ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਹੋਵੇਗਾ ਜਾਂ ਨਹੀਂ, ਪੰਜਾਬ ਪ੍ਰਭਾਰੀ ਸਤੀਸ਼ ਪੂਨੀਆ ਨੇ ਕੀਤਾ ਸਪੱਸ਼ਟ 4 ਕਨਾਲ ਜ਼ਮੀਨ ਵੇਚੀ, 6 ਲੱਖ ਦਿੱਤੇ… ਫਿਰ ਵੀ ਨਾ ਮਿਲਿਆ ਵੀਜ਼ਾ ਪੰਜਾਬ ਵਿੱਚ 4 ਜ਼ਿਲ੍ਹਿਆਂ ਦੇ SSP ਦਾ ਟ੍ਰਾਂਸਫਰ ਨੇਪਾਲ ਹੜ੍ਹ ਤ੍ਰਾਸਦੀ: 1127 ਮੌਤਾਂ, 4800 ਤੋਂ ਵੱਧ ਲਾਪਤਾ ਪੰਜਾਬ ਵਿੱਚ ਬਿਜਲੀ ਸੰਕਟ, ਥਰਮਲ ਪਲਾਂਟਾਂ ਦੇ 6 ਯੂਨਿਟ ਬੰਦ: ਡਿਮਾਂਡ 15,500 Mw ਤੋਂ ਪਾਰ, ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 02-09-2026 ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ PM ਮੋਦੀ ਦੀ ਅਪੀਲ- ਲੋੜ ਨਾ ਹੋਵੇ ਤਾਂ ਸੋਨਾ ਨਾ ਖਰੀਦੋ, 7.8% ਜੀਡੀਪੀ ਵਿਕਾਸ 'ਤੇ ਦੇਸ਼ ਨੂੰ ਦਿੱਤੀ ਵਧਾਈ ਪਠਾਨਕੋਟ ਦੇ 24 ਸਾਲਾ ਨੌਜਵਾਨ ਦਾ ਕੈਨੇਡਾ ’ਚ ਗੋਲੀ ਮਾਰ ਕੇ ਕਤਲ ਲਿਓਨਲ ਮੇਸੀ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈ ਲਿਆ Lionel Messi Retires

ਘਰ 'ਚੋਂ ਨਹੀਂ ਮਿਲੇ ਪੈਸੇ ਤਾਂ ਨਿਰਾਸ਼ ਹੋ ਕੇ ਚੋਰ ਮੇਜ਼ 'ਤੇ ਛੱਡ ਗਿਆ 20 ਰੁਪਏ, ਮਜ਼ੇਦਾਰ ਘਟਨਾ ਦੀ ਵੀਡੀਓ ਵਾਇਰਲ

ਘਰ 'ਚੋਂ ਨਹੀਂ ਮਿਲੇ ਪੈਸੇ ਤਾਂ ਨਿਰਾਸ਼ ਹੋ ਕੇ ਚੋਰ ਮੇਜ਼ 'ਤੇ ਛੱਡ ਗਿਆ


Admin / National

ਨੈਸ਼ਨਲ ਡੈਸਕ : ਹਰ ਰੋਜ਼ ਅਸੀਂ ਕਿਤੇ ਨਾ ਕਿਤੇ ਚੋਰੀ ਦੀਆਂ ਘਟਨਾਵਾਂ ਸੁਣਦੇ ਹੀ ਰਹਿੰਦੇ ਹਾਂ। ਸ਼ਰਾਰਤੀ ਚੋਰ ਆਸਾਨੀ ਨਾਲ ਕੀਮਤੀ ਸਾਮਾਨ ਚੋਰੀ ਕਰ ਲੈਂਦੇ ਹਨ ਪਰ ਹੁਣ ਚੋਰੀ ਦਾ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਬਾਰੇ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਤੇਲੰਗਾਨਾ ਵਿਚ ਚੋਰੀ ਦੀ ਨੀਅਤ ਨਾਲ ਇਕ ਘਰ ਵਿਚ ਦਾਖਲ ਹੋਇਆ ਚੋਰ ਕੋਈ ਵੀ ਚੀਜ਼ ਚੋਰੀ ਨਹੀਂ ਕਰ ਸਕਿਆ। ਇਸ ਦੀ ਬਜਾਏ, ਉਸਨੇ ਖੁਦ ਮੇਜ਼ 'ਤੇ 20 ਰੁਪਏ ਦਾ ਨੋਟ ਛੱਡ ਦਿੱਤਾ। ਮਾਮਲਾ ਤੇਲੰਗਾਨਾ ਦੇ ਰੰਗਰੇਡੀ ਜ਼ਿਲ੍ਹੇ ਦਾ ਦੱਸਿਆ ਜਾ ਰਿਹਾ ਹੈ। ਇੱਥੇ ਇਕ ਚੋਰ ਮਹੇਸ਼ਵਰਮ ਦੇ ਘਰ ਵਿਚ ਵੜ ਕੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਇਸ ਦੇ ਲਈ ਉਸ ਨੇ ਘਰ ਦੇ ਕੋਨੇ-ਕੋਨੇ ਵਿਚ ਭਾਲ ਕੀਤੀ ਪਰ ਚੋਰ ਨੂੰ ਇੱਥੇ ਇਕ ਪੈਸਾ ਵੀ ਨਹੀਂ ਮਿਲਿਆ। ਪੈਸੇ ਨਾ ਮਿਲਣ 'ਤੇ ਉਹ ਇੰਨਾ ਚਿੜ ਗਿਆ ਕਿ ਉਸ ਨੇ ਆਪਣੀ ਜੇਬ 'ਚੋਂ 20 ਰੁਪਏ ਦਾ ਨੋਟ ਕੱਢ ਕੇ ਮੇਜ਼ 'ਤੇ ਰੱਖ ਦਿੱਤਾ। ਇਸ ਤੋਂ ਪਹਿਲਾਂ ਉਹ ਫਰਿੱਜ 'ਚੋਂ ਪਾਣੀ ਦੀ ਬੋਤਲ ਕੱਢ ਕੇ ਬਾਹਰ ਨਿਕਲ ਗਿਆ।

ਘਟਨਾ ਸੀਸੀਟੀਵੀ ਵਿਚ ਕੈਦ

ਚੋਰ ਦੀ ਇਹ ਹਰਕਤ ਘਰ ਵਿਚ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ ਹੈ, ਜਿਸ ਤੋਂ ਬਾਅਦ ਇਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਵਾਇਰਲ ਵੀਡੀਓ 'ਤੇ ਲੋਕ ਖੂਬ ਮਸਤੀ ਕਰਦੇ ਨਜ਼ਰ ਆ ਰਹੇ ਹਨ।

ਸੀਸੀਟੀਵੀ ਵੀਡੀਓ ਨੂੰ @umasudhir ਦੇ ਟਵਿੱਟਰ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ। ਸੀਸੀਟੀਵੀ ਫੁਟੇਜ ਵਿਚ ਚੋਰ ਘਰ ਵਿਚ ਵੜਨ ਲਈ ਜੱਦੋਜਹਿਦ ਕਰਦੇ ਹੋਏ ਅਤੇ ਫਿਰ ਘਰ ਦੇ ਹਰ ਕੋਨੇ ਦੀ ਤਲਾਸ਼ੀ ਲੈਂਦੇ ਹੋਏ ਦੇਖਿਆ ਜਾ ਸਕਦਾ ਹੈ। ਉਹ ਪੈਸੇ ਦੀ ਭਾਲ ਵਿੱਚ ਹਰ ਥਾਂ ਭਾਲਦਾ ਹੈ। ਜਦੋਂ ਚੋਰ ਨੂੰ ਕੁਝ ਨਾ ਮਿਲਿਆ ਤਾਂ ਉਹ ਫਰਿੱਜ ਖੋਲ੍ਹਦਾ ਹੈ ਅਤੇ ਉਥੋਂ ਪਾਣੀ ਦੀ ਬੋਤਲ ਕੱਢਦਾ ਹੈ। ਇਸ ਤੋਂ ਬਾਅਦ ਉਹ ਆਪਣੀ ਜੇਬ 'ਚੋਂ 20 ਰੁਪਏ ਦਾ ਨੋਟ ਕੱਢ ਕੇ ਉਥੋਂ ਚਲਾ ਜਾਂਦਾ ਹੈ।

The Thief Was Disappointed And Left 20 Rupees On The Table After Not Getting The Money From The House


Popular Posts
Just Now