Presidential Election 2022- APP ਨੇ ਰਾਸ਼ਟਰਪਤੀ ਅਹੁਦੇ ਲਈ ਯਸ਼ਵੰਤ ਸਿਨ੍ਹਾ ਨੂੰ ਸਮਰਥਨ ਦੇਣ ਦਾ ਕੀਤਾ ਐਲਾਨ

Presidential Election 2022-  APP ਨੇ ਰਾਸ਼ਟਰਪਤੀ ਅਹੁਦੇ ਲਈ ਯਸ਼ਵੰਤ


LPTV / Chandigarh

ਲਾਈਵ ਪੰਜਾਬੀ ਟੀਵੀ ਬਿਊਰੋ, ਵੈੱਬ ਡੈਸਕ : ਦਿੱਲੀ ਤੇ ਪੰਜਾਬ 'ਚ ਸੱਤਾਧਾਰੀ ਦਲ ਆਮ ਆਦਮੀ ਪਾਰਟੀ ਨੇ ਰਾਸ਼ਟਰਪਤੀ ਚੋਣ ਵਿਚ ਉਮੀਦਵਾਰ ਨੂੰ ਸਮਰਥਨ ਕਰਨ ਦੇ ਮੁੱਦੇ ‘ਤੇ ਫੈਸਲਾ ਕਰ ਲਿਆ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ਅੱਜ ਆਮ ਆਦਮੀ ਪਾਰਟੀ ਦੇ ਪੋਲੀਟੀਕਲ ਅਫੇਅਰਸ ਕਮੇਟੀ ਦੀ ਮੀਟਿੰਗ ਹੋਈ। ਇਸ ਦੌਰਾਨ ਰਾਸ਼ਟਰਪਤੀ ਚੋਣ ‘ਤੇ ਚਰਚਾ ਹੋਈ।

ਰਾਸ਼ਟਰਪਤੀ ਚੋਣ ਵਿਚ ਵੋਟ ਦੇਣ ‘ਤੇ ਫੈਸਲਾ ਲੈਣ ਮਗਰੋਂ ਐਲਾਨ ਕੀਤਾ ਗਿਆ ਕਿ ਪਾਰਟੀ ਵਿਰੋਧੀ ਧਿਰ ਦੇ ਉਮੀਦਵਾਰ ਯਸ਼ਵੰਤ ਸਿਨ੍ਹਾ ਦਾ ਸਮਰਥਨ ਕਰੇਗੀ। ਇਸ ਦੌਰਾਨ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ, ਪੰਕਜ ਗੁਪਤਾ, ਰਾਘਵ ਚੱਢਾ, ਆਤਿਸ਼ੀ, ਸੰਜੇ ਸਿੰਘ, ਦੁਰਗੇਸ਼ ਪਾਠਕ, ਐੱਨ. ਡੀ. ਗੁਪਤਾ ਮੌਜੂਦ ਸਨ। ਆਪ ਇਕੋ ਇਕ ਗੈਰ-ਭਾਜਪਾ ਤੇ ਗੈਰ ਕਾਂਗਰਸੀ ਪਾਰਟੀ ਹੈ ਜਿਸ ਦੀਆਂ ਦੋ ਸੂਬਿਆਂ ਦਿੱਲੀ ਤੇ ਪੰਜਾਬ ਵਿਚ ਸਰਕਾਰਾਂ ਹਨ। ਦੋਵੇਂ ਸੂਬਿਆਂ ਤੋਂ ਆਪ ਦੇ 10 ਰਾਜ ਸਭਾ ਸੰਸਦ ਮੈਂਬਰ ਹਨ, ਜਿਨ੍ਹਾਂ 'ਚੋਂ 3 ਦਿੱਲੀ ਤੋਂ ਹਨ। ਪਾਰਟੀ ਦੇ ਪੰਜਾਬ ਵਿਚ 92, ਦਿੱਲੀ ਵਿਚ 62 ਤੇ ਗੋਆ ਵਿਚ 2 ਵਿਧਾਇਕ ਹਨ। ਰਾਸ਼ਟਰਪਤੀ ਚੋਣ ਲਈ ਮਤਦਾਨ ਸੋਮਵਾਰ ਨੂੰ ਹੋਵੇਗਾ।

Presidential Election 2022 APP announced to support Yashwant Sinha for the post of President


📢

Reach thousands of targeted visitors daily.

Punajb News advertisement banner Punajb News advertisement banner ad banner image ad banner image
Popular Posts
Just Now