ਗਰਮੀ ਨੇ ਤੋੜਿਆ 122 ਸਾਲਾਂ ਦਾ ਰਿਕਾਰਡ, ਪੜ੍ਹੋ ਕੀ ਹੋਣਗੇ ਅਗਲੇ ਮਹੀਨਿਆਂ ਦੇ ਹਾਲਾਤ.....
LPTV / Chandigarh
ਇਸ ਸਾਲ ਫਰਵਰੀ ਵਿੱਚ ਅਸੀਂ ਪਹਿਲਾਂ ਹੀ ਮਈ ਦੀ ਗਰਮੀ ਮਹਿਸੂਸ ਕਰ ਚੁੱਕੇ ਹਾਂ । ਭਾਰਤੀ ਮੌਸਮ ਵਿਭਾਗ ਨੇ ਦੱਸਿਆ ਕਿ ਬੀਤੇ 122 ਸਾਲਾਂ ਵਿੱਚ ਇਸ ਵਾਰ ਦੀ ਫਰਵਰੀ ਸਭ ਤੋਂ ਵੱਧ ਗਰਮ ਰਹੀ। ਇਸ ਦੌਰਾਨ ਦਿਨ ਦਾ ਔਸਤ ਤਾਪਮਾਨ ਆਮ ਨਾਲੋਂ 1.73 ਡਿਗਰੀ ਸੈਲਸੀਅਸ ਵੱਧ ਰਿਹਾ। ਇਸ ਨਾਲ ਪਹਿਲਾ ਫਰਵਰੀ ਵਿੱਚ ਅਜਿਹਾ ਤਾਪਮਾਨ 1901 ਵਿੱਚ ਰਿਕਾਰਡ ਕੀਤਾ ਗਿਆ ਸੀ, ਜਦੋਂ ਔਸਤ ਤਾਪਮਾਨ ਆਮ ਨਾਲੋਂ 0.81 ਡਿਗਰੀ ਸੈਲਸੀਅਸ ਵੱਧ ਰਿਹਾ ਸੀ। ਮੌਸਮ ਮਾਹਿਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ 3 ਮਹੀਨਿਆਂ ਵਿੱਚ ਗਰਮੀ ਲੋਕਾਂ ਦੇ ਲਈ ਪਰੇਸ਼ਾਨੀ ਦਾ ਕਾਰਨ ਬਣ ਸਕਦੀ ਹੈ।
ਮੌਸਮ ਵਿਭਾਗ ਅਨੁਸਾਰ ਕਈ ਇਲਾਕਿਆਂ ਵਿੱਚ ਤਾਪਮਾਨ ਪਿਛਲੇ ਸਾਲਾਂ ਦੀ ਤੁਲਨਾ ਵਿੱਚ ਜ਼ਿਆਦਾ ਰਹਿਣ ਤੇ ਲੂ ਚੱਲਣ ਦੀ ਸੰਭਾਵਨਾ ਹੈ। ਦਿਨ ਦਾ ਤਾਪਮਾਨ ਆਮ ਨਾਲੋਂ ਜ਼ਿਆਦਾ ਰਹਿਣ ਦੀ ਸੰਭਾਵਨਾ ਜਤਾਈ ਗਈ ਹੈ। ਮੌਸਮ ਮਾਹਿਰਾਂ ਦਾ ਕਹਿਣਾ ਹੈ ਕਿ ਉੱਤਰ-ਪੂਰਬੀ, ਪੂਰਬੀ ਤੇ ਮੱਧ ਭਾਰਤ ਦੇ ਨਾਲ ਹੀ ਨਾਰਥ ਵੈਸਟ ਰੀਜ਼ਨ ਵਿੱਚ ਮਾਰਚ ਤੋਂ ਤਾਪਮਾਨ ਵਿੱਚ ਔਸਤ ਦੀ ਤੁਲਨਾ ਵਿੱਚ ਵਾਧਾ ਹੋ ਜਾਵੇਗਾ। ਭਾਰਤ ਵਿੱਚ ਅਗਲੇ ਤਿੰਨ ਮਹੀਨਿਆਂ ਵਿੱਚ ਗਰਮੀ ਕਾਰਨ ਜਨਜੀਵਨ ‘ਤੇ ਅਸਰ ਪਵੇਗਾ।
Summer broke 122 years record read what will be the conditions of the next months