ਪੈਟਰੋਲ ਵਿੱਚ ਈਥਾਨੌਲ 20 ਫ਼ੀਸਦੀ ਤੋਂ ਵਧਾਉਣ ਦੀ ਫਿਲਹਾਲ ਯੋਜਨਾ ਨਹੀਂ: ਕੇਂਦਰ ਸਰਕਾਰ
/ national
Live Punjabi TV /
New Delhi
ਫਲੈਕਸ-ਫਿਊਲ ਵਾਹਨਾਂ ਨੂੰ ਲੈ ਕੇ ਵੀ ਕਦਮ ਚੁੱਕੇ ਗਏ ਹਨ
ਅਜਿਹੇ ਵਾਹਨ ਈ-85 ਤੋਂ ਲੈ ਕੇ ਲਗਭਗ ਸ਼ੁੱਧ ਈਥਾਨੌਲ ਵਾਲੇ ਈਂਧਨ ’ਤੇ ਚੱਲਣ ਦੇ ਸਮਰੱਥ ਹੁੰਦੇ ਹਨ।
ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਫਿਲਹਾਲ ਪੈਟਰੋਲ ਵਿੱਚ ਈਥਾਨੌਲ ਦੀ ਮਿਲਾਵਟ 20 ਫ਼ੀਸਦੀ ਤੋਂ ਵਧਾਉਣ ਦੀ ਕੋਈ ਯੋਜਨਾ ਨਹੀਂ ਹੈ। ਕੇਂਦਰੀ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਇਹ ਜਾਣਕਾਰੀ ਦਿੰਦਿਆਂ ਈ-20 ਪੈਟਰੋਲ ਨਾਲ ਵਾਹਨਾਂ ਦੇ ਇੰਜਣ ਖ਼ਰਾਬ ਹੋਣ ਅਤੇ ਇਸ ਦੀ ਵਿਕਰੀ ਬੰਦ ਕੀਤੇ ਜਾਣ ਸਬੰਧੀ ਸੋਸ਼ਲ ਮੀਡੀਆ ’ਤੇ ਫੈਲ ਰਹੀਆਂ ਅਫ਼ਵਾਹਾਂ ਨੂੰ ਖਾਰਜ ਕੀਤਾ।
ਦੱਖਣੀ ਗੋਆ ਦੇ ਬੇਤੁਲ ਵਿੱਚ ਊਰਜਾ ਤਕਨਾਲੋਜੀ ਤੇ ਨਵੀਨਤਾ ਕਾਨਫਰੰਸ ਦੌਰਾਨ ਪੁਰੀ ਨੇ ਕਿਹਾ ਕਿ ਈ-20 ਪੈਟਰੋਲ ਵਿੱਚ 20 ਫ਼ੀਸਦੀ ਈਥਾਨੌਲ ਤੇ 80 ਫ਼ੀਸਦੀ ਪੈਟਰੋਲ ਹੁੰਦਾ ਹੈ। ਉਨ੍ਹਾਂ ਮੁਤਾਬਕ ਇਹ ਈਂਧਨ ਅਨੁਕੂਲ ਬਣਾਏ ਗਏ ਵਾਹਨਾਂ ਲਈ ਤਿਆਰ ਕੀਤਾ ਗਿਆ ਹੈ। ਕੁਝ ਪੁਰਾਣੇ ਵਾਹਨਾਂ ਵਿੱਚ ਸਮੱਸਿਆਵਾਂ ਆ ਸਕਦੀਆਂ ਹਨ।
ਸਰਕਾਰ ਮੁਤਾਬਕ ਈਥਾਨੌਲ ਮਿਸ਼ਰਣ ਦਾ ਮੁੱਖ ਉਦੇਸ਼ ਵਿਦੇਸ਼ਾਂ ਤੋਂ ਕੱਚੇ ਤੇਲ ਦੀ ਦਰਾਮਦ ’ਤੇ ਨਿਰਭਰਤਾ ਘਟਾਉਣਾ ਅਤੇ ਦੇਸ਼ ਦੇ ਕਿਸਾਨਾਂ ਦੀ ਆਮਦਨ ਵਧਾਉਣਾ ਹੈ। ਮੰਤਰੀ ਨੇ ਦਾਅਵਾ ਕੀਤਾ ਕਿ ਈ-20 ਪ੍ਰੋਗਰਾਮ ਨਾਲ ਦੇਸ਼ ਨੂੰ ਲਗਭਗ 1.60 ਲੱਖ ਕਰੋੜ ਰੁਪਏ ਦੀ ਬੱਚਤ ਹੋਈ, ਜਿਸ ਵਿੱਚੋਂ 1.40 ਲੱਖ ਕਰੋੜ ਰੁਪਏ ਕਿਸਾਨਾਂ ਤੱਕ ਪਹੁੰਚੇ।
ਇਸ ਦੌਰਾਨ ਫਲੈਕਸ-ਫਿਊਲ ਵਾਹਨਾਂ ਨੂੰ ਲੈ ਕੇ ਵੀ ਕਦਮ ਚੁੱਕੇ ਗਏ ਹਨ। ਅਜਿਹੇ ਵਾਹਨ ਈ-85 ਤੋਂ ਲੈ ਕੇ ਲਗਭਗ ਸ਼ੁੱਧ ਈਥਾਨੌਲ ਵਾਲੇ ਈਂਧਨ ’ਤੇ ਚੱਲਣ ਦੇ ਸਮਰੱਥ ਹੁੰਦੇ ਹਨ। ਹਾਲਾਂਕਿ ਇਨ੍ਹਾਂ ਦੀ ਵਰਤੋਂ ਲਈ ਵਾਹਨ ਦੀ ਤਕਨੀਕੀ ਅਨੁਕੂਲਤਾ ਅਤੇ ਨਿਰਮਾਤਾ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਜ਼ਰੂਰੀ ਹੈ। ਵਾਹਨ ਮਾਲਕਾਂ ਲਈ ਅਹਿਮ ਗੱਲ ਇਹ ਹੈ ਕਿ ਈ-20 ਪੈਟਰੋਲ ਦੀ ਵਰਤੋਂ ਆਪਣੇ ਵਾਹਨ ਦੀ ਅਨੁਕੂਲਤਾ ਦੇ ਆਧਾਰ ’ਤੇ ਹੀ ਕਰਨ ਅਤੇ ਇੰਜਣ ਸਬੰਧੀ ਕਿਸੇ ਵੀ ਸ਼ੰਕੇ ਲਈ ਵਾਹਨ ਨਿਰਮਾਤਾ ਦੀ ਸਲਾਹ ਲੈਣ।
No Current Plan To Increase Ethanol Content In Petrol Beyond 20 Percent Central Government