Security Breach In Parliament - ਲੋਕ ਸਭਾ ਦੀ ਸੁਰੱਖਿਆ ’ਚ ਕੁਤਾਹੀ, ਵਿਜੀਟਰ ਗੈਲਰੀ ਤੋਂ 2 ਲੋਕਾਂ ਨੇ ਮਾਰੀ ਛਾਲ
LPTV / Chandigarh
ਨੈਸ਼ਨਲ ਡੈਸਕ : ਸੰਸਦ ਭਵਨ ਦੀ ਸੁਰੱਖਿਆ 'ਚ ਵੱਡੀ ਕੁਤਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਲੋਕ ਸਭਾ ਵਿਚ ਦੋ ਅਣਪਛਾਤੇ ਵਿਅਕਤੀ ਦਾਖ਼ਲ ਹੋਏ, ਜਿਨ੍ਹਾਂ ਨੂੰ ਬਾਅਦ ਵਿਚ ਹਿਰਾਸਤ ਵਿਚ ਲੈ ਲਿਆ ਗਿਆ। ਇਸ ਘਟਨਾ ਤੋਂ ਬਾਅਦ ਲੋਕ ਸਭਾ ਦੀ ਕਾਰਵਾਈ ਫਿਲਹਾਲ ਲਈ ਮੁਲਤਵੀ ਕਰ ਦਿੱਤੀ ਗਈ ਹੈ। ਇਸ ਦੌਰਾਨ ਦੋ ਵਿਅਕਤੀ ਦਰਸ਼ਕ ਗੈਲਰੀ ਤੋਂ ਛਾਲ ਮਾਰ ਕੇ ਸਦਨ ਦੇ ਅੰਦਰ ਆ ਗਏ। ਅੰਦਰ ਦਾਖਲ ਹੋਏ ਲੋਕਾਂ ਵਿਚ ਇਕ ਔਰਤ ਅਤੇ ਇਕ ਨੌਜਵਾਨ ਸ਼ਾਮਲ ਸਨ। ਬਾਅਦ ਵਿਚ ਅੰਦਰ ਦਾਖਲ ਹੋਏ ਲੋਕਾਂ ਵਿਚੋਂ ਇਕ ਨੇ ਲੋਕ ਸਭਾ ਦੇ ਅੰਦਰ ਮੇਜ਼ ਉਤੇ ਇਧਰ ਉਧਰ ਛਾਲ ਮਾਰਨੀ ਸ਼ੁਰੂ ਕਰ ਦਿਤੀ। ਇਸ ਦੌਰਾਨ ਇਸ ਵਿਅਕਤੀ ਨੇ ਇਕ ਗੈਸ ਦਾ ਛਿੜਕਾਅ ਕੀਤਾ।
ਇਸ ਘਟਨਾ ਦਾ ਇਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ਵਿਚ ਇਕ ਵਿਅਕਤੀ ਹੱਥ ਵਿਚ ਕੋਈ ਚੀਜ਼ ਲੈ ਕੇ ਲੋਕ ਸਭਾ ਦੇ ਅੰਦਰ ਮੇਜ਼ ਉੱਤੇ ਛਾਲ ਮਾਰਦਾ ਨਜ਼ਰ ਆ ਰਿਹਾ ਹੈ। ਦੱਸ ਦੇਈਏ ਕਿ ਜੋ ਵੀਡੀਓ ਸਾਹਮਣੇ ਆਇਆ ਹੈ, ਉਸ 'ਚ ਦੇਖਿਆ ਜਾ ਰਿਹਾ ਹੈ ਕਿ ਉੱਥੇ ਮੌਜੂਦ ਸੰਸਦ ਮੈਂਬਰ ਵੀ ਲੋਕ ਸਭਾ 'ਚ ਦਾਖਲ ਹੋਏ ਇਸ ਵਿਅਕਤੀ ਨੂੰ ਫੜਨ ਦੀ ਕੋਸ਼ਿਸ਼ ਕਰਦੇ ਨਜ਼ਰ ਆ ਰਹੇ ਹਨ।
ਕੁੱਝ ਸੰਸਦ ਮੈਂਬਰਾਂ ਦਾ ਕਹਿਣਾ ਹੈ ਕਿ ਸਦਨ ਵਿਚ ਕੁੱਦਣ ਵਾਲੇ ਲੋਕਾਂ ਨੇ ਕੋਈ ਪਦਾਰਥ ਛਿੜਕਿਆ ਜਿਸ ਕਾਰਨ ਗੈਸ ਫੈਲ ਗਈ। ਕਾਂਗਰਸੀ ਆਗੂ ਅਧੀਰ ਰੰਜਨ ਚੌਧਰੀ ਦਾ ਕਹਿਣਾ ਹੈ ਕਿ ਦੋ ਵਿਅਕਤੀ ਸਦਨ ਵਿਚ ਕੁੱਦ ਪਏ। ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਐਸਟੀ ਹਸਨ ਨੇ ਦਸਿਆ ਕਿ ਦੋ ਲੋਕ ਦਰਸ਼ਕ ਗੈਲਰੀ ਤੋਂ ਲੋਕ ਸਭਾ ਚੈਂਬਰ ਵਿਚ ਛਾਲ ਮਾਰ ਕੇ ਅੰਦਰ ਵੜੇ ਅਤੇ ਅਪਣੀਆਂ ਜੁੱਤੀਆਂ ਵਿਚੋਂ ਕੋਈ ਚੀਜ਼ ਕੱਢ ਲਈ, ਜਿਸ ਕਾਰਨ ਗੈਸ ਫੈਲਣ ਲੱਗੀ।
Security Breach In Parliament Lack of security in the Lok Sabha 2 people jumped from the visitors gallery