ਪੰਜਾਬ ਵਿੱਚ ਪਰਮਾਨੈਂਟ DGP ਦੇ ਨਾਮ ਦਾ ਹੋ ਗਿਆ ਐਲਾਨ, UPSC ਪੈਨਲ ਤੋਂ ਬਾਅਦ ਸਰਕਾਰ ਦਾ ਫੈਸਲਾ ਸੁਪਰੀਮ ਕੋਰਟ ਨੇ ਪੰਜਾਬ ਦੇ 50 ਨਗਰ ਨਿਗਮ ਵਾਰਡਾਂ ਵਿੱਚ ਨਵੀਆਂ ਚੋਣਾਂ ਦੇ ਆਦੇਸ਼ ਦਿੱਤੇ ਜਲੰਧਰ ਦੇ ਠੇਕੇਦਾਰ ਨੂੰ ਕਰੋੜਾਂ ਦੇ ਟੈਂਡਰ ਦੇਣ ਵਾਲੇ ਨਿਗਮ ਅਫ਼ਸਰ ਸੀ.ਬੀ.ਆਈ. ਦੇ ਰਡਾਰ 'ਤੇ ਅਡਾਨੀ ਸਟਾਕਸ 10% ਤੱਕ ਟੁੱਟੇ, ਸਟਾਕਸ ਵਿੱਚ ਕਿਉਂ ਆਈ ਗਿਰਾਵਟ। ਯੂਟਿਊਬਰ ਧਰੁਵ ਰਾਠੀ ਨੇ ਬੰਗਲੁਰੂ ਦੇ ਫਰੀਡਮ ਪਾਰਕ ਵਿਖੇ ਪ੍ਰਦਰਸ਼ਨ CJP ਕਾਰਜਕਰਤਾਵਾਂ ਨੂੰ ਪੁਲਿਸ ਨੋਟਿਸ ਮਿਲ ਰਹੇ, ਆਂਦੋਲਨ ਵਿੱਚ ਸ਼ਾਮਲ ਨਾ ਹੋਣ ਦਾ ਦਬਾਅ ਬਣਾ ਰਹੇ: ਅਭਿਜੀਤ ਦੀਪਕੇ ਹਵਾਈ ਟਿਕਟਾਂ ਹੋਣਗੀਆਂ ਮਹਿੰਗੀਆਂ, ਏਅਰ ਇੰਡੀਆ, ਆਕਾਸਾ ਏਅਰ ਨੇ ਲਗਾਇਆ ਫਿਊਲ ਸਰਚਾਰਜ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 09-10-2026 ਪੰਜਾਬ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਪਰਗਟ ਸਿੰਘ ਸਚਿਨ ਪਾਇਲਟ ਨਾਲ ਪਹੁੰਚੇ ਅੰਮ੍ਰਿਤਸਰ CJP ਦੇ ਰੋਸ ਪ੍ਰਦਰਸ਼ਨ ਤੋਂ ਪਹਿਲਾਂ ਦਿੱਲੀ ਵਿੱਚ G-20 ਵਰਗੀ ਸੁਰੱਖਿਆ

ਨਾਨਾ ਪਾਟੇਕਰ ਦਾ ਵੀਰਵਾਰ ਸਵੇਰੇ 75 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ

ਨਾਨਾ ਪਾਟੇਕਰ ਦਾ ਵੀਰਵਾਰ ਸਵੇਰੇ 75 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ


Live Punjabi TV / Goa

ਨਾਨਾ ਪਾਟੇਕਰ ਨੂੰ ਸਵੇਰੇ 5:20 ਵਜੇ ਮ੍ਰਿਤਕ ਐਲਾਨਿਆ ਗਿਆ

ਭਾਰਤ ਸਰਕਾਰ ਨੇ 2013 ਵਿੱਚ ਉਨ੍ਹਾਂ ਨੂੰ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ

ਭਾਰਤੀ ਸਿਨੇਮਾ ਦੇ ਦਿੱਗਜ ਅਦਾਕਾਰ ਨਾਨਾ ਪਾਟੇਕਰ ਦਾ ਵੀਰਵਾਰ ਸਵੇਰੇ 75 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ। ਰਿਪੋਰਟਾਂ ਮੁਤਾਬਕ ਗੋਆ ਦੇ ਡੋਨਾ ਪੌਲਾ ਸਥਿਤ ਆਪਣੇ ਘਰ ਵਿੱਚ ਉਹ ਗੰਭੀਰ ਦਿਲ ਦੇ ਦੌਰੇ ਕਾਰਨ ਬੇਹੋਸ਼ ਮਿਲੇ। ਉਨ੍ਹਾਂ ਨੂੰ ਤੁਰੰਤ ਮਣੀਪਾਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਲਗਭਗ 45 ਮਿੰਟ ਤੱਕ ਉਨ੍ਹਾਂ ਨੂੰ ਬਚਾਉਣ ਲਈ ਦਿਲ-ਫੇਫੜੇ ਮੁੜ ਚਾਲੂ ਕਰਨ ਦੀ ਕੋਸਿ਼ਸ਼ ਕੀਤੀ, ਪਰ ਉਹ ਸਫਲ ਨਹੀਂ ਹੋ ਸਕੀ। 

ਡਾਕਟਰ ਸ਼ੇਖਰ ਸਾਲਕਰ ਮੁਤਾਬਕ ਨਾਨਾ ਪਾਟੇਕਰ ਨੂੰ ਸਵੇਰੇ 5:20 ਵਜੇ ਮ੍ਰਿਤਕ ਐਲਾਨਿਆ ਗਿਆ। ਮਾਮਲਾ ਕਾਨੂੰਨੀ ਜਾਂਚ ਲਈ ਦਰਜ ਕੀਤਾ ਗਿਆ ਹੈ ਅਤੇ ਮੌਤ ਦੇ ਕਾਰਨ ਦੀ ਪੁਸ਼ਟੀ ਲਈ ਪੋਸਟਮਾਰਟਮ ਕਰਵਾਇਆ ਜਾਵੇਗਾ।

ਨਾਨਾ ਪਾਟੇਕਰ ਨੇ ਹਿੰਦੀ ਅਤੇ ਮਰਾਠੀ ਸਿਨੇਮਾ ਵਿੱਚ ਆਪਣੀ ਦਮਦਾਰ ਅਦਾਕਾਰੀ ਨਾਲ ਵੱਖਰੀ ਪਛਾਣ ਬਣਾਈ। 1989 ਦੀ ਫਿ਼ਲਮ ‘ਪਰਿੰਦਾ’ ਵਿੱਚ ਅੰਨਾ ਦੀ ਭੂਮਿਕਾ ਲਈ ਉਨ੍ਹਾਂ ਨੂੰ ਸਰਵੋਤਮ ਸਹਾਇਕ ਅਦਾਕਾਰ ਦਾ ਰਾਸ਼ਟਰੀ ਫਿ਼ਲਮ ਪੁਰਸਕਾਰ ਮਿਲਿਆ। 1994 ਦੀ ‘ਕ੍ਰਾਂਤੀਵੀਰ’ ਲਈ ਉਹ ਸਰਵੋਤਮ ਅਦਾਕਾਰ ਅਤੇ 1996 ਦੀ ‘ਅਗਨੀਸਾਕਸ਼ੀ’ ਲਈ ਮੁੜ ਸਰਵੋਤਮ ਸਹਾਇਕ ਅਦਾਕਾਰ ਦਾ ਰਾਸ਼ਟਰੀ ਪੁਰਸਕਾਰ ਜਿੱਤਣ ਵਿੱਚ ਸਫਲ ਰਹੇ। ਇਸ ਤਰ੍ਹਾਂ ਉਨ੍ਹਾਂ ਨੇ ਆਪਣੇ ਕਰੀਅਰ ਵਿੱਚ ਤਿੰਨ ਰਾਸ਼ਟਰੀ ਫਿ਼ਲਮ ਪੁਰਸਕਾਰ ਹਾਸਿਲ ਕੀਤੇ।

ਭਾਰਤੀ ਸਿਨੇਮਾ ਵਿੱਚ ਉਨ੍ਹਾਂ ਦੇ ਯੋਗਦਾਨ ਲਈ ਭਾਰਤ ਸਰਕਾਰ ਨੇ 2013 ਵਿੱਚ ਉਨ੍ਹਾਂ ਨੂੰ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਸੀ।

Nana Patekar Passed Away On Thursday Morning At The Age Of 75


📢

Reach thousands of targeted visitors daily.

Punajb News advertisement banner Punajb News advertisement banner
Popular Posts
Just Now