ਪ੍ਰਧਾਨ ਮੰਤਰੀ ਮੋਦੀ ਨੇ ‘ਪੈਟਰੋ ਕੈਮੀਕਲ ਕੰਪਲੈਕਸ’ ਦੇ ਮਾਡਲ ਦਾ ਕੀਤਾ ਨਿਰੀਖਣ
LPTV / Chandigarh
ਨੈਸ਼ਨਲ ਡੈਸਕ: ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਨਾ ਰਿਫ਼ਾਇਨਰੀ ਵਿਖੇ ‘ਪੈਟਰੋ ਕੈਮੀਕਲ ਕੰਪਲੈਕਸ’ ਦੇ ਮਾਡਲ ਦਾ ਨਿਰੀਖਣ ਕੀਤਾ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਬੀਨਾ ਰਿਫ਼ਾਇਨਰੀ ਵਿਖੇ ‘ਪੈਟਰੋ ਕੈਮੀਕਲ ਕੰਪਲੈਕਸ’ ਅਤੇ ਰਾਜ ਭਰ ਵਿਚ 10 ਨਵੇਂ ਉਦਯੋਗਿਕ ਪ੍ਰੋਜੈਕਟਾਂ ਸਮੇਤ 50,700 ਕਰੋੜ ਰੁਪਏ ਤੋਂ ਵੱਧ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਿਆ। ਇਸ ਮੌਕੇ ਬੋਲਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਇਸ ਇੰਡੀਆ ਗਠਜੋੜ ਦੇ ਲੋਕ ਸਨਾਤਨ ਧਰਮ ਨੂੰ ਤਬਾਹ ਕਰਨਾ ਚਾਹੁੰਦੇ ਹਨ, ਜਿਸ ਨੇ ਸਵਾਮੀ ਵਿਵੇਕਾਨੰਦ ਅਤੇ ਲੋਕਮਾਨਿਆ ਤਿਲਕ ਨੂੰ ਪ੍ਰੇਰਿਤ ਕੀਤਾ ਸੀ। ਉਨ੍ਹਾਂ ਕਿਹਾ ਕਿ ਅੱਜ ਇਨ੍ਹਾਂ ਨੇ ਸਨਾਤਨ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ, ਕੱਲ੍ਹ ਉਹ ਸਾਡੇ ’ਤੇ ਹਮਲੇ ਵਧਾ ਦੇਣਗੇ।
Prime Minister Modi inspected the model of petrochemical complex