ਦੁਰਗਾ ਪੂਜਾ ਦੌਰਾਨ ਵਾਪਰਿਆ ਭਿਆਨਕ ਹਾਦਸਾ, 3 ਦੀ ਮੌ+ਤ, 40 ਜ਼ਖ਼ਮੀ

ਦੁਰਗਾ ਪੂਜਾ ਦੌਰਾਨ ਵਾਪਰਿਆ ਭਿਆਨਕ ਹਾਦਸਾ, 3 ਦੀ ਮੌ+ਤ, 40 ਜ਼ਖ਼ਮੀ


LPTV / Chandigarh

ਲਾਈਵ ਪੰਜਾਬੀ ਟੀਵੀ: ਦੇਸ਼ ਭਰ ਵਿਚ ਇਸ ਸਮੇਂ ਤਿਉਹਾਰਾਂ ਦਾ ਸੀਜ਼ਨ ਚੱਲ ਰਿਹਾ ਹੈ । ਕਿਤੇ ਰਾਮ ਲੀਲ੍ਹਾ ਦਾ ਆਯੋਜਨ ਹੋ ਰਿਹਾ ਹੈ, ਕਿਤੇ ਦੁਰਗਾ ਪੰਡਾਲ ਸਜਾਏ ਗਏ ਹਨ, ਉਥੇ ਹੀ ਉੱਤਰ ਪ੍ਰਦੇਸ਼ ਵਿਚ ਸਜਾਏ ਦੁਰਗਾ ਪੰਡਾਲ ਵਿਚ ਵੱਡਾ ਹਾਦਸਾ ਵਾਪਰ ਗਿਆ। ਉੱਤਰ ਪ੍ਰਦੇਸ਼ ਦੇ ਭਦੋਹੀ ਵਿਚ ਐਤਵਾਰ ਨੂੰ ਦੁਰਗਾ ਪੰਡਾਲ ਵਿਚ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ, ਜਿਸ ਵਿਚ ਝੁਲਸਣ ਕਾਰਨ 3 ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ਵਿਚ ਦੋ ਬੱਚੇ ਤੇ ਇਕ ਮਹਿਲਾ ਵੀ ਸ਼ਾਮਲ ਹੈ। ਦੱਸ ਦੇਈਏ ਕਿ ਇਸ ਘਟਨਾ ਵਿਚ 52 ਤੋਂ ਜ਼ਿਆਦਾ ਲੋਕ ਝੁਲਸ ਗਏ ਹਨ, ਜਿਨ੍ਹਾਂ 'ਚੋਂ 40 ਦੀ ਹਾਲਤ ਗੰਭੀਰ ਬਣੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਸਮੇਂ ਪੰਡਾਲ ਵਿਚ ਕਰੀਬ ਡੇਢ ਸੌ ਲੋਕ ਮੌਜੂਦ ਸਨ। ਪੁਲਿਸ ਦੇ ਮੁਤਾਬਕ ਜਿਸ ਸਮੇਂ ਅੱਗ ਲੱਗੀ ਉਸ ਸਮੇਂ ਆਰਤੀ ਹੋ ਰਹੀ ਸੀ। ਇਸ ਨਾਲ ਹਫੜਾ-ਦਫੜੀ ਮਚ ਗਈ। ਲੋਕ ਜਾਨ ਬਚਾਉਣ ਲਈ ਇੱਧਰ-ਉਧਰ ਭੱਜਣ ਲੱਗੇ। ਭੀੜ ਜ਼ਿਆਦਾ ਹੋਣ ਕਾਰਨ ਲੋਕ ਜਦੋਂ ਤੱਕ ਬਾਹਰ ਨਿਕਲਦੇ ਉਦੋਂ ਤੱਕ ਅੱਗ ਦੀ ਲਪੇਟ ਵਿਚ ਆ ਚੁੱਕੇ ਸੀ। ਆਸ ਪਾਸ ਦੇ ਲੋਕਾਂ ਨੇ ਕਿਸੇ ਤਰ੍ਹਾਂ ਲੋਕਾਂ ਨੂੰ ਬਾਹਰ ਕੱਢਿਆ।
ਦੱਸ ਦੇਈਏ ਕਿ ਅੱਗ ਲੱਗਣ ਕਾਰਨ ਪੰਡਾਲ ਵਿਚ ਕਮੀਆਂ ਵੀ ਸਾਹਮਣੇ ਆ ਗਈਆਂ। ਪੰਡਾਲ ਵਿਚ ਦੁਰਗਾ ਪੂਜਾ ਦੀ ਆਗਿਆ ਲਈ ਗਈ ਸੀ ਪਰ ਪੰਡਾਲ ਦੇ ਆਸ-ਪਾਸ ਫਾਇਰ ਬ੍ਰਿਗੇਡ ਨਹੀਂ ਖੜ੍ਹੀ ਸੀ। ਲਿਹਾਜ਼ਾ ਅੱਗ ਲੱਗਣ ਦੇ ਸ਼ੁਰੂਆਤੀ 20 ਮਿੰਟਾਂ ਤੱਕ ਪੰਡਾਲ ਤੇ ਪਾਣੀ ਨਹੀਂ ਪਾਇਆ ਜਾ ਸਕਿਆ, ਜਦੋਂ ਤੱਕ ਫਾਇਰ ਮੁਲਾਜ਼ਮ ਉਥੇ ਪਹੁੰਚੇ ਉਦੋਂ ਤੱਕ ਅੱਗ ਪੂਰੀ ਤਰ੍ਹਾਂ ਫੈਲ ਚੁੱਕੀ ਸੀ।ਅੱਗ ਨੂੰ ਬੁਝਾਉਣ ਵਿਚ 2 ਘੰਟਿਆਂ ਤੋਂ ਵਧੇਰੇ ਦਾ ਸਮਾਂ ਲੱਗਾ।
ਮੁੱਖ ਮੰਤਰੀ ਯੋਗੀ ਨੇ ਇਸ ਘਟਨਾ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਪੁਲਿਸ ਨੂੰ ਲੋਕਾਂ ਦੀ ਤੁਰੰਤ ਹਰ ਤਰ੍ਹਾਂ ਦੀ ਰਾਹਤ ਪਹੁੰਚਾਉਣ ਦੇ ਹੁਕਮ ਦਿੱਤੇ ।

Terrible accident occurred during Durga Puja 3 dead + 40 injured


📢

Reach thousands of targeted visitors daily.

Punajb News advertisement banner Punajb News advertisement banner ad banner image ad banner image
Popular Posts
Just Now