ਕ੍ਰਿਸ਼ਚੀਅਨ ਸਟਾਕਰ ਬਣੇ Austria ਦੇ ਫੈਡਰਲ ਚਾਂਸਲਰ, PM Modi ਨੇ ਦਿੱਤੀ ਵਧਾਈ
Admin / International
ਲਾਈਵ ਪੰਜਾਬੀ ਟੀਵੀ ਬਿਊਰੋ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕ੍ਰਿਸ਼ਚੀਅਨ ਸਟਾਕਰ ਨੂੰ ਆਸਟ੍ਰੀਆ ਦੇ ਸੰਘੀ ਚਾਂਸਲਰ ਵਜੋਂ ਸਹੁੰ ਚੁੱਕਣ 'ਤੇ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਭਾਰਤ-ਆਸਟ੍ਰੀਆ ਸਾਂਝੇਦਾਰੀ ਆਉਣ ਵਾਲੇ ਸਾਲਾਂ ਵਿਚ ਲਗਾਤਾਰ ਅੱਗੇ ਵਧਣ ਲਈ ਤਿਆਰ ਹੈ।
ਪ੍ਰਧਾਨ ਮੰਤਰੀ ਨੇ ਇਕ ਐਕਸ-ਪੋਸਟ ਵਿਚ ਲਿਖਿਆ ਕਿ ਕ੍ਰਿਸ਼ਚੀਅਨ ਸਟਾਕਰ ਨੂੰ ਆਸਟ੍ਰੀਆ ਦੇ ਸੰਘੀ ਚਾਂਸਲਰ ਵਜੋਂ ਸਹੁੰ ਚੁੱਕਣ 'ਤੇ ਹਾਰਦਿਕ ਵਧਾਈ। ਮੈਂ ਸਾਡੇ ਆਪਸੀ ਲਾਭਦਾਇਕ ਸਹਿਯੋਗ ਨੂੰ ਬੇਮਿਸਾਲ ਉਚਾਈਆਂ 'ਤੇ ਲਿਜਾਣ ਲਈ ਤੁਹਾਡੇ ਨਾਲ ਕੰਮ ਕਰਨ ਦੀ ਉਮੀਦ ਕਰਦਾ ਹਾਂ।
ਦੱਸਣਯੋਗ ਹੈ ਕਿ ਪਿਛਲੇ ਸਾਲ ਪ੍ਰਧਾਨ ਮੰਤਰੀ ਮੋਦੀ ਨੇ 9-10 ਜੁਲਾਈ 2024 ਨੂੰ ਆਸਟ੍ਰੀਆ ਦਾ ਦੌਰਾ ਕੀਤਾ ਸੀ। ਉਸ ਸਮੇਂ 41 ਸਾਲਾਂ ਵਿਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਆਸਟ੍ਰੀਆ ਦੀ ਇਹ ਪਹਿਲੀ ਯਾਤਰਾ ਸੀ। ਮਜ਼ਬੂਤ ਭਾਰਤ-ਆਸਟ੍ਰੀਆ ਭਾਈਵਾਲੀ ਆਉਣ ਵਾਲੇ ਸਾਲਾਂ ਵਿੱਚ ਨਿਰੰਤਰ ਤਰੱਕੀ ਲਈ ਤਿਆਰ ਹੈ।
Christian Stocker Becomes Federal Chancellor Of Austria PM Modi Congratulates Him