Election of Speaker for the first time after independence- 72 ਸਾਲ 'ਚ ਪਹਿਲੀ ਵਾਰ ਹੋਣਗੀਆਂ ਸਪੀਕਰ ਅਹੁਦੇ ਲਈ ਚੋਣਾਂ, ਬਿਰਲਾ ਖ਼ਿਲਾਫ਼ ਕਾਂਗਰਸ ਨੇ ਕੇ. ਸੁਰੇਸ਼ ਨੂੰ ਉਤਾਰਿਆ
Admin / National
ਨੈਸ਼ਨਲ ਡੈਸਕ : ਸੱਤਾਧਾਰੀ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਅਤੇ ਵਿਰੋਧੀ ਧਿਰ ਵਿਚਾਲੇ ਸਹਿਮਤੀ ਨਾ ਬਣ ਸਕਣ ਤੋਂ ਬਾਅਦ 72 ਸਾਲਾਂ ਵਿਚ ਪਹਿਲੀ ਵਾਰ ਲੋਕ ਸਭਾ ਸਪੀਕਰ ਦੇ ਅਹੁਦੇ ਲਈ ਚੋਣਾਂ ਹੋਣਗੀਆਂ। ਦੇਸ਼ ਦੇ ਇਤਿਹਾਸ ਵਿਚ ਆਜ਼ਾਦੀ ਤੋਂ ਬਾਅਦ ਇਹ ਪਹਿਲੀ ਵਾਰ ਹੋਵੇਗਾ ਜਦੋਂ ਲੋਕ ਸਭਾ ਸਪੀਕਰ ਲਈ ਚੋਣ ਹੋਵੇਗੀ। ਐਨਡੀਏ ਨੇ ਭਾਜਪਾ ਦੇ ਸੰਸਦ ਮੈਂਬਰ ਓਮ ਬਿਰਲਾ ਨੂੰ ਆਪਣਾ ਉਮੀਦਵਾਰ ਚੁਣਿਆ ਹੈ, ਉਥੇ ਵਿਰੋਧੀ ਧਿਰ ਨੇ ਕਾਂਗਰਸ ਦੇ ਦਿੱਗਜ ਨੇਤਾ ਕੇ. ਸੁਰੇਸ਼ ਨੂੰ ਮੈਦਾਨ ਵਿਚ ਉਤਾਰਨ ਦਾ ਫੈਸਲਾ ਕੀਤਾ ਹੈ। ਵਿਰੋਧੀ ਧਿਰ ਇੰਡੀਆ ਧੜੇ ਦੇ ਕਹਿਣ ਤੋਂ ਬਾਅਦ ਕਿ ਉਹ ਆਪਣੇ ਬਦਲ 'ਤੇ ਵਿਚਾਰ ਕਰ ਰਿਹਾ ਹੈ, ਸਰਕਾਰ ਨੇ ਲੋਕ ਸਭਾ ਸਪੀਕਰ ਦੇ ਅਹੁਦੇ ਲਈ ਉਮੀਦਵਾਰ 'ਤੇ ਸਹਿਮਤੀ ਬਣਾਉਣ ਲਈ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੂੰ ਤਾਇਨਾਤ ਕੀਤਾ ਸੀ। ਆਮ ਚੋਣਾਂ ਵਿਚ ਓਮ ਬਿਰਲਾ ਨੇ ਕੋਟਾ ਲੋਕ ਸਭਾ ਸੀਟ ਤੋਂ 41,000 ਤੋਂ ਵੱਧ ਵੋਟਾਂ ਨਾਲ ਜਿੱਤ ਦਰਜ ਕੀਤੀ ਸੀ।
Election Of Speaker For The First Time After Independence Elections For The Post Of Speaker Will Be Held For The First Time In 72 Years Against Birla Congress Has K Suresh Took Off