ 1, ਅਕਸ਼ਰ ਪਟੇਲ ਨੇ 2 ਤੇ ਨਮਨ ਧੀਰ ਨੇ 1 ਵਿਕਟਾਂ ਲਈਆਂ।

India Defeated New Zealand By 22 Runs In The Fifth ODI Winning The Series 3 1


📢

Reach thousands of targeted visitors daily.

Punajb News advertisement banner Punajb News advertisement banner ad banner image ad banner image
Popular Posts
Just Now