ਵੱਡੀ ਖ਼ਬਰ - ਪਟਿਆਲਾ 'ਚ ਪੈ ਗਿਆ ਸਿਆਸੀ ਪਟਾਕਾ, ਕੈਪਟਨ ਦੀ ਘਰਵਾਲੀ MP ਪਰਨੀਤ ਕੌਰ ਭਾਜਪਾ 'ਚ ਹੋਈ ਸ਼ਾਮਲ

ਵੱਡੀ ਖ਼ਬਰ - ਪਟਿਆਲਾ 'ਚ ਪੈ ਗਿਆ ਸਿਆਸੀ ਪਟਾਕਾ, ਕੈਪਟਨ ਦੀ ਘਰਵਾਲੀ MP


ਸਟੇਟ ਡੈਸਕ : ਪੰਜਾਬ ਦਾ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ  ਦੀ ਘਰਵਾਲੀ MP ਪਰਨੀਤ ਕੌਰ ਅੱਜ ਦਿੱਲੀ ਪਹੁੰਚੀ। ਇਸ ਦੌਰਾਨ ਸੀਨੀਅਰ ਆਗੂਆਂ ਦੀ ਮੌਜੂਦਗੀ 'ਚ ਉਨ੍ਹਾਂ ਭਾਜਪਾ ਜੁਆਇੰਨ ਕੀਤੀ। ਜ਼ਿਕਰਯੋਗ ਹੈ ਕਿ ਪਰਨੀਤ ਕੌਰ ਆਗਾਮੀ ਲੋਕ ਸਭਾ ਚੋਣਾਂ ’ਚ ਭਾਜਪਾ ਉਮੀਦਵਾਰ ਵਜੋਂ ਪਟਿਆਲਾ ਤੋਂ ਚੋਣ ਲੜਨ ਲਈ ਵੀ ਤਿਆਰ ਹਨ। ਪ੍ਰਨੀਤ ਕੌਰ ਚਾਰ ਵਾਰ ਸੰਸਦ ਮੈਂਬਰ ਤੇ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਰਹਿ ਚੁੱਕੇ ਹਨ, ਨੂੰ ਕਾਂਗਰਸ ਨੇ ਪਿਛਲੇ ਸਾਲ ਫਰਵਰੀ ’ਚ ਪਾਰਟੀ ਵਿਰੋਧੀ ਸਰਗਰਮੀਆਂ ਦੇ ਦੋਸ਼ ’ਚ Notice ਦਿੱਤਾ ਸੀ। ਪ੍ਰਨੀਤ ਕੌਰ ਲੋਕ ਸਭਾ ’ਚ ਵਿਰੋਧੀ ਧਿਰ ਦੀ ਇਕਲੌਤੀ ਸੰਸਦ ਮੈਂਬਰ ਸੀ ਜਿਸ ਨੇ ਨਕਦੀ ਮਾਮਲੇ ’ਚ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਮਹੂਆ ਮੋਇਤਰਾ ਦੀ ਬਰਖ਼ਾਸਤਗੀ ਦਾ ਸਮਰਥਨ ਕੀਤਾ ਸੀ। ਸ਼ਿਮਲਾ ਦੇ ਸੇਂਟ ਬੇਡੇਜ਼ ਕਾਲਜ ਦੀ ਸਾਬਕਾ ਵਿਦਿਆਰਥਣ ਪ੍ਰਨੀਤ ਕੌਰ ਗਿਆਨ ਸਿੰਘ ਕਾਹਲੋਂ ਦੀ ਧੀ ਹੈ ਜੋ ਪੰਜਾਬ ਦੇ ਸਾਬਕਾ ਮੁੱਖ ਸਕੱਤਰ ਤੇ ਬ੍ਰਿਟਿਸ਼ ਰਾਜ ਦੇ ਭਾਰਤੀ ਸਿਵਲ ਸੇਵਾ ਅਧਿਕਾਰੀ ਸਨ।

Big News Political Explosion Patiala Captain s Wife MP Parneet Kaur Joined BJP Livepunjabitv Latest News


📢

Reach thousands of targeted visitors daily.

Punajb News advertisement banner Punajb News advertisement banner ad banner image ad banner image
Popular Posts
Just Now