ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਹੋਵੇਗਾ ਜਾਂ ਨਹੀਂ, ਪੰਜਾਬ ਪ੍ਰਭਾਰੀ ਸਤੀਸ਼ ਪੂਨੀਆ ਨੇ ਕੀਤਾ ਸਪੱਸ਼ਟ 4 ਕਨਾਲ ਜ਼ਮੀਨ ਵੇਚੀ, 6 ਲੱਖ ਦਿੱਤੇ… ਫਿਰ ਵੀ ਨਾ ਮਿਲਿਆ ਵੀਜ਼ਾ ਪੰਜਾਬ ਵਿੱਚ 4 ਜ਼ਿਲ੍ਹਿਆਂ ਦੇ SSP ਦਾ ਟ੍ਰਾਂਸਫਰ ਨੇਪਾਲ ਹੜ੍ਹ ਤ੍ਰਾਸਦੀ: 1127 ਮੌਤਾਂ, 4800 ਤੋਂ ਵੱਧ ਲਾਪਤਾ ਪੰਜਾਬ ਵਿੱਚ ਬਿਜਲੀ ਸੰਕਟ, ਥਰਮਲ ਪਲਾਂਟਾਂ ਦੇ 6 ਯੂਨਿਟ ਬੰਦ: ਡਿਮਾਂਡ 15,500 Mw ਤੋਂ ਪਾਰ, ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 02-09-2026 ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ PM ਮੋਦੀ ਦੀ ਅਪੀਲ- ਲੋੜ ਨਾ ਹੋਵੇ ਤਾਂ ਸੋਨਾ ਨਾ ਖਰੀਦੋ, 7.8% ਜੀਡੀਪੀ ਵਿਕਾਸ 'ਤੇ ਦੇਸ਼ ਨੂੰ ਦਿੱਤੀ ਵਧਾਈ ਪਠਾਨਕੋਟ ਦੇ 24 ਸਾਲਾ ਨੌਜਵਾਨ ਦਾ ਕੈਨੇਡਾ ’ਚ ਗੋਲੀ ਮਾਰ ਕੇ ਕਤਲ ਲਿਓਨਲ ਮੇਸੀ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈ ਲਿਆ Lionel Messi Retires

ਵਾਹਨਾਂ 'ਚ ਅਗਲੀ ਤੇ ਪਿਛਲੀ ਸੀਟਾਂ ਲਈ Seat belt alarm system ਹੋਵੇਗਾ ਲਾਜ਼ਮੀ, ਨਿਤਿਨ ਗਡਕਰੀ ਨੇ ਨਵੀਂ ਟਰਾਂਸਪੋਰਟ ਨੀਤੀ ਦਾ ਕੀਤਾ ਐਲਾਨ

ਵਾਹਨਾਂ 'ਚ ਅਗਲੀ ਤੇ ਪਿਛਲੀ ਸੀਟਾਂ ਲਈ Seat belt alarm system ਹੋਵੇ


Admin / National

ਲਾਈਵ ਪੰਜਾਬੀ ਟੀਵੀ ਬਿਊਰੋ : ਭਾਰਤ ਸਰਕਾਰ ਨੇ ਸੜਕ ਸੁਰੱਖਿਆ ਨੂੰ ਹੁਲਾਰਾ ਦੇਣ ਲਈ ਇਕ ਨਵੀਂ  transport policy ਦਾ ਐਲਾਨ ਕੀਤਾ ਹੈ, ਜਿਸ ਵਿਚ ਅਗਲੇ ਦੋ ਸਾਲਾਂ ਵਿਚ ਦੋ ਮਹੱਤਵਪੂਰਨ ਬਦਲਾਅ ਲਾਗੂ ਕੀਤੇ ਜਾਣਗੇ। ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਅਨੁਸਾਰ ਨਵੇਂ ਨਿਯਮ 2025 ਤੋਂ ਹਲਕੇ ਵਾਹਨਾਂ ਅਤੇ 2026 ਤੋਂ ਭਾਰੀ ਵਾਹਨਾਂ ਲਈ ਪ੍ਰਭਾਵੀ ਹੋਣਗੇ, ਜਿਸ ਨਾਲ ਸੜਕ ਹਾਦਸਿਆਂ ਵਿਚ ਕਮੀ ਆਉਣ ਦੀ ਸੰਭਾਵਨਾ ਹੈ।


ਸੀਟ ਬੈਲਟ ਅਲਾਰਮ ਸਿਸਟਮ : ਸੀਟ ਬੈਲਟ ਅਲਾਰਮ ਸਿਸਟਮ 31 ਮਾਰਚ, 2025 ਤੋਂ ਬਾਅਦ ਨਿਰਮਿਤ ਹਲਕੇ ਨਿੱਜੀ ਅਤੇ ਜਨਤਕ ਵਾਹਨਾਂ ਵਿਚ ਅਗਲੀਆਂ ਅਤੇ ਪਿਛਲੀਆਂ ਸੀਟਾਂ ਲਈ ਲਾਜ਼ਮੀ ਕੀਤਾ ਜਾਵੇਗਾ। ਹਾਲਾਂਕਿ ਪਿਛਲੀ ਸੀਟ 'ਤੇ ਬੈਠਣ ਵਾਲਿਆਂ ਲਈ ਸੀਟ ਬੈਲਟ ਪਹਿਲਾਂ ਹੀ ਲਾਜ਼ਮੀ ਹੈ ਅਤੇ ਇਸ ਦੀ ਉਲੰਘਣਾ ਕਰਨ 'ਤੇ 1,000 ਰੁਪਏ ਦਾ ਚਲਾਨ ਕੱਟਿਆ ਜਾਂਦਾ ਹੈ, ਪਰ ਸਾਰੇ ਵਾਹਨਾਂ ਲਈ ਅਲਾਰਮ ਸਿਸਟਮ ਹੋਣਾ ਲਾਜ਼ਮੀ ਨਹੀਂ ਸੀ।


2026 ਤੋਂ ਭਾਰੀ ਵਾਹਨਾਂ ਲਈ ਨਵੀਂ ਨੀਤੀ:


ਸੀਟ ਬੈਲਟਾਂ ਦੀ ਵਿਵਸਥਾ : ਬੱਸਾਂ, ਯਾਤਰੀਆਂ ਅਤੇ ਮਿੰਨੀ ਬੱਸਾਂ ਵਿਚ ਸੀਟ ਬੈਲਟ ਲਾਜ਼ਮੀ ਹੋਵੇਗੀ। ਹਰ ਸੀਟ 'ਤੇ ਬੈਲਟ ਲਗਾਉਣੀ ਜ਼ਰੂਰੀ ਹੋਵੇਗੀ ਅਤੇ ਇਸ ਦੇ ਲਈ ਸੀਟ ਬੈਲਟ ਅਲਾਰਮ ਸਿਸਟਮ ਲਾਗੂ ਕੀਤਾ ਜਾਵੇਗਾ।


ਸੜਕ ਇੰਜਨੀਅਰਿੰਗ ਵਿਚ ਸੁਧਾਰ: ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਸੜਕ ਹਾਦਸਿਆਂ ਨੂੰ ਘਟਾਉਣ ਲਈ ਸੜਕ ਇੰਜਨੀਅਰਿੰਗ ਵਿਚ ਸੁਧਾਰ ਕੀਤਾ ਜਾਵੇਗਾ। ਇਸ ਤਹਿਤ ਨਵੇਂ ਹਾਈਵੇਅ ਨੂੰ ਮਨਜ਼ੂਰੀ ਦੇਣ ਤੋਂ ਪਹਿਲਾਂ ਮੌਜੂਦਾ ਹਾਈਵੇਅ ਦੇ ਡਿਜ਼ਾਈਨ ਨੂੰ ਵਧੀਆ ਬਣਾਇਆ ਜਾਵੇਗਾ ਅਤੇ ਉਨ੍ਹਾਂ ਦੀਆਂ ਕੰਪਿਊਟਰਾਈਜ਼ਡ ਤਸਵੀਰਾਂ ਦੀ ਸਮੀਖਿਆ ਕੀਤੀ ਜਾਵੇਗੀ। ਮੰਤਰੀ ਨੇ ਕਿਹਾ ਕਿ ਸੜਕ ਦੇ ਨਿਰਮਾਣ ਵਿਚ ਪਾਏ ਗਏ ਨੁਕਸ ਜਿਵੇਂ ਤਿੱਖੇ ਮੋੜ, ਸਪੀਡ ਬਰੇਕਰ ਅਤੇ ਘਟੀਆ ਉਸਾਰੀ ਸਮੱਗਰੀ ਨੂੰ ਵੀ ਠੀਕ ਕੀਤਾ ਜਾਵੇਗਾ।


ਇਸ ਨਵੀਂ ਨੀਤੀ ਨਾਲ ਸੜਕ ਹਾਦਸਿਆਂ ਵਿਚ ਗੰਭੀਰ ਸੱਟਾਂ ਅਤੇ ਮੌਤਾਂ ਦੀ ਗਿਣਤੀ ਨੂੰ ਘਟਾਉਣ ਅਤੇ ਸੜਕ ਸੁਰੱਖਿਆ ਦੇ ਮਿਆਰਾਂ ਨੂੰ ਹੋਰ ਮਜ਼ਬੂਤ ਕਰਨ ਦੀ ਉਮੀਦ ਹੈ।

Seat Belt Alarm System For Front And Rear Seats In Vehicles Will Be Mandatory Nitin Gadkari


Popular Posts
Just Now