Kolkata Nabanna March- ਕੋਲਕਾਤਾ ਰੇਪ ਤੇ ਕਤਲ ਕੇਸ ਖ਼ਿਲਾਫ ਨਬਾਣਾ ਮਾਰਚ, 6000 ਪੁਲਿਸ ਮੁਲਾਜ਼ਮ ਤਾਇਨਾਤ, ਪ੍ਰਦਰਸ਼ਨਕਾਰੀਆਂ ਨੇ ਤੋੜੇ ਬੈਰੀਕੇਡ
Admin / National
ਨੈਸ਼ਨਲ ਡੈਸਕ : ਕੋਲਕਾਤਾ ਰੇਪ ਅਤੇ ਕਤਲ ਕੇਸ ਦੇ ਖਿਲਾਫ ਵਿਦਿਆਰਥੀਆਂ ਨੇ ਕਾਲਜ ਸਕੁਏਅਰ ਤੋਂ ਨਬਾਣਾ ਮਾਰਚ ਕੀਤਾ। ਕੋਲਕਾਤਾ ਦੀਆਂ ਸੜਕਾਂ 'ਤੇ ਹਜ਼ਾਰਾਂ ਵਿਦਿਆਰਥੀ ਮੁੱਖ ਮੰਤਰੀ ਸਕੱਤਰੇਤ, ਨਬਾਣਾ ਵੱਲ ਮਾਰਚ ਕੀਤਾ। ਉਨ੍ਹਾਂ ਦੇ ਹੱਥਾਂ ਵਿਚ ਬੈਨਰ ਅਤੇ ਪੋਸਟਰ ਸੀ ਤੇ ਨਾਅਰੇਬਾਜ਼ੀ ਕੀਤੀ। ਮਮਤਾ ਸਰਕਾਰ ਨੇ ਮਾਰਚ ਨੂੰ ਗੈਰ-ਕਾਨੂੰਨੀ ਦੱਸ ਕੇ ਹਾਵੜਾ ਪੁਲ ਨੂੰ ਬੰਦ ਕਰ ਦਿੱਤਾ।
ਪੁਲਿਸ ਨੇ 19 ਥਾਵਾਂ 'ਤੇ ਨਾਕੇਬੰਦੀ ਕੀਤੀ। ਮਾਰਚ ਨੂੰ ਰੋਕਣ ਲਈ 6 ਹਜ਼ਾਰ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ। ਦੱਸਣਯੋਗ ਹੈ ਕਿ ਨਬਾਣਾ ਪੱਛਮੀ ਬੰਗਾਲ ਸਰਕਾਰ ਦਾ ਸਕੱਤਰੇਤ ਹੈ, ਜਿੱਥੋਂ ਰਾਜ ਸਰਕਾਰ ਕੰਮ ਕਰਦੀ ਹੈ। ਇਸ ਰੋਸ ਵਜੋਂ ਵਿਦਿਆਰਥੀ ਜਥੇਬੰਦੀ ਸਕੱਤਰੇਤ ਤੱਕ ਰੋਸ ਮਾਰਚ ਕੱਢਿਆ। ਕੋਲਕਾਤਾ 'ਚ ਨਬਾਣਾ ਮੁਹਿੰਮ ਵਿਚ ਵਿਦਿਆਰਥੀ ਅਤੇ ਆਮ ਨਾਗਰਿਕ ਵੀ ਸੜਕਾਂ 'ਤੇ ਉਤਰੇ। 19 ਥਾਵਾਂ 'ਤੇ ਬੈਰੀਕੇਡਿੰਗ ਲਗਾਈ ਗਈ ਹੈ। ਡਰੋਨ ਦੀ ਮਦਦ ਨਾਲ ਨਿਗਰਾਨੀ ਕੀਤੀ ਗਈ।
ਪ੍ਰਦਰਸ਼ਨਕਾਰੀਆਂ ਨੂੰ ਭਜਾਉਣ ਲਈ ਅੱਥਰੂ ਗੈਸ ਦੇ ਗੋਲੇ ਦਾਗੇ
ਪੱਛਮੀ ਬੰਗਾਲ ਵਿਚ ਸੁਰੱਖਿਆ ਬਲਾਂ ਨੇ ਪ੍ਰਦਰਸ਼ਨਕਾਰੀਆਂ ਨੂੰ ਭਜਾਉਣ ਲਈ ਅੱਥਰੂ ਗੈਸ ਦੇ ਗੋਲੇ ਦਾਗੇ। ਪ੍ਰਦਰਸ਼ਨਕਾਰੀਆਂ ਨੇ ਹਾਵੜਾ ਦੇ ਸੰਤਰਾਗਾਛੀ ਸਟੇਸ਼ਨ 'ਤੇ ਪੁਲਿਸ ਬੈਰੀਕੇਡ ਤੋੜੇ। ਬੈਰੀਕੇਡਾਂ ਨੂੰ ਘਸੀਟ ਕੇ ਰਸਤਾ ਬਣਾਇਆ ਗਿਆ ਹੈ। ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਕਾਬੂ ਕਰਨ ਲਈ ਲਾਠੀਚਾਰਜ ਕੀਤਾ।
ਅੱਥਰੂ ਗੈਸ ਦੇ ਗੋਲੇ ਛੱਡੇ ਗਏ ਹਨ। ਪ੍ਰਦਰਸ਼ਨਕਾਰੀ ਪੁਲਿਸ ਬੈਰੀਕੇਡ 'ਤੇ ਚੜ੍ਹ ਗਏ। ਇਸ ਦੌਰਾਨ ਪੁਲਿਸ ਮੁਲਾਜ਼ਮਾਂ ਨਾਲ ਝੜਪ ਵੀ ਹੋਈ। ਪੁਲਿਸ ਮੁਲਾਜ਼ਮਾਂ 'ਤੇ ਪਥਰਾਅ ਕੀਤਾ ਗਿਆ।
kolkata rape and murder case against nabanna march 6000 policemen deployed