ਪੰਜਾਬ ਦੀ ਯੂਨੀਵਰਸਿਟੀ ’ਚ ‘ਐਂਟੀ ਪੰਜਾਬ’ ਸਿਲੇਬਸ? VIDEO ਧਨਾਸਰੀ ਮਹਲਾ ੧ ਘਰੁ ੧ ਚਉਪਦੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 04-09-2026 ਅੰਮ੍ਰਿਤਸਰ ਵਿੱਚ ਪਿਤਾ ਨੇ ਧੀ ਦੀ ਕੀਤੀ ਹੱਤਿਆ:ਲਾਸ਼ ਘਰ ਦੇ ਨੇੜੇ ਟੋਏ ਵਿੱਚ ਦਫ਼ਨਾਈ ਲੁਧਿਆਣਾ ਵਿੱਚ ਮੁੰਸ਼ੀ ਖ਼ਿਲਾਫ਼ ਮਾਮਲਾ ਦਰਜ ਲੁਧਿਆਣਾ ਵਿੱਚ ਪਿਓ-ਪੁੱਤ 'ਤੇ ਚੱਲੀਆਂ ਗੋਲੀਆਂ, ਕੁੱਤੇ ਨੂੰ ਲੈ ਕੇ ਹੋਈ ਸੀ ਬਹਿਸ ਜਾਲੰਧਰ ਵਿੱਚ ਭਾਜਪਾ ਨੇ ਲਿਆ ਐਕਸ਼ਨ, ਇਸ ਆਗੂ ਨੂੰ ਕੀਤਾ ਪਾਰਟੀ ਤੋਂ ਬਾਹਰ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 03-09-2026 ਲੁਧਿਆਣਾ ਵਿੱਚ ਸਰਕਾਰੀ ਅਧਿਆਪਕ ਦੀ ਮੌਤ, ਰਾਉਂਡ ਦੌਰਾਨ ਹੈੱਡ ਅਧਿਆਪਕ ਨੂੰ ਪਿਆ ਦਿਲ ਦਾ ਦੌਰਾ ਪੰਜਾਬ ਵਿੱਚ ਸਿਆਸੀ ਦਲ ਸਾਧ ਰਹੇ ਆਸਥਾ ਦਾ ਸੰਤੁਲਨ, ਡੇਰਿਆਂ ਦਾ ਜ਼ੋਰ ਹਕੀਕਤ ਜਾਂ ਹਵਾ-ਹਵਾਈ ਗੱਲਾਂ ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਹੋਵੇਗਾ ਜਾਂ ਨਹੀਂ, ਪੰਜਾਬ ਪ੍ਰਭਾਰੀ ਸਤੀਸ਼ ਪੂਨੀਆ ਨੇ ਕੀਤਾ ਸਪੱਸ਼ਟ

NCERT ਦੀਆਂ ਭਾਸ਼ਾ ਪੁਸਤਕਾਂ ਸਤਲੁਜ, ਰਾਵੀ ਤੇ ਹੋਰ ਨਦੀਆਂ ਦੇ ਨਾਂ ਤੇ ਹੋਣਗੀਆਂ

NCERT ਦੀਆਂ ਭਾਸ਼ਾ ਪੁਸਤਕਾਂ ਸਤਲੁਜ, ਰਾਵੀ ਤੇ ਹੋਰ ਨਦੀਆਂ ਦੇ ਨਾਂ ਤੇ ਹ


Lptv Bureau / Panjab

ਸਤਲੁਜ, ਰਾਵੀ, ਅਲਖਨੰਦਾ, ਗੋਦਾਵਰੀ, ਸਾਬਰਮਤੀ, ਜਿਹਲਮ, ਸਿੰਧੂ, ਨਰਮਦਾ, ਮਹਾਨਦੀ, ਤੁੰਗਭਦਰਾ, ਚਿਨਾਬ, ਲੁਨੀ, ਵੈਗਈ ਅਤੇ ਕੌਸ਼ਿਕੀ ਦੇ ਨਾਂ ਸ਼ਾਮਲ ਹਨ

ਪਾਠ ਪੁਸਤਕਾਂ ਦੇ ਨਾਂ ਦੇਸ਼ ਦੀਆਂ ਪ੍ਰਮੁੱਖ ਨਦੀਆਂ ਦੇ ਨਾਂ ਤੇ ਰੱਖੇ ਗਏ ਹਨ

ਰਾਸ਼ਟਰੀ ਸਿੱਖਿਆ ਨੀਤੀ (NEP) ਦੇ ਤਿੰਨ ਭਾਸ਼ਾ ਫਾਰਮੂਲੇ ਤਹਿਤ ਦੇਸ਼ ਦੀ ਨਵੀਂ ਪੀੜ੍ਹੀ ਨੂੰ ਭਾਰਤੀ ਭਾਸ਼ਾਵਾਂ ਅਤੇ ਸੱਭਿਆਚਾਰਕ ਵਿਰਾਸਤ ਨਾਲ ਜੋੜਨ ਲਈ NCERT ਨੇ ਨਵੀਂ ਪਹਿਲ ਕੀਤੀ ਹੈ। ਇਸ ਤਹਿਤ ਛੇਵੀਂ ਅਤੇ ਨੌਵੀਂ ਜਮਾਤ ਲਈ ਸੰਵਿਧਾਨ ਦੀ ਅੱਠਵੀਂ ਅਨੁਸੂਚੀ ਵਿੱਚ ਸ਼ਾਮਲ 22 ਭਾਰਤੀ ਭਾਸ਼ਾਵਾਂ ਦੀਆਂ ਤਿਆਰ ਕੀਤੀਆਂ ਜਾ ਰਹੀਆਂ ਪਾਠ ਪੁਸਤਕਾਂ ਦੇ ਨਾਂ ਦੇਸ਼ ਦੀਆਂ ਪ੍ਰਮੁੱਖ ਨਦੀਆਂ ਦੇ ਨਾਂ ਤੇ ਰੱਖੇ ਗਏ ਹਨ। 

ਪੰਜਾਬੀ ਦੀਆਂ ਛੇਵੀਂ ਅਤੇ ਨੌਵੀਂ ਜਮਾਤ ਦੀਆਂ ਪੁਸਤਕਾਂ ਦੇ ਨਾਂ ‘ਸਤਲੁਜ ਅਤੇ ‘ਰਾਵੀ ਰੱਖੇ ਗਏ ਹਨ। ਇਸੇ ਤਰ੍ਹਾਂ ਤਾਮਿਲ ਦੀਆਂ ਪੁਸਤਕਾਂ ਦੇ ਨਾਂ ‘ਭਵਾਨੀ ਅਤੇ ‘ਵੈਗਈ, ਹਿੰਦੀ ਦੀਆਂ ‘ਅਲਖਨੰਦਾ ਅਤੇ ‘ਰੇਵਾ, ਬੰਗਾਲੀ ਦੀਆਂ ‘ਭਾਗੀਰਥੀ ਅਤੇ ‘ਕਾਲਿੰਦੀ, ਜਦਕਿ ਮੈਥਿਲੀ ਦੀਆਂ ਪੁਸਤਕਾਂ ਦੇ ਨਾਂ ‘ਕਮਲਾ ਅਤੇ ‘ਕੌਸ਼ਿਕੀ ਰੱਖੇ ਗਏ ਹਨ। NCERT ਨਾਲ ਜੁੜੇ ਅਧਿਕਾਰੀਆਂ ਮੁਤਾਬਕ ਇਹ ਪੁਸਤਕਾਂ NEP ਦੇ ਤਿੰਨ ਭਾਸ਼ਾ ਫਾਰਮੂਲੇ ਦੀ ਸਿਫਾਰਸ਼ ਅਨੁਸਾਰ ਤਿਆਰ ਕੀਤੀਆਂ ਜਾ ਰਹੀਆਂ ਹਨ। 

ਇਸ ਤਹਿਤ ਵਿਦਿਆਰਥੀਆਂ ਨੂੰ ਸਕੂਲੀ ਪੱਧਰ ਤੇ ਤਿੰਨ ਭਾਸ਼ਾਵਾਂ ਪੜ੍ਹਨੀਆਂ ਹੋਣਗੀਆਂ, ਜਿਨ੍ਹਾਂ ਵਿੱਚ ਦੋ ਭਾਰਤੀ ਭਾਸ਼ਾਵਾਂ ਹੋਣੀਆਂ ਚਾਹੀਦੀਆਂ ਹਨ। ਪਾਠ ਪੁਸਤਕਾਂ ਦੇ ਨਾਂ ਨਦੀਆਂ ਤੇ ਰੱਖਣ ਦਾ ਮਕਸਦ ਵਿਦਿਆਰਥੀਆਂ ਨੂੰ ਭਾਸ਼ਾਵਾਂ ਦੇ ਨਾਲ-ਨਾਲ ਦੇਸ਼ ਦੀ ਕੁਦਰਤੀ ਅਤੇ ਸੱਭਿਆਚਾਰਕ ਵਿਰਾਸਤ ਨਾਲ ਜਾਣੂ ਕਰਵਾਉਣਾ ਹੈ। ਇਨ੍ਹਾਂ ਨਾਵਾਂ ਰਾਹੀਂ ਵੱਖ-ਵੱਖ ਖੇਤਰਾਂ ਦੀਆਂ ਪ੍ਰਮੁੱਖ ਨਦੀਆਂ ਅਤੇ ਉਨ੍ਹਾਂ ਨਾਲ ਜੁੜੀ ਸਥਾਨਕ ਵਿਰਾਸਤ ਵੱਲ ਵੀ ਵਿਦਿਆਰਥੀਆਂ ਦਾ ਧਿਆਨ ਖਿੱਚਿਆ ਜਾਵੇਗਾ। 

 ਇਹ ਪਹਿਲ ਉਸ ਸਮੇਂ ਕੀਤੀ ਜਾ ਰਹੀ ਹੈ ਜਦੋਂ ਭਾਰਤ ਦੀਆਂ ਕਈ ਭਾਸ਼ਾਵਾਂ ਲੋਪ ਹੋਣ ਦੇ ਖਤਰੇ ਦਾ ਸਾਹਮਣਾ ਕਰ ਰਹੀਆਂ ਹਨ। ਯੂਨੈਸਕੋ ਦੀ ਰਿਪੋਰਟ ਅਨੁਸਾਰ ਦੇਸ਼ ਦੀਆਂ ਕਰੀਬ 197 ਭਾਸ਼ਾਵਾਂ ਲੋਪ ਹੋ ਚੁੱਕੀਆਂ ਹਨ ਜਾਂ ਲੋਪ ਹੋਣ ਦੇ ਕੰਢੇ ਤੇ ਹਨ। ਸਕੂਲੀ ਪੱਧਰ ਤੇ ਭਾਰਤੀ ਭਾਸ਼ਾਵਾਂ ਨੂੰ ਉਤਸ਼ਾਹਿਤ ਕਰਨਾ ਉਨ੍ਹਾਂ ਦੀ ਸੰਭਾਲ ਵਿੱਚ ਅਹਿਮ ਭੂਮਿਕਾ ਨਿਭਾ ਸਕਦਾ ਹੈ। ਨਵੀਆਂ ਪੁਸਤਕਾਂ ਦੇ ਨਾਵਾਂ ਵਿੱਚ ਸਤਲੁਜ, ਰਾਵੀ, ਅਲਖਨੰਦਾ, ਗੋਦਾਵਰੀ, ਸਾਬਰਮਤੀ, ਜਿਹਲਮ, ਸਿੰਧੂ, ਨਰਮਦਾ, ਮਹਾਨਦੀ, ਤੁੰਗਭਦਰਾ, ਚਿਨਾਬ, ਲੁਨੀ, ਵੈਗਈ ਅਤੇ ਕੌਸ਼ਿਕੀ ਸਮੇਤ ਦੇਸ਼ ਦੀਆਂ ਵੱਖ-ਵੱਖ ਪ੍ਰਮੁੱਖ ਨਦੀਆਂ ਦੇ ਨਾਂ ਸ਼ਾਮਲ ਹਨ।

Ncert language textbooks will be named after the sutlej ravi and other rivers


Popular Posts
Just Now