ਕੇਦਾਰਨਾਥ-ਬਦਰੀਨਾਥ 'ਚ ਭਾਰੀ ਬਰਫ਼ਬਾਰੀ, ਚਾਰਧਾਮ ਯਾਤਰਾ ਰੋਕੀ, ਵੱਖ-ਵੱਖ ਥਾਵਾਂ 'ਤੇ ਫਸੇ ਸ਼ਰਧਾਲੂ

ਕੇਦਾਰਨਾਥ-ਬਦਰੀਨਾਥ 'ਚ ਭਾਰੀ ਬਰਫ਼ਬਾਰੀ, ਚਾਰਧਾਮ ਯਾਤਰਾ ਰੋਕੀ, ਵੱਖ-ਵੱ


LPTV / Chandigarh

ਦੇਸ਼ ਡੈਸਕ: ਉਤਰਾਖੰਡ ਚਾਰਧਾਮ ਯਾਤਰਾ ਨੂੰ ਲੈ ਕੇ ਸ਼ਰਧਾਲੂਆਂ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਸੀ। ਉਤਰਾਖੰਡ 'ਚ ਖਰਾਬ ਮੌਸਮ ਕਾਰਨ ਚਾਰਧਾਮ ਯਾਤਰਾ ਰੂਟ 'ਤੇ ਅਹਿਤਿਆਤ ਵਜੋਂ ਸ਼ਰਧਾਲੂਆਂ ਨੂੰ ਰੋਕਿਆ ਜਾ ਰਿਹਾ ਹੈ। ਕੇਦਾਰਨਾਥ ਅਤੇ ਬਦਰੀਨਾਥ ਧਾਮ 'ਚ ਬਰਫਬਾਰੀ ਅਤੇ ਮੈਦਾਨੀ ਇਲਾਕਿਆਂ 'ਚ ਬਾਰਿਸ਼ ਤੋਂ ਬਾਅਦ ਦੇਰ ਰਾਤ ਪੁਲਿਸ ਵੱਲੋਂ ਚਾਰ ਧਾਮ ਯਾਤਰੀਆਂ ਨੂੰ ਰੋਕਿਆ ਜਾ ਰਿਹਾ ਹੈ।
ਚਾਰਧਾਮ ਜਾਣ ਵਾਲੇ ਸ਼ਰਧਾਲੂਆਂ ਨੂੰ ਸ੍ਰੀਨਗਰ ਵਿੱਚ ਹੀ ਰੋਕਿਆ ਜਾ ਰਿਹਾ ਹੈ, ਜਦਕਿ ਕੇਦਾਰਨਾਥ ਧਾਮ ਜਾਣ ਵਾਲੇ ਸ਼ਰਧਾਲੂਆਂ ਨੂੰ ਸੋਨਪ੍ਰਯਾਗ ਵਿੱਚ ਰੋਕਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਪੁਲਿਸ ਨੇ ਯਾਤਰੀਆਂ ਨੂੰ ਨੇੜਲੇ ਸ਼ਹਿਰਾਂ ਵਿੱਚ ਰਹਿਣ ਦੀ ਅਪੀਲ ਵੀ ਕੀਤੀ ਹੈ। ਖ਼ਰਾਬ ਮੌਸਮ ਕਾਰਨ ਦਿੱਲੀ-ਐਨਸੀਆਰ, ਯੂਪੀ, ਗੁਜਰਾਤ, ਰਾਜਸਥਾਨ ਆਦਿ ਦੇ ਕਈ ਰਾਜਾਂ ਤੋਂ ਉਤਰਾਖੰਡ ਚਾਰਧਾਮ ਯਾਤਰਾ 'ਤੇ ਜਾਣ ਵਾਲੇ ਸ਼ਰਧਾਲੂਆਂ ਦੀਆਂ ਮੁਸ਼ਕਿਲਾਂ ਵੀ ਵਧ ਗਈਆਂ ਹਨ।ਖ਼ਰਾਬ ਮੌਸਮ ਕਾਰਨ ਚਾਰੇ ਧਾਮ 'ਚ ਪਾਰਾ ਡਿੱਗਣ ਕਾਰਨ ਠੰਢ ਵੀ ਪੈ ਰਹੀ ਹੈ।
ਇਸ ਸਬੰਧੀ ਸ੍ਰੀਨਗਰ ਦੇ ਐਸਐਚਓ ਰਵੀ ਸੈਣੀ ਨੇ ਦੱਸਿਆ ਕਿ ਐਨਆਈਟੀ ਉੱਤਰਾਖੰਡ ਅਤੇ ਬਦਰੀਨਾਥ ਬੱਸ ਸਟੈਂਡ ਨੇੜੇ ਚੈਕਿੰਗ ਪੁਆਇੰਟ ਬਣਾਏ ਗਏ ਹਨ ਜਿੱਥੇ ਚਾਰ ਧਾਮ ਯਾਤਰੀਆਂ ਨੂੰ ਰੋਕਿਆ ਜਾ ਰਿਹਾ ਹੈ। ਰਾਤ ਦੇ ਠਹਿਰਨ ਲਈ ਆਨਲਾਈਨ ਹੋਟਲ ਬੁਕਿੰਗ ਕਰਵਾਉਣ ਵਾਲੇ ਸ਼ਰਧਾਲੂਆਂ ਨੂੰ ਰੁਦਰਪ੍ਰਯਾਗ ਵੱਲ ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ।

Heavy snowfall in Kedarnath Badrinath stopped Chardham Yatra pilgrims got stuck at different places


📢

Reach thousands of targeted visitors daily.

Punajb News advertisement banner Punajb News advertisement banner ad banner image ad banner image
Popular Posts
Just Now