2024 'ਚ ਮਰੀਜ਼ਾਂ 'ਤੇ ਮਿਹਰਬਾਨ ਹੋਈ ਸਰਕਾਰ, Diabetes, ਬਲੱਡ ਪ੍ਰੈਸ਼ਰ ਸਮੇਤ ਕਈ ਦਵਾਈਆਂ ਦੀਆਂ ਕੀਮਤਾਂ 'ਚ ਦਿੱਤੀ ਰਾਹਤ
Admin / National
ਲਾਈਵ ਪੰਜਾਬੀ ਟੀਵੀ ਬਿਊਰੋ : ਸਾਲ 2024 'ਚ ਹੁਣ ਸਿਰਫ ਇਕ ਹਫਤਾ ਬਾਕੀ ਹੈ। ਕੈਂਸਰ ਵਰਗੀਆਂ ਬੀਮਾਰੀਆਂ ਨਾਲ ਲੜਨ ਲਈ ਇਹ ਸਾਲ ਹਮੇਸ਼ਾ ਮਹੱਤਵਪੂਰਨ ਮੰਨਿਆ ਜਾਵੇਗਾ। ਇਕ ਪਾਸੇ ਸਾਲ ਦੇ ਅੰਤ ਤੋਂ ਕੁਝ ਦਿਨ ਪਹਿਲਾਂ ਹੀ ਰੂਸ ਨੇ ਕੈਂਸਰ ਦੀ ਵੈਕਸੀਨ ਬਣਾਉਣ ਦਾ ਦਾਅਵਾ ਕੀਤਾ ਹੈ। ਜੇਕਰ ਇਹ ਦਾਅਵਾ ਸੱਚ ਹੈ ਤਾਂ ਰੂਸ ਦਾ ਇਹ ਐਮਆਰਐੱਨਏ ਆਧਾਰਿਤ ਵੈਕਸੀਨ ਮੈਡੀਕਲ ਖੇਤਰ ਵਿਚ ਕ੍ਰਾਂਤੀ ਲਿਆਵੇਗੀ। ਦੂਜੇ ਪਾਸੇ ਇਸ ਸਾਲ ਜੂਨ ਵਿਚ ਭਾਰਤ ਸਰਕਾਰ ਨੇ 54 ਦਵਾਈਆਂ ਅਤੇ 8 ਵਿਸ਼ੇਸ਼ ਦਵਾਈਆਂ ਦੀਆਂ ਕੀਮਤਾਂ ਵਿੱਚ ਕਟੌਤੀ ਕੀਤੀ ਸੀ।
ਇਸ ਤੋਂ ਬਾਅਦ ਲੋਕ ਸਭਾ ਚੋਣਾਂ ਤੋਂ ਬਾਅਦ ਪੇਸ਼ ਕੀਤੇ ਗਏ ਪੂਰੇ ਵਿੱਤੀ ਬਜਟ ਵਿਚ ਆਮ ਲੋਕਾਂ ਨੂੰ ਵੱਡੀ ਰਾਹਤ ਦਿੰਦਿਆਂ ਪੇਨਕਿਲਰ ਦਵਾਈਆਂ ਅਤੇ ਐਂਟੀਬਾਇਓਟਿਕਸ ਸਮੇਤ 70 ਜ਼ਰੂਰੀ ਦਵਾਈਆਂ ਦੀਆਂ ਕੀਮਤਾਂ ਵਿਚ ਕਟੌਤੀ ਕੀਤੀ ਗਈ।
ਜੂਨ ਵਿਚ ਸਰਕਾਰ ਨੇ ਕਈ ਜ਼ਰੂਰੀ ਦਵਾਈਆਂ ਦੀਆਂ ਕੀਮਤਾਂ ਵਿਚ ਕਟੌਤੀ ਕੀਤੀ ਸੀ। ਐਨਪੀਪੀਏ ਦੀ 124ਵੀਂ ਮੀਟਿੰਗ ਵਿਚ 54 ਜੈਨਰਿਕ ਦਵਾਈਆਂ ਅਤੇ 8 ਵਿਸ਼ੇਸ਼ ਦਵਾਈਆਂ ਦੀਆਂ ਕੀਮਤਾਂ ਘਟਾਈਆਂ ਗਈਆਂ ਸੀ। ਇਸ ਮੌਕੇ ਐਂਟੀਬਾਇਓਟਿਕਸ, ਮਲਟੀ ਵਿਟਾਮਿਨ, ਸ਼ੂਗਰ ਅਤੇ ਦਿਲ ਨਾਲ ਸਬੰਧਤ ਦਵਾਈਆਂ ਦੀਆਂ ਕੀਮਤਾਂ ਵੀ ਘਟਾਈਆਂ ਗਈਆਂ ਸੀ ਅਤੇ ਇਸ ਦੇ ਨਾਲ ਹੀ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਦੇ ਇਲਾਜ ਵਿੱਚ ਵਰਤੀਆਂ ਜਾਣ ਵਾਲੀਆਂ ਦਵਾਈਆਂ ਵੀ ਸਸਤੀਆਂ ਕੀਤੀਆਂ ਗਈਆਂ ਸੀ।
ਇਸ ਤੋਂ ਬਾਅਦ ਅਗਸਤ ਮਹੀਨੇ 'ਚ ਪੂਰੇ ਬਜਟ ਤੋਂ ਬਾਅਦ ਹੋਈ ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਟੀ (ਐੱਨਪੀਪੀਏ) ਦੀ ਬੈਠਕ 'ਚ ਕਈ ਹੋਰ ਜ਼ਰੂਰੀ ਦਵਾਈਆਂ ਦੀਆਂ ਕੀਮਤਾਂ 'ਚ ਕਟੌਤੀ ਕਰਨ ਦਾ ਫੈਸਲਾ ਕੀਤਾ ਗਿਆ। ਐੱਨਪੀਪੀਏ ਦੇਸ਼ ਵਿਚ ਵਿਕਣ ਵਾਲੀਆਂ ਜ਼ਰੂਰੀ ਦਵਾਈਆਂ ਦੀਆਂ ਕੀਮਤਾਂ ਨੂੰ ਨਿਯੰਤ੍ਰਿਤ ਕਰਦਾ ਹੈ, ਜੋ ਆਮ ਤੌਰ 'ਤੇ ਵੱਖ-ਵੱਖ ਬਿਮਾਰੀਆਂ ਦੇ ਇਲਾਜ ਲਈ ਵਰਤੀਆਂ ਜਾਂਦੀਆਂ ਹਨ। ਇਸ ਮੀਟਿੰਗ ਵਿਚ 70 ਜਨਰਲ ਦਵਾਈਆਂ ਅਤੇ 4 ਵਿਸ਼ੇਸ਼ ਦਵਾਈਆਂ ਦੀਆਂ ਕੀਮਤਾਂ ਘਟਾਉਣ ਦਾ ਫੈਸਲਾ ਕੀਤਾ ਗਿਆ ਸੀ।
ਐਨਪੀਪੀਏ ਦੁਆਰਾ ਜਿਨ੍ਹਾਂ 70 ਦਵਾਈਆਂ ਦੀਆਂ ਕੀਮਤਾਂ ਘਟਾਈਆਂ ਗਈਆਂ ਹਨ, ਉਨ੍ਹਾਂ ਵਿੱਚ ਦਰਦ ਨਿਵਾਰਕ ਦਵਾਈਆਂ, ਐਂਟੀਬਾਇਓਟਿਕਸ, ਬੁਖਾਰ, ਇਨਫੈਕਸ਼ਨ, ਦਸਤ, ਮਾਸਪੇਸ਼ੀਆਂ ਵਿਚ ਦਰਦ, ਸ਼ੂਗਰ, ਬਲੱਡ ਪ੍ਰੈਸ਼ਰ, ਦਿਲ ਅਤੇ ਜੀਵਨ ਸ਼ੈਲੀ ਨਾਲ ਸਬੰਧਤ ਕਈ ਬਿਮਾਰੀਆਂ ਦੇ ਇਲਾਜ ਵਿੱਚ ਵਰਤੀਆਂ ਜਾਣ ਵਾਲੀਆਂ ਦਵਾਈਆਂ ਸ਼ਾਮਲ ਹਨ। ਇਸ ਤੋਂ ਇਲਾਵਾ 4 ਵਿਸ਼ੇਸ਼ ਫਾਰਮੂਲੇਸ਼ਨ ਦਵਾਈਆਂ ਦੀਆਂ ਕੀਮਤਾਂ ਵੀ ਘਟਾਈਆਂ ਗਈਆਂ ਸੀ।
The Government Was Kind To Patients In 2024 Providing Relief In The Prices Of Many Medicines Including Diabetes Blood Pressure