Kidnapped - ਭਾਜਪਾ ਆਗੂ ਦੀ ਨਾਬਾਲਗ ਧੀ ਨੂੰ ਸਕੂਲ ਜਾਂਦੇ ਸਮੇਂ ਕੀਤਾ ਅਗਵਾ; 8 ਘੰਟੇ ਬਾਅਦ ਖੂਨ ਨਾਲ ਲੱਥਪੱਥ ਸੜਕ ਕਿਨਾਰੇ ਸੁੱਟਿਆ

Kidnapped - ਭਾਜਪਾ ਆਗੂ ਦੀ ਨਾਬਾਲਗ ਧੀ ਨੂੰ ਸਕੂਲ ਜਾਂਦੇ ਸਮੇਂ ਕੀਤਾ


Admin / National

ਨੈਸ਼ਨਲ ਡੈਸਕ : ਉੱਤਰ ਪ੍ਰਦੇਸ਼ ਦੇ ਜੌਨਪੁਰ ਵਿਚ ਭਾਜਪਾ ਨੇਤਾ ਦੀ ਨਾਬਾਲਗ ਬੇਟੀ ਨੂੰ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸਕੂਲ ਜਾ ਰਹੀ 6ਵੀਂ ਜਮਾਤ ਦੀ ਵਿਦਿਆਰਥਣ ਨੂੰ ਦਿਨ ਦਿਹਾੜੇ ਸਕਾਰਪੀਓ ਸਵਾਰ ਬਦਮਾਸ਼ਾਂ ਨੇ ਰੋਕ ਕੇ ਅਗਵਾ ਕਰ ਲਿਆ। ਜਲਾਲਪੁਰ ਥਾਣਾ ਖੇਤਰ ਦੇ ਪਿੰਡ ਮਠੀਆ ਤੋਂ ਚਾਰ ਨਕਾਬਪੋਸ਼ ਬਦਮਾਸ਼ਾਂ ਨੇ ਇੱਕ ਵਿਦਿਆਰਥਣ ਨੂੰ ਅਗਵਾ ਕੀਤਾ। ਅੱਠ ਘੰਟੇ ਬਾਅਦ ਵਾਰਾਣਸੀ ਦੇ ਚੋਲਾਪੁਰ ਥਾਣਾ ਖੇਤਰ ਦੇ ਤਰਾਵਣ ਪਿੰਡ ਵਿਚ ਜ਼ਖਮੀ ਵਿਦਿਆਰਥੀ ਨੂੰ ਸੜਕ ਕਿਨਾਰੇ ਸੁੱਟ ਦਿੱਤਾ ਗਿਆ। ਉਹ ਖੂਨ ਨਾਲ ਲੱਥਪੱਥ ਸੀ, ਉਸਦੇ ਕੱਪੜੇ ਫਟੇ ਹੋਏ ਸੀ। ਹਾਲਾਂਕਿ ਅਗਵਾ ਕਿਉਂ ਹੋਇਆ ਅਤੇ ਕਿਸ ਨੇ ਕੀਤਾ ਹੈ? ਪੁਲਿਸ ਇਸ ਸਬੰਧੀ ਜਾਣਕਾਰੀ ਜੁਟਾਉਣ ਵਿੱਚ ਲੱਗੀ ਹੋਈ ਹੈ।


ਬਦਮਾਸ਼ਾਂ ਨੇ ਵਿਦਿਆਰਥਣ ਦੇ ਸਰੀਰ 'ਤੇ ਬਲੇਡਾਂ ਨਾਲ ਕੀਤੇ ਕਈ ਵਾਰ 

ਬਦਮਾਸ਼ਾਂ ਨੇ ਵਿਦਿਆਰਥਣ ਦੇ ਹੱਥਾਂ ਅਤੇ ਮੋਢਿਆਂ ਸਮੇਤ ਸਰੀਰ 'ਤੇ ਕਈ ਥਾਵਾਂ 'ਤੇ ਬਲੇਡਾਂ ਨਾਲ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ। ਵਿਦਿਆਰਥਣ ਜਲਾਲਪੁਰ ਥਾਣਾ ਖੇਤਰ ਦੀ ਰਹਿਣ ਵਾਲੀ ਹੈ। ਵਿਦਿਆਰਥਣ ਦੀ ਮਾਂ ਭਾਜਪਾ ਮਹਿਲਾ ਮੋਰਚਾ ਦੀ ਮੰਡਲ ਪ੍ਰਧਾਨ ਹੈ। ਉਸ ਨੇ ਦੱਸਿਆ ਕਿ ਬਦਮਾਸ਼ਾਂ ਨੇ ਪੂਰੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਹਨ। ਵਿਦਿਆਰਥਣ ਮੁਤਾਬਕ ਦੋਸ਼ੀ ਉਸ ਦੇ ਪੂਰੇ ਪਰਿਵਾਰ ਨੂੰ ਜਾਣਦਾ ਹੈ। ਕਿਉਂਕਿ ਉਹ ਪੂਰੇ ਪਰਿਵਾਰ ਦਾ ਨਾਂ ਲੈ ਰਿਹਾ ਸੀ। ਇਸ ਦੇ ਨਾਲ ਹੀ ਇਸ ਮਾਮਲੇ ਦੀ ਸ਼ਿਕਾਇਤ ਦਰਜ ਕਰਵਾਈ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਜਾਂਚ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।

BJP Leader s Minor Daughter Kidnapped While Going To School


📢

Reach thousands of targeted visitors daily.

Punajb News advertisement banner Punajb News advertisement banner ad banner image ad banner image
Popular Posts
Just Now