ਵਿਜੀਲੈਂਸ ਬਿਊਰੋ ਵੱਲੋਂ 50,000 ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਹੇਠ ਪਨਗ੍ਰੇਨ ਦਾ ਮੈਨੇਜਰ ਅਤੇ ਇੰਸਪੈਕਟਰ ਗ੍ਰਿਫ਼ਤਾਰ ਅਯੁੱਧਿਆ ਵਿੱਚ 30 ਲੱਖ ਦੀਵਿਆਂ ਨਾਲ ਬਣੇਗਾ ਨਵਾਂ ਵਿਸ਼ਵ ਰਿਕਾਰਡ ਕ੍ਰਿਕਟ: ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਟੈਸਟ ਕ੍ਰਿਕਟ ਨੂੰ ਕਿਹਾ ਅਲਵਿਦਾ ਡੀਏ ਮਾਮਲੇ ਵਿੱਚ ਪੰਜਾਬ ਸਰਕਾਰ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਪੰਜਾਬ ਵਿੱਚ ਕਰਮਭੂਮੀ ਐਕਸਪ੍ਰੈਸ ਵਿੱਚ ਭਿਆਨਕ ਅੱਗ ਸੀਬੀਐਸਈ ਵੱਲੋਂ 10ਵੀਂ – 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਦੀ ਡੇਟ ਸ਼ੀਟ ਜਾਰੀ ਦਿੱਲੀ 'ਚ ਸਾਹ ਲੈਣਾ ਹੋਇਆ ਔਖਾ! ਪ੍ਰਸ਼ਾਸਨ ਵੱਲੋਂ GRAP-III ਦੀਆਂ ਨਵੀਆਂ ਪਾਬੰਦੀਆਂ ਲਾਗੂ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 07-11-2026 05:30 AM ਲੁਧਿਆਣਾ ਵਿੱਚ ਬੇਕਾਬੂ ਵਰਨਾ ਕਾਰ ਦਾ ਕਹਿਰ! 5 ਲੋਕਾਂ ਨੂੰ ਕੁਚਲਿਆ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਵੀਕਾਰਿਆ ਰਾਹੁਲ ਗਾਂਧੀ ਦਾ ਚੈਲੇਂਜ

ਯੂ.ਕੇ. ‘ਚ ਸਥਾਈ ਨਿਵਾਸ ਲਈ ਨਵੇਂ ਇਮੀਗ੍ਰੇਸ਼ਨ ਨਿਯਮ

ਯੂ.ਕੇ. ‘ਚ ਸਥਾਈ ਨਿਵਾਸ ਲਈ ਨਵੇਂ ਇਮੀਗ੍ਰੇਸ਼ਨ ਨਿਯਮ


Live Punjabi TV / London

ਹੁਣ ਜ਼ਿਆਦਾਤਰ ਲੋਕਾਂ ਨੂੰ ਪੰਜ ਸਾਲ ਦੀ ਬਜਾਏ ਦਸ ਸਾਲ ਉਡੀਕ ਕਰਨੀ ਪਵੇਗੀ

ਹੋਰਾਂ ਨੂੰ ਵੀਹ ਸਾਲ ਅਤੇ ਛੋਟੀ ਕਿਸ਼ਤੀ ਵਾਲਿਆਂ ਨੂੰ ਤੀਹ ਸਾਲ ਉਡੀਕਣੀ ਪੈ ਸਕਦੀ ਹੈ।

ਲੰਡਨ, ਬ੍ਰਿਟੇਨ ਦੀ ਗ੍ਰਹਿ ਮੰਤਰੀ ਸ਼ਬਾਨਾ ਮਹਮੂਦ ਨੇ ਸੋਮਵਾਰ, 2 ਨਵੰਬਰ ਨੂੰ ਕਾਨੂੰਨੀ ਪ੍ਰਵਾਸੀਆਂ ਲਈ ਸਥਾਈ ਨਿਵਾਸ ਦੇ ਨਿਯਮਾਂ ਵਿਚ ਵੱਡੇ ਬਦਲਾਅ ਦਾ ਐਲਾਨ ਕੀਤਾ। ਨਵੀਂ ”ਅਰਨਡ ਸੈਟਲਮੈਂਟ” ਪ੍ਰਣਾਲੀ ਤਹਿਤ ਹੁਣ ਜ਼ਿਆਦਾਤਰ ਲੋਕਾਂ ਨੂੰ ਪੰਜ ਸਾਲ ਦੀ ਬਜਾਏ ਦਸ ਸਾਲ ਉਡੀਕ ਕਰਨੀ ਪਵੇਗੀ। ਸਰਕਾਰ ਦਾ ਕਹਿਣਾ ਹੈ ਕਿ ਬ੍ਰਿਟੇਨ ਵਿਚ ਸਥਾਈ ਤੌਰ ‘ਤੇ ਰਹਿਣ ਦਾ ਹੱਕ ਹੁਣ ਆਪਣੇ ਆਪ ਨਹੀਂ ਮਿਲੇਗਾ, ਸਗੋਂ ਯੋਗਦਾਨ ਅਤੇ ਚੰਗੇ ਚਾਲ-ਚਲਣ ਦੇ ਆਧਾਰ ‘ਤੇ ਕਮਾਉਣਾ ਪਵੇਗਾ।

ਸਭ ਤੋਂ ਵੱਧ ਕਮਾਈ ਕਰਨ ਵਾਲੇ ਕੁਝ ਲੋਕ ਤਿੰਨ ਸਾਲਾਂ ਵਿਚ ਸੈਟਲਮੈਂਟ ਲਈ ਯੋਗ ਹੋ ਸਕਣਗੇ। ਸਾਲਾਨਾ 50,271 ਪੌਂਡ ਤੋਂ ਵੱਧ ਕਮਾਉਣ ਵਾਲੇ ਅਤੇ ਡਾਕਟਰਾਂ, ਨਰਸਾਂ ਤੇ ਅਧਿਆਪਕਾਂ ਵਰਗੇ ਕੁਝ ਜਨਤਕ ਸੇਵਾ ਕਰਮਚਾਰੀ ਪੰਜ ਸਾਲਾਂ ਬਾਅਦ ਅਰਜ਼ੀ ਦੇ ਸਕਣਗੇ। ਹੋਰ ਬਹੁਤੇ ਪ੍ਰਵਾਸੀਆਂ ਲਈ ਦਸ ਸਾਲ ਦਾ ਰਸਤਾ ਹੋਵੇਗਾ। ਇਮੀਗ੍ਰੇਸ਼ਨ ਨਿਯਮ ਤੋੜਨ ਵਾਲਿਆਂ ਨੂੰ ਘੱਟੋ-ਘੱਟ ਵੀਹ ਸਾਲ ਉਡੀਕਣੀ ਪੈ ਸਕਦੀ ਹੈ।

ਕੇਅਰ ਵਰਕਰਾਂ ਲਈ ਪਹਿਲਾਂ ਪ੍ਰਸਤਾਵਿਤ ਪੰਦਰਾਂ ਸਾਲਾਂ ਦੀ ਉਡੀਕ ਘਟਾਈ ਗਈ ਹੈ। ਵੀਜ਼ਾ ਸ਼ਰਤਾਂ ਪੂਰੀਆਂ ਕਰਨ ਅਤੇ ਸਾਲਾਨਾ ਘੱਟੋ-ਘੱਟ 25,000 ਪੌਂਡ ਕਮਾਉਣ ਵਾਲੇ ਕੇਅਰ ਵਰਕਰ ਪੰਜ ਸਾਲਾਂ ਬਾਅਦ ਸਥਾਈ ਨਿਵਾਸ ਮੰਗ ਸਕਦੇ ਹਨ। ਜਿਹੜੇ ਇਸ ਸ਼ਰਤ ‘ਤੇ ਖਰੇ ਨਹੀਂ ਉਤਰਦੇ, ਉਨ੍ਹਾਂ ਨੂੰ ਹੋਰ ਪੰਜ ਸਾਲ ਦਾ ਵੀਜ਼ਾ ਲੈ ਕੇ ਕੰਮ ਜਾਰੀ ਰੱਖਣ ਦਾ ਮੌਕਾ ਮਿਲੇਗਾ।

ਅਰਜ਼ੀਕਾਰਾਂ ਲਈ ਸਾਫ਼ ਅਪਰਾਧਿਕ ਰਿਕਾਰਡ, ਉੱਚ ਪੱਧਰ ਦੀ ਅੰਗਰੇਜ਼ੀ, ਸਰਕਾਰ ਦਾ ਕੋਈ ਕਰਜ਼ਾ ਨਾ ਹੋਣਾ ਅਤੇ ਨੈਸ਼ਨਲ ਇੰਸ਼ੋਰੈਂਸ ਵਿਚ ਲਗਾਤਾਰ ਯੋਗਦਾਨ ਲਾਜ਼ਮੀ ਹੋਵੇਗਾ। ਸਰਕਾਰ ਮੁਤਾਬਕ ਪੰਜ ਲੱਖ ਤੋਂ ਵੱਧ ਲੋਕਾਂ ਨੂੰ ਪੰਜ ਸਾਲ ਤੋਂ ਜ਼ਿਆਦਾ ਉਡੀਕ ਕਰਨੀ ਪਵੇਗੀ, ਪਰ ਕਿਸੇ ਨੂੰ ਸਿਰਫ਼ ਇਨ੍ਹਾਂ ਬਦਲਾਵਾਂ ਕਾਰਨ ਦੇਸ਼ ਛੱਡਣ ਲਈ ਮਜਬੂਰ ਨਹੀਂ ਕੀਤਾ ਜਾਵੇਗਾ। ਮਨਜ਼ੂਰਸ਼ੁਦਾ ਰਸਤੇ ਵਾਲੇ ਸ਼ਰਨਾਰਥੀ ਪੰਜ ਸਾਲਾਂ ਬਾਅਦ ਯੋਗ ਹੋਣਗੇ; ਹੋਰਾਂ ਨੂੰ ਵੀਹ ਸਾਲ ਅਤੇ ਛੋਟੀ ਕਿਸ਼ਤੀ ਵਾਲਿਆਂ ਨੂੰ ਤੀਹ ਸਾਲ ਉਡੀਕਣੀ ਪੈ ਸਕਦੀ ਹੈ।

New Immigration Rules For Permanent Residence In The UK


📢

Reach thousands of targeted visitors daily.

Punajb News advertisement banner Punajb News advertisement banner
Popular Posts
Just Now