ਗੁਰਦੁਆਰਾ ਸੱਚਾ ਮਾਰਗ ਸਾਹਿਬ ਜੀ ਵਿਖੇ ਹੋਣਗੇ ਸ੍ਰੀ ਅਖੰਡ ਪਾਠ ਸਾਹਿਬ ਅਰੰਭ
ਅਉਬੁਰਨ/ਵਾਸ਼ਿੰਗਟਨ,18 ਅਪ੍ਰੈਲ 2025: ਅਉਬੁਰਨ/ਵਾਸ਼ਿੰਗਟਨ, 18 ਅਪ੍ਰੈਲ 2025: ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸੱਚਾ ਮਾਰਗ ਸਾਹਿਬ ਜੀ ਵਿਖੇ 18 ਅਪ੍ਰੈਲ, 19 ਅਪ੍ਰੈਲ ,20 ਅਪ੍ਰੈਲ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਪ੍ਰਕਾਸ਼ ਹੋਣਗੇ | ਇਸ ਮੌਕੇ 18 ਅਪ੍ਰੈਲ ਦਿਨ ਸੁੱਕਰਵਾਰ ਨੂੰ ਦੁਪਹਿਰ 3 ਵਜੇ ਨਿਸ਼ਾਨ ਸਾਹਿਬ ਜੀ ਦੇ ਚੋਲੇ ਦੀ ਸੇਵਾ ਹੋਵੇਗੀ ਅਤੇ ਸ਼ਾਮ ਵੇਲੇ ਰਹਿਰਾਸ ਸਾਹਿਬ ਜੀ ਦੇ ਪਾਠ ਉਪਰੰਤ 6:30 ਤੋਂ ਰਾਤ 8 ਵਜੇ ਤੱਕ ਵਿਸ਼ੇਸ਼ ਕਥਾ ਕੀਰਤਨ ਸਮਾਗਮ ਸਜਾਏ ਜਾਣਗੇ।
ਜਿਸ 'ਚ ਉਚੇਚੇ ਤੌਰ 'ਤੇ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਹੈੱਡ ਗ੍ਰੰਥੀ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਜੀ ਵਾਲੇ ਕਥਾ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ | ਇਸ ਮੌਕੇ ਭਾਈ ਕੁਲਵਿੰਦਰ ਸਿੰਘ ਜੀ, ਗਿਆਨੀ ਰਣਜੀਤ ਸਿੰਘ ਜੀ ਵੀ ਸ਼ਾਮਲ ਹੋਣਗੇ ਅਤੇ ਬੱਚਿਆਂ ਵੱਲੋਂ ਕੀਰਤਨ ਕੀਤਾ ਜਾਵੇਗਾ |
ਇਸ ਉਪਰੰਤ ਸਰਬੱਤ ਦੇ ਭਲੇ ਲਈ ਅਰਦਾਸ ਬੇਨਤੀ ਹੋਵੇਗੀ। ਲੰਗਰਾਂ ਦੀ ਸੇਵਾ ਹਰ ਸਾਲ ਦੀ ਤਰ੍ਹਾਂ ਸਮੂਹ ਬੈਂਸ ਅਤੇ ਕਰੀਹਾ ਪਰਿਵਾਰ ਵੱਲੋਂ ਹੋਵੇਗੀ। ਨਿਸ਼ਾਨ ਸਾਹਿਬ ਦੀ ਸੇਵਾ ਹਰਪ੍ਰੀਤ ਸਿੰਘ ਖੇਲਾ ਪਰਿਵਾਰ ਅਤੇ ਸਮੂਹ ਸੰਗਤਾਂ ਵਲੋ ਹੋਵੇਗੀ ਅਤੇ ਦਰਬਾਰ ਦੇ ਰੁਮਾਲਾ ਸਾਹਿਬ ਚੰਦੋਆ ਸਾਹਿਬ ਦੀ ਸੇਵਾ ਪਵਨਦੀਪ ਸਿੰਘ ਧਾਲੀਵਾਲ ਪਰਿਵਾਰ ਵੱਲੋਂ ਹੋਈ ਹੈ।
ਗੁਰੂਘਰ ਵੱਲੋਂ ਬੀਬੀ ਨਰਿੰਦਰ ਕੌਰ ਭੁੱਲਰ ਪਰਿਵਾਰ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਗੁਰੂ ਦਰਬਾਰ ਨੂੰ ਪਿਛਲੇ ਹਫ਼ਤੇ ਤੋਂ ਬਹੁਤ ਸੁੰਦਰ ਤਰੀਕੇ ਨਾਲ ਸਜਾਵਟ ਕਰ ਕੇ ਸਜਾਇਆ ਹੈ | ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਹੈ ਕਿ ਸਾਰੇ ਸਮਾਗਮਾਂ 'ਚ ਪਰਿਵਾਰ ਸਮੇਤ ਹਾਜ਼ਰੀ ਭਰਨ |
Sri Akhand Path Sahib To Begin At Gurdwara Sacha Marg Sahib Ji