Dmch ਦੇ ਪੁਰਾਣੇ ਵਿਦਿਆਰਥੀ ਅਤੇ ਸਾਬਕਾ ਫੈਕਲਟੀ ਮੈਂਬਰ ਡਾ. ਰਾਜਿੰਦਰ ਕੁਮਾਰ ਬਾਂਸਲ ਨੂੰ Bfuhs ਦਾ ਵਾਈਸ ਚਾਂਸਲਰ ਨਿਯੁਕਤ ਕੀਤੇ ਜਾਣ ’ਤੇ ਵਧਾਈ
August 26, 2026 / health
Lptv Bureau /
Ludhiana
ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼ (BFUHS) ਦਾ ਵਾਈਸ ਚਾਂਸਲਰ ਨਿਯੁਕਤ ਕੀਤੇ ਜਾਣ ਤੇ ਬੇਹੱਦ ਮਾਣ ਹੈ
BFUHS ਦੇ ਵਾਈਸ ਚਾਂਸਲਰ ਤੱਕ ਉਨ੍ਹਾਂ ਦੀ ਯਾਤਰਾ ਪੂਰੇ DMC & H ਪਰਿਵਾਰ ਲਈ ਮਾਣ ਵਾਲਾ ਪਲ ਹੈ
DMC & H ਲੁਧਿਆਣਾ ਨੂੰ ਆਪਣੇ ਮਾਣਯੋਗ ਪੁਰਾਣੇ ਵਿਦਿਆਰਥੀ ਅਤੇ ਸਾਬਕਾ ਫੈਕਲਟੀ ਮੈਂਬਰ ਡਾ. ਰਾਜਿੰਦਰ ਕੁਮਾਰ ਬਾਂਸਲ ਨੂੰ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼ (BFUHS) ਦਾ ਵਾਈਸ ਚਾਂਸਲਰ ਨਿਯੁਕਤ ਕੀਤੇ ਜਾਣ ਤੇ ਬੇਹੱਦ ਮਾਣ ਹੈ। DMC & H ਪਰਿਵਾਰ ਵੱਲੋਂ ਡਾ. ਬਾਂਸਲ ਨੂੰ ਇਸ ਮਹੱਤਵਪੂਰਨ ਉਪਲਬਧੀ ਲਈ ਦਿਲੋਂ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਜਾਂਦੀਆਂ ਹਨ।
ਡਾ. ਬਾਂਸਲ ਨੇ ਸਾਲ 1988 ਵਿੱਚ DMC & H ਤੋਂ MBBS ਅਤੇ 1992 ਵਿੱਚ MD (Medicine) ਦੀ ਡਿਗਰੀ ਪ੍ਰਾਪਤ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਸਾਲ 2000 ਵਿੱਚ SGPGIMS, ਲਖਨਊ ਤੋਂ D.M. (Neurology) ਦੀ ਡਿਗਰੀ ਹਾਸਲ ਕੀਤੀ। ਸਾਲ 2002 ਵਿੱਚ ਉਨ੍ਹਾਂ ਨੇ DMC & H ਦੇ ਨਿਊਰੋਲੋਜੀ ਵਿਭਾਗ ਵਿੱਚ ਆਪਣੀ ਸੇਵਾ ਸ਼ੁਰੂ ਕੀਤੀ ਅਤੇ ਸਾਲ 2010 ਵਿੱਚ ਪ੍ਰੋਫੈਸਰ ਦੇ ਅਹੁਦੇ ਤੇ ਤਰੱਕੀ ਹਾਸਲ ਕੀਤੀ।
ਸੰਸਥਾ ਨਾਲ ਆਪਣੇ ਦੋ ਦਹਾਕਿਆਂ ਤੋਂ ਵੱਧ ਦੇ ਸਬੰਧ ਦੌਰਾਨ ਡਾ. ਬਾਂਸਲ ਨੇ ਮੈਡੀਕਲ ਸਿੱਖਿਆ, ਮਰੀਜ਼ਾਂ ਦੀ ਦੇਖਭਾਲ, ਵਿਦਿਆਰਥੀਆਂ ਅਤੇ ਡਾਕਟਰਾਂ ਦੀ ਰਹਿਨੁਮਾਈ ਅਤੇ ਨਿਊਰੋਲੋਜੀ ਸੇਵਾਵਾਂ ਦੇ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ।
ਡਾ. ਬਾਂਸਲ ਨੂੰ ਵਧਾਈ ਦਿੰਦਿਆਂ ਸ਼੍ਰੀ ਬਿਪਿਨ ਗੁਪਤਾ, ਸਕੱਤਰ, DMC & H ਮੈਨੇਜਿੰਗ ਸੋਸਾਇਟੀ ਨੇ ਕਿਹਾ, “ਡਾ. ਬਾਂਸਲ ਦੀ BFUHS ਦੇ ਵਾਈਸ ਚਾਂਸਲਰ ਵਜੋਂ ਨਿਯੁਕਤੀ DMC & Hਲਈ ਬੇਹੱਦ ਮਾਣ ਵਾਲੀ ਗੱਲ ਹੈ। ਸਾਡੇ ਪੁਰਾਣੇ ਵਿਦਿਆਰਥੀ ਅਤੇ ਫੈਕਲਟੀ ਮੈਂਬਰ ਤੋਂ ਲੈ ਕੇ ਇਸ ਮਾਣਯੋਗ ਲੀਡਰਸ਼ਿਪ ਅਹੁਦੇ ਤੱਕ ਉਨ੍ਹਾਂ ਦੀ ਯਾਤਰਾ ਬਹੁਤ ਹੀ ਪ੍ਰੇਰਣਾਦਾਇਕ ਹੈ। ਅਸੀਂ ਉਨ੍ਹਾਂ ਨੂੰ ਨਵੀਂ ਜ਼ਿੰਮੇਵਾਰੀ ਲਈ ਦਿਲੋਂ ਸ਼ੁਭਕਾਮਨਾਵਾਂ ਦਿੰਦੇ ਹਾਂ ਅਤੇ ਉਨ੍ਹਾਂ ਦੇ ਸਫਲ ਕਾਰਜਕਾਲ ਦੀ ਕਾਮਨਾ ਕਰਦੇ ਹਾਂ।”
ਡਾ. ਜੀ.ਐਸ. ਵਾਂਡਰ, ਪ੍ਰਿੰਸੀਪਲ, DMC & H ਨੇ ਵੀ ਡਾ. ਬਾਂਸਲ ਨੂੰ ਵਧਾਈ ਦਿੰਦਿਆਂ ਕਿਹਾ, “DMC & H ਦੇ ਇੱਕ ਵਿਦਿਆਰਥੀ ਤੋਂ ਮਾਣਯੋਗ ਫੈਕਲਟੀ ਮੈਂਬਰ ਅਤੇ ਹੁਣ BFUHS ਦੇ ਵਾਈਸ ਚਾਂਸਲਰ ਤੱਕ ਉਨ੍ਹਾਂ ਦੀ ਯਾਤਰਾ ਪੂਰੇ DMC & H ਪਰਿਵਾਰ ਲਈ ਮਾਣ ਵਾਲਾ ਪਲ ਹੈ। ਮੈਡੀਕਲ ਸਿੱਖਿਆ ਅਤੇ ਕਲੀਨਿਕਲ ਪ੍ਰੈਕਟਿਸ ਵਿੱਚ ਉਨ੍ਹਾਂ ਦਾ ਵਿਸ਼ਾਲ ਤਜਰਬਾ ਨਿਸ਼ਚਿਤ ਤੌਰ ਤੇ BFUHS ਦੇ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਏਗਾ।” DMC & H ਪਰਿਵਾਰ ਵੱਲੋਂ ਡਾ. ਰਾਜਿੰਦਰ ਕੁਮਾਰ ਬਾਂਸਲ ਨੂੰ ਦਿਲੋਂ ਵਧਾਈ ਦਿੱਤੀ ਜਾਂਦੀ ਹੈ ਅਤੇ BFUHS ਦੇ ਵਾਈਸ ਚਾਂਸਲਰ ਵਜੋਂ ਉਨ੍ਹਾਂ ਦੇ ਸਫਲ, ਪ੍ਰਭਾਵਸ਼ਾਲੀ ਅਤੇ ਯਾਦਗਾਰ ਕਾਰਜਕਾਲ ਲਈ ਸ਼ੁਭਕਾਮਨਾਵਾਂ ਦਿੱਤੀਆਂ ਜਾਂਦੀਆਂ ਹਨ।
drrajinderkumarbansal bfuhs dmc h vicechancellor medicaleducation neurology ludhiana