Capital of British India - ਅੰਗਰੇਜ਼ਾਂ ਨੇ ਕੋਲਕਾਤਾ ਨੂੰ ਬ੍ਰਿਟਿਸ਼ ਭਾਰਤ ਦੀ ਪਹਿਲੀ ਰਾਜਧਾਨੀ ਕਿਉਂ ਬਣਾਇਆ?
Admin / National
ਲਾਈਵ ਪੰਜਾਬੀ ਟੀਵੀ ਬਿਊਰੋ : ਮੁਗਲ ਦੇ ਦੌਰ ਦੌਰਾਨ ਆਗਰਾ ਅਤੇ ਦਿੱਲੀ ਸੱਤਾ ਦੇ ਕੇਂਦਰ ਹੋਇਆ ਕਰਦੇ ਸੀ। ਪਰ 1772 ਤੱਕ ਆਉਂ ਆਉਂਦੇ ਦੇਸ਼ ਵਿਚ ਮੁਗਲਾਂ ਦੀਆਂ ਜੜ੍ਹਾਂ ਕਮਜ਼ੋਰ ਹੋਣ ਲੱਗੀਆਂ ਅਤੇ ਅੰਗਰੇਜ਼ਾਂ ਦੀ ਪਕੜ ਮਜ਼ਬੂਤ ਹੁੰਦੀਆਂ ਗਈਆਂ। ਇਸ ਸਮੇਂ ਦੌਰਾਨ ਈਸਟ ਇੰਡੀਆ ਕੰਪਨੀ ਨੇ ਕੋਲਕਾਤਾ (ਕਲਕੱਤਾ) ਦੇ ਸਬੰਧ ਵਿਚ ਇਕ ਮਹੱਤਵਪੂਰਨ ਕਦਮ ਚੁੱਕਿਆ। ਉਸਨੇ ਇਸਨੂੰ ਬ੍ਰਿਟਿਸ਼ ਭਾਰਤ ਦੀ ਰਾਜਧਾਨੀ ਘੋਸ਼ਿਤ ਕਰਨ ਦਾ ਐਲਾਨ ਕੀਤਾ, ਜੋ ਕਿ ਉਸ ਸਮੇਂ ਦਾ ਇੱਕ ਬਹੁਤ ਮਹੱਤਵਪੂਰਨ ਫੈਸਲਾ ਸੀ, ਕੋਲਕਾਤਾ ਨਾ ਸਿਰਫ ਬ੍ਰਿਟਿਸ਼ ਸ਼ਾਸਨ ਦੇ ਦੌਰਾਨ ਸੱਤਾ ਦਾ ਕੇਂਦਰ ਬਣ ਗਿਆ ਸੀ, ਸਗੋਂ ਵਪਾਰ ਦੇ ਲਿਹਾਜ਼ ਨਾਲ ਇੱਕ ਬਹੁਤ ਮਹੱਤਵਪੂਰਨ ਸ਼ਹਿਰ ਵਜੋਂ ਵੀ ਉਭਰਿਆ। ਆਓ ਜਾਣਦੇ ਹਾਂ ਇਸ ਖਬਰ ਰਾਹੀਂ ਕੋਲਕਾਤਾ ਦੇ ਇਤਿਹਾਸ ਬਾਰੇ:-
ਕੰਪਨੀ ਦੇ ਵਪਾਰੀਆਂ ਲਈ ਬਸਤੀ ਦੀ ਸਥਾਪਨਾ
ਦਰਅਸਲ, ਕੋਲਕਾਤਾ ਨੂੰ ਅੰਗਰੇਜ਼ੀ ਵਿਚ ‘ਕਲਕਟਾ’ ਜਾਂ ਬੰਗਾਲੀ ਭਾਸ਼ਾ ਵਿਚ ਕੋਲਕਾਤਾ ਜਾਂ ਕੋਲਿਕਾਤਾ ਵਜੋਂ ਜਾਣਿਆ ਗਿਆ। ਜੌਬ ਚਾਰਨੌਕ ਨਾਂ ਦੇ ਵਿਅਕਤੀ ਨੂੰ ਕੋਲਕਾਤਾ ਦਾ ਸੰਸਥਾਪਕ ਮੰਨਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਉਸਨੇ ਆਪਣੀ ਕੰਪਨੀ ਦੇ ਵਪਾਰੀਆਂ ਲਈ ਇਕ ਬਸਤੀ ਸਥਾਪਤ ਕੀਤੀ। ਬਾਅਦ ਵਿਚ ਈਸਟ ਇੰਡੀਆ ਕੰਪਨੀ ਨੇ ਇਕ ਸਥਾਨਕ ਜ਼ਿਮੀਦਾਰ ਪਰਿਵਾਰ ਤੋਂ ਤਿੰਨ ਪਿੰਡਾਂ (ਸੁਤਾਨੁਟੀ, ਕੋਲਿਕਾਤਾਟਾ ਅਤੇ ਗੋਬਿੰਦਪੁਰ) ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਅਤੇ ਇਸਨੂੰ ਇਕ ਪ੍ਰੈਜ਼ੀਡੈਂਸੀ ਸ਼ਹਿਰ ਵਜੋਂ ਵਿਕਸਤ ਕਰਨਾ ਸ਼ੁਰੂ ਕਰ ਦਿੱਤਾ।
ਬੰਗਾਲ ਦੇ ਨਵਾਬ ਸਿਰਾਜ-ਉਦ-ਦੌਲਾ ਦਾ ਹਮਲਾ
ਸੰਨ 1727 ਵਿਚ ਇੰਗਲੈਂਡ ਦੇ ਰਾਜਾ ਜੌਰਜ ਦੂਜੇ ਦੇ ਹੁਕਮਾਂ ਅਨੁਸਾਰ ਇਥੇ ਇਕ ਨਾਗਰਿਕ ਅਦਾਲਤ ਦੀ ਸਥਾਪਨਾ ਕੀਤੀ ਗਈ। ਇਸ ਤੋਂ ਬਾਅਦ ਨਗਰ ਨਿਗਮ ਬਣੀ ਅਤੇ ਫਿਰ ਪਹਿਲਾਂ ਮੇਅਰ ਵੀ ਚੁਣਿਆ ਗਿਆ। ਹਾਲਾਂਕਿ, 1756 ਵਿਚ, ਬੰਗਾਲ ਦੇ ਨਵਾਬ, ਸਿਰਾਜ-ਉਦ-ਦੌਲਾ ਨੇ ਇਸ 'ਤੇ ਹਮਲਾ ਕਰਕੇ ਇਸਨੂੰ ਜਿੱਤ ਲਿਆ। ਬਾਅਦ ਵਿਚ ਅੰਗਰੇਜ਼ਾਂ ਨੇ ਇੱਥੇ ਮੁੜ ਕਬਜ਼ਾ ਕਰ ਲਿਆ ਅਤੇ ਸਾਲ 1772 ਵਿਚ ਇਸ ਨੂੰ ਰਾਜਧਾਨੀ ਬਣਾਉਣ ਦਾ ਐਲਾਨ ਕੀਤਾ ਗਿਆ।
139 ਸਾਲਾਂ ਤੱਕ ਬ੍ਰਿਟਿਸ਼ ਭਾਰਤ ਦੀ ਰਾਜਧਾਨੀ ਰਿਹਾ ਕੋਲਕਾਤਾ
ਗਵਰਨਰ ਜਨਰਲ ਵਾਰੇਨ ਹੇਸਟਿੰਗਸ ਨੇ 1772 ਵਿਚ ਕੋਲਕਾਤਾ (ਕਲਕੱਤਾ) ਨੂੰ ਬ੍ਰਿਟਿਸ਼ ਭਾਰਤ ਦੀ ਰਾਜਧਾਨੀ ਬਣਾਇਆ, ਜੋ ਲਗਭਗ 139 ਸਾਲਾਂ ਤੱਕ ਬ੍ਰਿਟਿਸ਼ ਭਾਰਤ ਦੀ ਰਾਜਧਾਨੀ ਰਿਹਾ। ਹਾਲਾਂਕਿ, 12 ਦਸੰਬਰ 1911 ਨੂੰ, ਬ੍ਰਿਟਿਸ਼ ਸਮਰਾਟ ਜੌਰਜ ਪੰਜਵੇਂ ਨੇ ਕੋਲਕਾਤਾ ਦੀ ਬਜਾਏ ਦਿੱਲੀ ਨੂੰ ਭਾਰਤ ਦੀ ਰਾਜਧਾਨੀ ਬਣਾਉਣ ਦਾ ਐਲਾਨ ਕੀਤਾ। ਕੋਲਕਾਤਾ ਸਾਲ 1911 ਤੱਕ ਭਾਰਤ ਦੀ ਰਾਜਧਾਨੀ ਰਿਹਾ।
1 ਜਨਵਰੀ 2001 ਨੂੰ 'ਕੋਲਕਾਤਾ' ਦਾ ਨਾਮ ਮਿਲਿਆ
ਭਾਰਤੀ ਸੁਤੰਤਰਤਾ ਅੰਦੋਲਨ ਦੇ ਹਰ ਪੜਾਅ ਵਿਚ ਕੋਲਕਾਤਾ ਨੇ ਮਹੱਤਵਪੂਰਨ ਭੂਮਿਕਾ ਨਿਭਾਈ। ਸਾਲ 1947 ਵਿਚ ਦੇਸ਼ ਦੀ ਆਜ਼ਾਦੀ ਦੇ ਨਾਲ ਪੱਛਮੀ ਬੰਗਾਲ ਦੀ ਵੰਡ ਹੋ ਗਈ। ਇਸ ਦੌਰਾਨ ਕੋਲਕਾਤਾ ਨੂੰ ਪੱਛਮੀ ਬੰਗਾਲ ਦੀ ਰਾਜਧਾਨੀ ਬਣਾ ਦਿੱਤਾ ਗਿਆ। ਕਲਕੱਤਾ ਨੂੰ ਅਧਿਕਾਰਤ ਤੌਰ 'ਤੇ 1 ਜਨਵਰੀ 2001 ਨੂੰ ਕੋਲਕਾਤਾ ਦਾ ਨਾਮ ਮਿਲਿਆ।
Why Did The British Make Kolkata The First Capital Of British India