ਜਲੰਧਰ ਕੈਂਟ ਰੇਲਵੇ ਸਟੇਸ਼ਨ: ਲੱਖਾਂ ਦੀਆਂ ਐਕਸਰੇ ਮਸ਼ੀਨਾਂ ਧੂਲ ਮਿੱਟੀ ਹੇਠ, ਸਿਕਿਉਰਟੀ ਦੇ ਪ੍ਰਬੰਧਾਂ ‘ਤੇ ਸਵਾਲ
September 18, 2026 / punjab
Live Punjabi TV /
ਜਲੰਧਰ
ਜੇਕਰ ਕੋਈ ਅਣਸੁਖਾਵੀਂ ਘਟਨਾ ਵਾਪਰ ਜਾਵੇ ਤਾਂ ਇਸ ਦਾ ਜਿੰਮੇਵਾਰ ਕੌਣ ਹੋਵੇਗਾ?
ਲੱਖਾਂ ਦੀ ਲਾਗਤ ਨਾਲ ਲੱਗੀਆਂ ਐਕਸਰੇ ਮਸ਼ੀਨਾਂ ਹਾਲੇ ਤੱਕ ਚਾਲੂ ਨਹੀਂ ਹੋ ਪਾਈਆਂ
17 ਜੁਲਾਈ 2026 ਨੂੰ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤਾ ਗਿਆ। ਇਸ ਸਟੇਸ਼ਨ ਦੇ ਉੱਤੇ 100 ਕਰੋੜ ਤੋਂ ਵੀ ਵੱਧ ਦਾ ਖਰਚਾ ਆਇਆ ਹੈ। ਬੀਜੇਪੀ ਵਰਕਰਾਂ ਵਿੱਚ ਅੱਜ ਖੁਸ਼ੀ ਦੀ ਲਹਿਰ ਹੈ ਕਿਉਂਕਿ ਇਹ ਦਿਨ ਨਰਿੰਦਰ ਮੋਦੀ ਦਾ ਜਨਮਦਿਨ ਵੀ ਹੈ। ਇਸ ਮੌਕੇ ‘ਤੇ ਕੈਂਟ ਸਟੇਸ਼ਨ ‘ਤੇ ਦੀਵੇ ਬਾਲ ਕੇ ਖੁਸ਼ੀ ਮਨਾਈ ਜਾ ਰਹੀ ਹੈ।
ਪਰ ਇਸ ਖੁਸ਼ੀ ਦੇ ਵਿਚਕਾਰ ਸਟੇਸ਼ਨ ਦੀ ਗਰਾਊਂਡ ਰਿਐਲਿਟੀ ਕੁਝ ਹੋਰ ਹੀ ਦੱਸਦੀ ਹੈ। ਲਾਈਵ ਪੰਜਾਬੀ ਟੀਵੀ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਦੇਖਿਆ ਕਿ ਸਟੇਸ਼ਨ ਦੇ ਅੰਦਰ ਚੈਕਿੰਗ ਲਈ ਲੱਗੀਆਂ ਲੱਖਾਂ ਰੁਪਏ ਦੀਆਂ ਐਕਸਰੇ ਮਸ਼ੀਨਾਂ ਬਿਲਕੁਲ ਬੰਦ ਪਈਆਂ ਹਨ। ਇਹਨਾਂ ਮਸ਼ੀਨਾਂ ਉੱਤੇ ਮਿੱਟੀ ਅਤੇ ਧੂਲ ਦੀ ਮੋਟੀ ਪਰਤ ਜੰਮੀ ਹੋਈ ਹੈ ਅਤੇ ਜਾਲੇ ਵੀ ਲੱਗੇ ਹੋਏ ਨੇ। ਸਟੇਸ਼ਨ ਦੇ ਉੱਪਰ ਪੰਛੀਆਂ ਨੇ ਬਿੱਠਾਂ ਕੀਤੀਆਂ ਹੋਈਆਂ ਨੇ।
ਸਭ ਤੋਂ ਵੱਡੀ ਗੱਲ ਇਹ ਹੈ ਕਿ ਪੂਰੇ ਸਟੇਸ਼ਨ ‘ਤੇ ਕੋਈ ਵੀ ਪੁਲਿਸ ਅਧਿਕਾਰੀ ਜਾਂ ਸਿਕਿਉਰਟੀ ਮੁਲਾਜ਼ਮ ਤੈਨਾਤ ਨਜ਼ਰ ਨਹੀਂ ਆ ਰਿਹਾ। ਯਾਤਰੀਆਂ ਦੇ ਬੈਗ ਚੈੱਕ ਨਹੀਂ ਹੋ ਰਹੇ। ਸਹਾਇਤਾ ਕੇਂਦਰ ਦਾ ਵੱਡਾ ਬੋਰਡ ਲੱਗਾ ਹੋਇਆ ਹੈ, ਪਰ ਉੱਥੇ ਕੋਈ ਵੀ ਮੌਜੂਦ ਨਹੀਂ। ਸਹਾਇਤਾ ਕੇਂਦਰ ਦੇ ਅੰਦਰ ਸਿਰਫ ਝਾੜੂ ਅਤੇ ਇੱਕ ਕੈਨੀ ਪਈ ਹੋਈ ਹੈ, ਬਾਕੀ ਕੁਝ ਵੀ ਉਪਲਬਧ ਨਹੀਂ।
ਯਾਤਰੀਆਂ ਨਾਲ ਗੱਲ ਕਰਨ ‘ਤੇ ਪਤਾ ਚੱਲਿਆ ਕਿ ਉਹਨਾਂ ਨੂੰ ਵੀ ਪੂਰੇ ਸਟੇਸ਼ਨ ‘ਤੇ ਕੋਈ ਪੁਲਿਸ ਵਾਲਾ ਨਜ਼ਰ ਨਹੀਂ ਆਇਆ। ਇੱਕ ਯਾਤਰੀ ਨੇ ਦੱਸਿਆ ਕਿ ਇੱਕ ਗਾਰਡ ਤੋਂ ਬਾਅਦ ਕੋਈ ਹੋਰ ਸਿਕਿਉਰਟੀ ਨਜ਼ਰ ਨਹੀਂ ਆਈ। ਯਾਤਰੀਆਂ ਦਾ ਕਹਿਣਾ ਹੈ ਕਿ ਆਮ ਲੋਕਾਂ ਨੂੰ ਦਿੱਕਤ ਆ ਰਹੀ ਹੈ।
ਹਾਲਾਂਕਿ ਸਰਕਾਰ ਵੱਲੋਂ ਵੇਟਿੰਗ ਲੌਂਜ ਅਤੇ ਏਸੀ ਏਰੀਆ ਬਣਾਏ ਗਏ ਨੇ, ਪਰ ਲੋਕ ਕੁਰਸੀਆਂ ‘ਤੇ ਬੈਠਣ ਦੀ ਬਜਾਏ ਨੀਚੇ ਬੈਠ ਕੇ ਟਰੇਨ ਦੀ ਵੇਟ ਕਰ ਰਹੇ ਨੇ। ਐਲੀਵੇਟਰਸ ਅਤੇ ਐਸਕੇਲੇਟਰਸ ਕੰਮ ਕਰ ਰਹੇ ਨੇ, ਪਰ ਸਿਕਿਉਰਟੀ ਦੇ ਪ੍ਰਬੰਧ ਕਿਤੇ ਨਜ਼ਰ ਨਹੀਂ ਆ ਰਹੇ।
ਪੰਜਾਬ ਦੇ ਮੌਜੂਦਾ ਮਾਹੌਲ ਨੂੰ ਦੇਖਦੇ ਹੋਏ ਇਹ ਇੱਕ ਵੱਡਾ ਸਵਾਲ ਖੜਾ ਕਰਦਾ ਹੈ ਕਿ ਜੇਕਰ ਕੋਈ ਅਣਸੁਖਾਵੀਂ ਘਟਨਾ ਵਾਪਰ ਜਾਵੇ ਤਾਂ ਇਸ ਦਾ ਜਿੰਮੇਵਾਰ ਕੌਣ ਹੋਵੇਗਾ? ਲੱਖਾਂ ਦੀ ਲਾਗਤ ਨਾਲ ਲੱਗੀਆਂ ਐਕਸਰੇ ਮਸ਼ੀਨਾਂ ਹਾਲੇ ਤੱਕ ਚਾਲੂ ਨਹੀਂ ਹੋ ਪਾਈਆਂ, ਜਿਸ ਕਾਰਨ ਯਾਤਰੀਆਂ ਦੀ ਸੁਰੱਖਿਆ ‘ਤੇ ਸਵਾਲ ਖੜੇ ਹੋ ਰਹੇ ਨੇ।
Jalandhar Cantt Railway Station X ray Machines Worth Lakhs Gathering Dust