ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਹੋਵੇਗਾ ਜਾਂ ਨਹੀਂ, ਪੰਜਾਬ ਪ੍ਰਭਾਰੀ ਸਤੀਸ਼ ਪੂਨੀਆ ਨੇ ਕੀਤਾ ਸਪੱਸ਼ਟ 4 ਕਨਾਲ ਜ਼ਮੀਨ ਵੇਚੀ, 6 ਲੱਖ ਦਿੱਤੇ… ਫਿਰ ਵੀ ਨਾ ਮਿਲਿਆ ਵੀਜ਼ਾ ਪੰਜਾਬ ਵਿੱਚ 4 ਜ਼ਿਲ੍ਹਿਆਂ ਦੇ SSP ਦਾ ਟ੍ਰਾਂਸਫਰ ਨੇਪਾਲ ਹੜ੍ਹ ਤ੍ਰਾਸਦੀ: 1127 ਮੌਤਾਂ, 4800 ਤੋਂ ਵੱਧ ਲਾਪਤਾ ਪੰਜਾਬ ਵਿੱਚ ਬਿਜਲੀ ਸੰਕਟ, ਥਰਮਲ ਪਲਾਂਟਾਂ ਦੇ 6 ਯੂਨਿਟ ਬੰਦ: ਡਿਮਾਂਡ 15,500 Mw ਤੋਂ ਪਾਰ, ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 02-09-2026 ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ PM ਮੋਦੀ ਦੀ ਅਪੀਲ- ਲੋੜ ਨਾ ਹੋਵੇ ਤਾਂ ਸੋਨਾ ਨਾ ਖਰੀਦੋ, 7.8% ਜੀਡੀਪੀ ਵਿਕਾਸ 'ਤੇ ਦੇਸ਼ ਨੂੰ ਦਿੱਤੀ ਵਧਾਈ ਪਠਾਨਕੋਟ ਦੇ 24 ਸਾਲਾ ਨੌਜਵਾਨ ਦਾ ਕੈਨੇਡਾ ’ਚ ਗੋਲੀ ਮਾਰ ਕੇ ਕਤਲ ਲਿਓਨਲ ਮੇਸੀ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈ ਲਿਆ Lionel Messi Retires

2000 Rupee Notes - ਅਜੇ ਵੀ ਲੋਕਾਂ ਦੇ ਕੋਲ ਹਨ 2000 ਰੁਪਏ ਦੇ ਕਰੋੜਾਂ ਨੋਟ, ਆਰਬੀਆਈ ਨੇ ਕੀਤਾ ਵੱਡਾ ਖੁਲਾਸਾ, ਅੰਕੜੇ ਕੀਤੇ ਪੇਸ਼

2000 Rupee Notes - ਅਜੇ ਵੀ ਲੋਕਾਂ ਦੇ ਕੋਲ ਹਨ 2000 ਰੁਪਏ ਦੇ ਕਰੋੜਾ


Admin / National

ਲਾਈਵ ਪੰਜਾਬੀ ਟੀਵੀ ਬਿਊਰੋ : ਦੇਸ਼ ਵਿਚ 2000 ਰੁਪਏ ਦੇ ਗੁਲਾਬੀ ਨੋਟਾਂ ਨੂੰ ਬੰਦ ਹੋਏ ਡੇਢ ਸਾਲ ਤੋਂ ਵੱਧ ਸਮਾਂ ਬੀਤ ਚੁੱਕਾ ਹੈ, ਪਰ ਅਜੇ ਤੱਕ ਇਨ੍ਹਾਂ ਦੀ ਪੂਰੀ ਤਰ੍ਹਾਂ ਵਾਪਸ ਨਹੀਂ ਹੋ ਸਕੀ ਹੈ। ਰਿਜ਼ਰਵ ਬੈਂਕ ਆਫ ਇੰਡੀਆ ਨੇ ਇਨ੍ਹਾਂ ਗੁਲਾਬੀ ਨੋਟਾਂ ਨੂੰ ਲੈ ਕੇ ਵੱਡਾ ਅਪਡੇਟ ਜਾਰੀ ਕੀਤਾ ਹੈ ਅਤੇ ਦੱਸਿਆ ਹੈ ਕਿ ਲੋਕਾਂ ਕੋਲ ਅਜੇ ਵੀ 6691 ਕਰੋੜ ਰੁਪਏ ਤੋਂ ਜ਼ਿਆਦਾ ਦੇ ਇਹ ਨੋਟ ਹਨ। ਕੇਂਦਰੀ ਬੈਂਕ ਦੇ ਅਨੁਸਾਰ, 2000 ਰੁਪਏ ਦੇ ਕੁੱਲ ਨੋਟਾਂ ਵਿਚੋਂ 98.12 ਫੀਸਦੀ ਵਾਪਸ ਆ ਚੁੱਕੇ ਹਨ।


ਦੋ ਮਹੀਨਿਆਂ 'ਚ 426 ਕਰੋੜ ਰੁਪਏ ਦੀ ਹੋਈ ਵਾਪਸੀ


ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ 2000 ਰੁਪਏ ਦੇ ਨੋਟਾਂ ਬਾਰੇ ਅੰਕੜੇ ਜਾਰੀ ਕੀਤੇ ਹਨ। ਪਰ ਇਸ ਨੂੰ ਦੇਖਦੇ ਹੋਏ ਸਾਫ਼ ਕਿਹਾ ਜਾ ਸਕਦਾ ਹੈ ਕਿ ਜਦੋਂ ਇਹ ਕਰੰਸੀ ਨੋਟ ਸਰਕੂਲੇਸ਼ਨ ਤੋਂ ਬਾਹਰ ਕੀਤੇ ਗਏ ਸੀ, ਉਦੋਂ ਇਸ ਦੀ ਵਾਪਸੀ ਦੀ ਰਫ਼ਤਾਰ ਬਹੁਤ ਤੇਜ਼ ਸੀ, ਜੋ ਹੁਣ ਬਹੁਤ ਹੌਲੀ ਹੋ ਗਈ ਹੈ। ਇਸ ਗੱਲ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਦੋ ਮਹੀਨਿਆਂ ਦੀ ਮਿਆਦ ਵਿਚ ਸਿਰਫ਼ 426 ਕਰੋੜ ਰੁਪਏ ਹੀ ਵਾਪਸ ਆਏ ਹਨ। ਆਰਬੀਆਈ ਵੱਲੋਂ 1 ਅਕਤੂਬਰ ਨੂੰ ਸਾਂਝੇ ਕੀਤੇ ਗਏ ਅੰਕੜਿਆਂ ਮੁਤਾਬਕ ਬਾਜ਼ਾਰ ਵਿਚ 7117 ਕਰੋੜ ਰੁਪਏ ਦੇ ਗੁਲਾਬੀ ਨੋਟ ਮੌਜੂਦ ਸਨ, ਜੋ ਕਿ 31 ਦਸੰਬਰ 2024 ਤੱਕ 6691 ਕਰੋੜ ਰੁਪਏ ਹਨ।


ਕਦੋਂ ਤੇ ਕਿਉਂ ਬੰਦ ਕੀਤੇ ਗਏ 2000 ਰੁਪਏ ਦੇ ਨੋਟ ?

ਆਰਬੀਆਈ ਨੇ ਕਲੀਨ ਨੋਟ ਪਾਲਿਸੀ ਦੇ ਤਹਿਤ 19 ਮਈ 2023 ਨੂੰ ਦੇਸ਼ ਵਿਚ ਸਰਕੂਲੇਸ਼ਨ ਵਿਚ ਮੌਜੂਦ ਸਭ ਤੋਂ ਉਚ ਮੁੱਲ ਦੇ ਇਸ 2000 ਰੁਪਏ ਦੇ ਨੋਟ ਨੂੰ ਵਾਪਸ ਲੈਣ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਕੇਂਦਰੀ ਬੈਂਕ ਨੇ 23 ਮਈ ਤੋਂ 30 ਸਤੰਬਰ 2023 ਤੱਕ ਇਨ੍ਹਾਂ ਨੋਟਾਂ ਨੂੰ ਸਥਾਨਕ ਬੈਂਕਾਂ ਅਤੇ ਆਰਬੀਆਈ ਦੇ 19 ਖੇਤਰੀ ਦਫ਼ਤਰਾਂ 'ਚ ਵਾਪਸ ਕਰਨ ਅਤੇ ਬਦਲਣ ਦਾ ਸਮਾਂ ਦਿੱਤਾ ਸੀ। ਹਾਲਾਂਕਿ ਇਸ ਤੋਂ ਬਾਅਦ ਇਹ ਸਮਾਂ ਸੀਮਾ ਲਗਾਤਾਰ ਵਧਦੀ ਗਈ ਹੈ।


Rs 2000 Notes People Still Have Crores Of Rs 2000 Notes RBI Makes Big Disclosure Presents Statistics


Popular Posts
Just Now