75ਵਾਂ ਸੁਤੰਤਰਤਾ ਦਿਵਸ- ਪ੍ਰਦੇਸ਼ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਕਾਂਗਰਸ ਭਵਨ 'ਚ ਲਹਿਰਾਇਆ ਤਿਰੰਗਾ, ਲੋਕਾਂ ਨੂੰ ਕੀਤਾ ਸੰਬੋਧਨ
LPTV / Chandigarh
ਲਾਈਵ ਪੰਜਾਬੀ ਟੀਵੀ ਬਿਊਰੋ,ਚੰਡੀਗੜ੍ਹ: ਦੇਸ਼ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ 'ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਾਂਗਰਸ ਭਵਨ ਵਿਖੇ ਤਿਰੰਗਾ ਲਹਿਰਾਇਆ। ਇਸ ਦੌਰਾਨ ਉਨ੍ਹਾਂ ਨੇ ਕਿਹਾ, ਮੈਂ ਤਿਰੰਗਾ ਲਹਿਰਾਉਣ 'ਤੇ ਬਹੁਤ ਮਾਣ ਮਹਿਸੂਸ ਕਰ ਰਿਹਾ ਹਾਂ। ਪ੍ਰਮਾਤਮਾ ਸਾਡੇ ਦੇਸ਼ ਦਾ ਭਲਾ ਕਰੇ, ਰਾਤ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ। ਉਨ੍ਹਾਂ ਕਿਹਾ, “ਅਸੀਂ ਕਾਂਗਰਸ ਭਵਨ ਦੇ ਵਿਚਕਾਰ 75 ਸਾਲਾਂ ਤੋਂ ਵੱਧ ਸਮੇਂ ਤੋਂ ਕਾਂਗਰਸ ਦੀ ਵਿਚਾਰਧਾਰਾ ਨਾਲ ਜੁੜੇ ਬਜ਼ੁਰਗਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ।
ਲੋਕਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ 77 ਦੇ ਅੱਧ ਵਿਚ ਵੀ ਕਈ ਕਾਂਗਰਸੀ ਇਹ ਕਹਿ ਕੇ ਚਲੇ ਗਏ ਸਨ ਕਿ ਹੁਣ ਕਾਂਗਰਸ ਨਹੀਂ ਪਰਤੇਗੀ ਪਰ ਇੰਦਰਾ ਗਾਂਧੀ ਨੇ ਮੁੜ ਕਾਂਗਰਸ ਨੂੰ ਖੜ੍ਹਾ ਕੀਤਾ। 2024 'ਚ ਰਾਜਾ ਵੜਿੰਗ ਦੀ ਅਗਵਾਈ 'ਚ ਕਾਂਗਰਸ ਇਕ ਵਾਰ ਫਿਰ ਸਾਰੀਆਂ ਸੀਟਾਂ 'ਤੇ ਜਿੱਤ ਹਾਸਲ ਕਰੇਗੀ।
75th Independence Day State Congress President Raja Waring addressed the people hoisting the tricolor at Congress Bhavan