ਅਮਰੀਕਾ: ਟੈਕਸ ਰਿਟਰਨ ਵਿੱਚ ਨਾਗਰਿਕਤਾ ਅਤੇ ਕੰਮ ਦੇ ਕਾਨੂੰਨੀ ਹੱਕ ਬਾਰੇ ਜਾਣਕਾਰੀ ਮੰਗ ਸਕਦਾ ਹੈ IRS
Live Punjabi TV / America
ਅਮਰੀਕਾ ਵਿੱਚ ਕੰਮ ਕਰਨ ਦੇ ਕਾਨੂੰਨੀ ਅਧਿਕਾਰ ਬਾਰੇ ਜਾਣਕਾਰੀ ਮੰਗਣ ਦੀ ਤਿਆਰੀ ਕਰ ਰਿਹਾ ਹੈ
DACA ਤਹਿਤ ਸੁਰੱਖਿਆ ਪ੍ਰਾਪਤ ਕਰਨ ਵਾਲੇ ਅਤੇ ਵਰਕ ਵੀਜ਼ਾ ’ਤੇ ਅਮਰੀਕਾ ਵਿੱਚ ਰਹਿ ਰਹੇ ਪ੍ਰਵਾਸੀ ਵੀ ਪ੍ਰਭਾਵਿਤ ਹੋ ਸਕਦੇ ਹਨ
ਟਰੰਪ ਪ੍ਰਸ਼ਾਸਨ ਅਗਲੇ ਸਾਲ ਟੈਕਸ ਰਿਟਰਨ ਭਰਨ ਵਾਲੇ ਲੋਕਾਂ ਤੋਂ ਉਨ੍ਹਾਂ ਦੀ ਨਾਗਰਿਕਤਾ ਅਤੇ ਅਮਰੀਕਾ ਵਿੱਚ ਕੰਮ ਕਰਨ ਦੇ ਕਾਨੂੰਨੀ ਅਧਿਕਾਰ ਬਾਰੇ ਜਾਣਕਾਰੀ ਮੰਗਣ ਦੀ ਤਿਆਰੀ ਕਰ ਰਿਹਾ ਹੈ। ਇਸ ਲਈ ਅੰਦਰੂਨੀ ਰੈਵਨਿਊ ਸਰਵਿਸ (IRS) ਦੇ ਫਾਰਮ-1040 ਦੇ ਮਸੌਦੇ ਵਿੱਚ ਨਵਾਂ ਭਾਗ ਸ਼ਾਮਲ ਕੀਤਾ ਗਿਆ ਹੈ। ਪ੍ਰਸਤਾਵਿਤ ਫਾਰਮ ਵਿੱਚ ਟੈਕਸਦਾਤਾਵਾਂ ਨੂੰ ਦੱਸਣਾ ਹੋਵੇਗਾ ਕਿ ਉਹ ਅਮਰੀਕੀ ਨਾਗਰਿਕ, ਅਮਰੀਕੀ ਨੈਸ਼ਨਲ ਜਾਂ ਅਮਰੀਕਾ ਵਿੱਚ ਕੰਮ ਕਰਨ ਲਈ ਕਾਨੂੰਨੀ ਤੌਰ ’ਤੇ ਅਧਿਕਾਰਤ ਵਿਦੇਸ਼ੀ ਨਾਗਰਿਕ ਹਨ। ਸਾਂਝੇ ਤੌਰ ’ਤੇ ਟੈਕਸ ਰਿਟਰਨ ਭਰਨ ਵਾਲਿਆਂ ਦੇ ਜੀਵਨ ਸਾਥੀ ਤੋਂ ਵੀ ‘ਹਾਂ’ ਜਾਂ ‘ਨਹੀਂ’ ਵਿੱਚ ਜਵਾਬ ਮੰਗਿਆ ਜਾਵੇਗਾ।
IRS ਦੀ ਸਾਬਕਾ ਅਧਿਕਾਰੀ ਅਤੇ ਸੈਂਟਰ ਫਾਰ ਟੈਕਸਪੇਅਰ ਰਾਈਟਸ ਦੀ ਕਾਰਜਕਾਰੀ ਨਿਰਦੇਸ਼ਕ ਨੀਨਾ ਓਲਸਨ ਨੇ ਕਿਹਾ ਹੈ ਕਿ ਟੈਕਸ ਕਾਨੂੰਨ ਲਾਗੂ ਕਰਨ ਲਈ IRS ਨੂੰ ਇਸ ਜਾਣਕਾਰੀ ਦੀ ਲੋੜ ਨਹੀਂ ਹੈ। ਉਨ੍ਹਾਂ ਦੀ ਸੰਸਥਾ ਵੱਲੋਂ ਪਹਿਲਾਂ IRS ਨਾਲ ਡਾਟਾ ਸਾਂਝਾ ਕਰਨ ਦੇ ਮੁੱਦੇ ’ਤੇ ਮੁਕੱਦਮਾ ਵੀ ਕੀਤਾ ਗਿਆ ਸੀ। ਇਸ ਦੌਰਾਨ, ਟ੍ਰੇਜ਼ਰੀ ਵਿਭਾਗ ਕੁਝ ਕਾਨੂੰਨੀ ਦਰਜਾ ਰੱਖਣ ਵਾਲੇ ਪ੍ਰਵਾਸੀਆਂ ਲਈ ਵੀ ਟੈਕਸ ਕ੍ਰੈਡਿਟ ਦੀ ਯੋਗਤਾ ਸਖ਼ਤ ਕਰਨ ਵੱਲ ਵੱਧ ਰਿਹਾ ਹੈ। ਮਾਹਿਰਾਂ ਮੁਤਾਬਕ ਇਸ ਨਾਲ DACA ਤਹਿਤ ਸੁਰੱਖਿਆ ਪ੍ਰਾਪਤ ਕਰਨ ਵਾਲੇ ਅਤੇ ਵਰਕ ਵੀਜ਼ਾ ’ਤੇ ਅਮਰੀਕਾ ਵਿੱਚ ਰਹਿ ਰਹੇ ਪ੍ਰਵਾਸੀ ਵੀ ਪ੍ਰਭਾਵਿਤ ਹੋ ਸਕਦੇ ਹਨ।
Usa Irs May Seek Information Regarding Citizenship And Legal Work Authorization In Tax Returns