ਅਭਿਸ਼ੇਕ ਦਾ ਧਮਾਕਾ - ਭਾਰਤ ਨੇ 15 ਓਵਰਾਂ ਵਿੱਚ 184/3 ਤੱਕ ਪਹੁੰਚ ਕੇ ਧਮਾਕੇਦਾਰ ਸ਼ੁਰੂਆਤ ਕੀਤੀ CM ਯੋਗੀ ਤੋਂ ਸਵਾਲ 'ਤੇ ਬਖੇੜਾ, ਵੀਡੀਓ ਵਾਇਰਲ, ਹੁਣ ਮਿਲ ਰਹੀਆਂ ਧਮਕੀਆਂ ਕੌਣ ਹੈ ਪੱਤਰਕਾਰ ਦਿਵਿਆ ਸ਼੍ਰੀਵਾਸਤਵ? IPhone 17 Pro ਸਿਰਫ਼ ₹69,990 ਵਿੱਚ: Croma ਦੀ ਐਕਸਚੇਂਜ ਵੈਲਿਊ ਪਲੱਸ 256GB ਮਾਡਲ 'ਤੇ ₹12,000 ਬੋਨਸ ਦੀ ਪੇਸ਼ਕਸ਼ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 18-09-2026 ਜਲੰਧਰ ਕੈਂਟ ਰੇਲਵੇ ਸਟੇਸ਼ਨ: ਲੱਖਾਂ ਦੀਆਂ ਐਕਸਰੇ ਮਸ਼ੀਨਾਂ ਧੂਲ ਮਿੱਟੀ ਹੇਠ, ਸਿਕਿਉਰਟੀ ਦੇ ਪ੍ਰਬੰਧਾਂ ‘ਤੇ ਸਵਾਲ ਅੱਜ ਵਿਸ਼ਵਕਰਮਾ ਪੂਜਾ ਦੇ ਮੌਕੇ 'ਤੇ ਬੈਂਕਾਂ ਵਿੱਚ ਛੁੱਟੀ ਨਹੀਂ ਸੋਨੇ-ਚਾਂਦੀ ਦਾ ਭਾਅ: ਅੱਜ ਸੋਨੇ-ਚਾਂਦੀ ਦੇ ਦਾਮ ਵਿੱਚ ਗਿਰਾਵਟ ਜਲੰਧਰ ਵਿੱਚ ਬਿਜਲੀ ਕਟੌਤੀ ਖ਼ਿਲਾਫ਼ ਅਕਾਲੀ ਦਲ ਦਾ ਪ੍ਰਦਰਸ਼ਨ, ਚੀਫ਼ ਇੰਜੀਨੀਅਰ ਦਫ਼ਤਰ ਦੇ ਬਾਹਰ ਫੂਕਿਆ CM ਭਗਵੰਤ ਮਾਨ ਦਾ ਪੁਤਲਾ ਦਿਵੰਗਤ ਸੁਸ਼ਾਂਤ ਸਿੰਘ ਰਾਜਪੂਤ ਦੀ ਸਾਬਕਾ ਮੈਨੇਜਰ ਦਿਸ਼ਾ ਸਾਲੀਅਨ ਦੀ ਮੌਤ ਨਾਲ ਜੁੜੇ ਵਿਵਾਦ 'ਤੇ ਅਦਾਕਾਰ ਸੂਰਜ ਪੰਚੋਲੀ ਨੇ ਤੋੜੀ ਚੁੱਪੀ ਦਿਲਜੀਤ ਨੇ ਵੈਂਬਲੀ 'ਤੇ 92,000 ਪ੍ਰਸ਼ੰਸਕਾਂ ਨਾਲ ਰਚਿਆ ਇਤਿਹਾਸ; ਐਡ ਸ਼ੀਰਨ, ਟੇਲਰ ਸਵਿਫਟ ਨੂੰ ਪਛਾੜਿਆ

ਪੰਜਾਬ ਚ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ 220 ਕੈਦੀ ਜੇਲ੍ਹਾਂ ਚ ਬੰਦ, ਕਈ ਕਾਰਨਾਂ ਕਰ ਕੇ ਸਮੇਂ ਤੋਂ ਪਹਿਲਾਂ ਰਿਹਾਈ ਦੀਆਂ ਫਾਈਲਾਂ ਅਟਕੀਆਂ

ਪੰਜਾਬ ਚ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ 220 ਕੈਦੀ ਜੇਲ੍ਹਾਂ ਚ ਬੰਦ,


raghuvanshi /

"

ਸਟੇਟ ਡੈਸਕ। ਪੰਜਾਬ ਦੀਆਂ ਜੇਲ੍ਹਾਂ ਵਿੱਚ 220 ਅਜਿਹੇ ਕੈਦੀ ਹਨ ਜੋ ਸਜ਼ਾ ਪੂਰੀ ਕਰਨ ਤੋਂ ਬਾਅਦ ਵੀ ਸਲਾਖਾਂ ਪਿੱਛੇ ਹਨ। ਇਨ੍ਹਾਂ ਵਿੱਚੋਂ ਬਹੁਤ ਸਾਰੇ ਸਖ਼ਤ ਅਪਰਾਧੀ, ਨਸ਼ਾ ਤਸਕਰ, ਬਲਾਤਕਾਰ ਅਤੇ ਹੋਰ ਗੰਭੀਰ ਮਾਮਲਿਆਂ ਦੇ ਦੋਸ਼ੀ ਹਨ। ਅਦਾਲਤ ਨੇ ਇਨ੍ਹਾਂ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। 220 ਕੈਦੀਆਂ ਵਿੱਚੋਂ ਜ਼ਿਆਦਾਤਰ 10 ਤੋਂ 15 ਸਾਲ ਸਲਾਖਾਂ ਪਿੱਛੇ ਬਿਤਾ ਚੁੱਕੇ ਹਨ। ਸੂਬਾ ਸਰਕਾਰ ਵੱਲੋਂ ਅਚਨਚੇਤੀ ਰਿਹਾਈ ਦੇ ਹੁਕਮ ਤਹਿਤ ਇਨ੍ਹਾਂ ਕੈਦੀਆਂ ਦੀਆਂ ਫਾਈਲਾਂ ਪ੍ਰਸ਼ਾਸਨਿਕ ਪੱਧਰ ’ਤੇ ਲਟਕੀਆਂ ਪਈਆਂ ਹਨ। ਜੇਲ੍ਹ ਪ੍ਰਸ਼ਾਸਨ ਨੇ ਆਪਣੇ ਵੱਲੋਂ ਇਨ੍ਹਾਂ ਕੈਦੀਆਂ ਦੀ ਸਮੇਂ ਤੋਂ ਪਹਿਲਾਂ ਰਿਹਾਈ ਦੀ ਪ੍ਰਕਿਰਿਆ ਪੂਰੀ ਕਰ ਲਈ ਹੈ। ਪਰ ਉਨ੍ਹਾਂ ਦੀ ਅਚਨਚੇਤੀ ਰਿਹਾਈ ਦੀਆਂ ਫਾਈਲਾਂ ਰਾਜਪਾਲ, ਪ੍ਰਸ਼ਾਸਨਿਕ ਪੱਧਰ ਅਤੇ ਕਾਨੂੰਨੀ ਸਲਾਹਾਂ ਕਾਰਨ ਅਟਕੀਆਂ ਹੋਈਆਂ ਹਨ। ਪੰਜਾਬ ਜੇਲ ਮੈਨੇਜਮੈਂਟ ਵਲੋਂ ਜਲਦ ਹੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਚ ਰਿਪੋਰਟ ਪੇਸ਼ ਕੀਤੀ ਜਾਵੇਗੀ। ਰਿਪੋਰਟ ਬਣਾਉਣ ਦੀ ਪ੍ਰਕਿਰਿਆ ਜਾਰੀ ਹੈ। ਭਰੋਸੇਯੋਗ ਸੂਤਰਾਂ ਦੀ ਮੰਨੀਏ ਤਾਂ ਪੰਜਾਬ ਜੇਲ ਮੈਨੇਜਮੈਂਟ ਵੱਲੋਂ ਆਪਣੀ ਰਿਪੋਰਟ ਵਿਚ ਸਪੱਸ਼ਟ ਕੀਤਾ ਗਿਆ ਹੈ ਕਿ ਪੰਜਾਬ ਦੀ ਜੇਲ ਵਿਚ ਇਕ ਵੀ ਅਜਿਹਾ ਕੈਦੀ ਨਹੀਂ ਹੈ, ਜਿਸ ਨੂੰ ਸਜ਼ਾ ਪੂਰੀ ਕਰਨ ਤੋਂ ਬਾਅਦ ਵੀ ਗੈਰ-ਕਾਨੂੰਨੀ ਜਾਂ ਕਾਨੂੰਨ ਦੀ ਉਲੰਘਣਾ ਕਰਕੇ ਜੇਲ ਵਿਚ ਰੱਖਿਆ ਗਿਆ ਹੋਵੇ।

ਜੇਲ੍ਹਾਂ ਵਿੱਚ ਬੰਦ 40 ਵਿਦੇਸ਼ੀ ਕੈਦੀ, ਦੇਸ਼ ਨਿਕਾਲੇ ਲਈ ਕਈ ਵਾਰ ਲਿਖਿਆ, ਪਛਾਣਨ ਤੋਂ ਇਨਕਾਰ ਕੀਤਾ ਪੰਜਾਬ ਦੀਆਂ ਜੇਲ੍ਹਾਂ ਵਿੱਚ 40 ਦੇ ਕਰੀਬ ਵਿਦੇਸ਼ੀ ਕੈਦੀ ਬੰਦ ਹਨ। ਇਹ ਉਹ ਵਿਦੇਸ਼ੀ ਕੈਦੀ ਹਨ ਜਿਨ੍ਹਾਂ ਦੀ ਸਜ਼ਾ ਪੂਰੀ ਹੋ ਚੁੱਕੀ ਹੈ। ਇਨ੍ਹਾਂ 40 ਵਿਦੇਸ਼ੀ ਕੈਦੀਆਂ ਨੂੰ ਜੇਲ੍ਹ ਦੇ ਟਰਾਂਜ਼ਿਟ ਕੈਂਪ ਵਿੱਚ ਰੱਖਿਆ ਗਿਆ ਹੈ। ਜੇਲ ਮੈਨੇਜਮੈਂਟ ਦੇ ਸੂਤਰਾਂ ਦੀ ਮੰਨੀਏ ਤਾਂ ਇਨ੍ਹਾਂ ਵਿਦੇਸ਼ੀ ਕੈਦੀਆਂ ਦੀ ਸਜ਼ਾ ਪੂਰੀ ਹੋਣ ਤੋਂ ਬਾਅਦ ਪੰਜਾਬ ਜੇਲ ਮੈਨੇਜਮੈਂਟ ਨੇ ਇਨ੍ਹਾਂ ਦੇ ਦੇਸ਼ ਨਿਕਾਲੇ ਨੂੰ ਲੈ ਕੇ ਕਈ ਵਾਰ ਉਨ੍ਹਾਂ ਦੇ ਦੇਸ਼ ਦੇ ਅਧਿਕਾਰੀਆਂ ਅਤੇ ਸਰਕਾਰਾਂ ਨਾਲ ਸੰਪਰਕ ਕੀਤਾ ਸੀ। ਕਈ ਵਿਦੇਸ਼ੀ ਕੈਦੀਆਂ ਦੇ ਮਾਮਲੇ ਵਿੱਚ ਪੰਜਾਬ ਜੇਲ੍ਹ ਪ੍ਰਸ਼ਾਸਨ ਨੇ 30 ਤੋਂ 40 ਵਾਰ ਸੰਪਰਕ ਕੀਤਾ ਹੈ। ਇਸ ਦੇ ਬਾਵਜੂਦ ਉਨ੍ਹਾਂ ਦੇ ਦੇਸ਼ਾਂ ਦੀਆਂ ਸਰਕਾਰਾਂ ਉਨ੍ਹਾਂ ਨੂੰ ਮਾਨਤਾ ਦੇਣ ਤੋਂ ਇਨਕਾਰ ਕਰ ਰਹੀਆਂ ਹਨ।

"

Live punjabi tv


📢

Reach thousands of targeted visitors daily.

Punajb News advertisement banner Punajb News advertisement banner
Popular Posts
Just Now