ਸ਼੍ਰੀ ਅਮਰਨਾਥ ਯਾਤਰਾ ਲਈ ਸ਼ਰਧਾਲੂਆਂ ਦਾ ਪਹਿਲਾ ਜੱਥਾ ਰਵਾਨਾ
LPTV / Chandigarh
ਨੈਸ਼ਨਲ ਡੈਸਕ: ਇਸ ਸਾਲ ਬਾਬਾ ਬਰਫਾਨੀ ਦੇ ਦਰਸ਼ਨ ਕਰਨ ਦੇ ਲਈ ਸ਼ਨੀਵਾਰ ਨੂੰ ਸ਼ਿਵ ਭਗਤਾਂ ਦਾ ਪਹਿਲਾ ਜੱਥਾ ਪਵਿੱਤਰ ਗੁਫਾ ਮੰਦਰ ਵੱਲ ਰਵਾਨਾ ਹੋ ਗਿਆ ਹੈ। ਗਾਂਦਰਬਲ ਦੇ ਡਿਪਟੀ ਕਮਿਸ਼ਨਰ ਸ਼ਿਆਮਬੀਰ ਨੇ ਸ਼੍ਰੀ ਅਮਰਨਾਥ ਜੀ ਸ਼ਰਾਇਨ ਬੋਰਡ ਅਤੇ ਪੁਲਿਸ ਦੇ ਵੱਡੇ ਅਧਿਕਾਰੀਆਂ ਦੇ ਨਾਲ ਬਾਲਟਾਲ ਦੇ ਮੁੱਖ ਬੇਸ ਕੈਂਪ ਤੋਂ ਹਰੀ ਝੰਡੀ ਦਿਖਾ ਕੇ 62 ਦਿਨਾਂ ਦੀ ਤੀਰਥਯਾਤਰਾ ਦੀ ਸ਼ੁਰੂਆਤ ਕੀਤੀ। ਬਾਬਾ ਬਰਫਾਨੀ ਦੇ ਦਰਸ਼ਨ ਕਰਨ ਜਾ ਰਹੇ ਸਾਰੇ ਸ਼ਰਧਾਲੂਆਂ ਦੀ ਸੁਵਿਧਾ ਦਾ ਖਾਸ ਖਿਆਲ ਰੱਖਿਆ ਜਾ ਰਿਹਾ ਹੈ। ਗੌਰਤਲਬ ਹੈ ਕਿ ਮੱਧ ਕਸ਼ਮੀਰ ਦੇ ਗਾਂਦਰਬਲ ਜ਼ਿਲ੍ਹੇ ਵਿੱਚ ਸਥਿਤ ਬਾਲਟਾਲ, ਸਲਾਨਾ ਤੀਰਥਯਾਤਰਾ ਦੇ ਲਈ ਜਾਣ ਵਾਲੇ ਦੋ ਰਸਤਿਆਂ ਵਿੱਚੋਂ ਇੱਕ ਹੈ।ਜਦੋਂ ਕਿ ਦੂਜਾ ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿੱਚ ਪਹਿਲਗਾਮ ਦਾ ਰਸਤਾ ਹੈ।
First batch of pilgrims depart for Shri Amarnath Yatra