ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਹੋਵੇਗਾ ਜਾਂ ਨਹੀਂ, ਪੰਜਾਬ ਪ੍ਰਭਾਰੀ ਸਤੀਸ਼ ਪੂਨੀਆ ਨੇ ਕੀਤਾ ਸਪੱਸ਼ਟ 4 ਕਨਾਲ ਜ਼ਮੀਨ ਵੇਚੀ, 6 ਲੱਖ ਦਿੱਤੇ… ਫਿਰ ਵੀ ਨਾ ਮਿਲਿਆ ਵੀਜ਼ਾ ਪੰਜਾਬ ਵਿੱਚ 4 ਜ਼ਿਲ੍ਹਿਆਂ ਦੇ SSP ਦਾ ਟ੍ਰਾਂਸਫਰ ਨੇਪਾਲ ਹੜ੍ਹ ਤ੍ਰਾਸਦੀ: 1127 ਮੌਤਾਂ, 4800 ਤੋਂ ਵੱਧ ਲਾਪਤਾ ਪੰਜਾਬ ਵਿੱਚ ਬਿਜਲੀ ਸੰਕਟ, ਥਰਮਲ ਪਲਾਂਟਾਂ ਦੇ 6 ਯੂਨਿਟ ਬੰਦ: ਡਿਮਾਂਡ 15,500 Mw ਤੋਂ ਪਾਰ, ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 02-09-2026 ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ PM ਮੋਦੀ ਦੀ ਅਪੀਲ- ਲੋੜ ਨਾ ਹੋਵੇ ਤਾਂ ਸੋਨਾ ਨਾ ਖਰੀਦੋ, 7.8% ਜੀਡੀਪੀ ਵਿਕਾਸ 'ਤੇ ਦੇਸ਼ ਨੂੰ ਦਿੱਤੀ ਵਧਾਈ ਪਠਾਨਕੋਟ ਦੇ 24 ਸਾਲਾ ਨੌਜਵਾਨ ਦਾ ਕੈਨੇਡਾ ’ਚ ਗੋਲੀ ਮਾਰ ਕੇ ਕਤਲ ਲਿਓਨਲ ਮੇਸੀ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈ ਲਿਆ Lionel Messi Retires

ISRO- ਕੇਂਦਰ ਸਰਕਾਰ ਨੇ ਚੰਦਰਯਾਨ-5 ਮਿਸ਼ਨ ਨੂੰ ਦਿੱਤੀ ਮਨਜ਼ੂਰੀ, ਚੰਦਰਮਾ 'ਤੇ ਭੇਜਿਆ ਜਾਵੇਗਾ 250 ਕਿਲੋ ਦਾ ਰੋਵਰ

ISRO- ਕੇਂਦਰ ਸਰਕਾਰ ਨੇ ਚੰਦਰਯਾਨ-5 ਮਿਸ਼ਨ ਨੂੰ ਦਿੱਤੀ ਮਨਜ਼ੂਰੀ, ਚੰਦਰ


Admin / National

ਲਾਈਵ ਪੰਜਾਬੀ ਟੀਵੀ ਬਿਊਰੋ : ਇਸਰੋ ਦੇ ਮੁਖੀ ਵੀ ਨਾਰਾਇਣਨ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਨੇ ਚੰਦਰਯਾਨ-5 ਮਿਸ਼ਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਚੰਦਰਯਾਨ-5 ਮਿਸ਼ਨ ਰਾਹੀਂ ਇਸਰੋ ਚੰਦਰਮਾ ਦਾ ਅਧਿਐਨ ਕਰੇਗਾ। ਇਸਰੋ ਦੇ ਇੱਕ ਸਮਾਗਮ ਦੌਰਾਨ ਆਪਣੇ ਸੰਬੋਧਨ ਵਿਚ ਵੀ ਨਾਰਾਇਣਨ ਨੇ ਕਿਹਾ ਕਿ ਚੰਦਰਯਾਨ-3 ਮਿਸ਼ਨ ਵਿੱਚ 25 ਕਿਲੋਗ੍ਰਾਮ ਦਾ ਰੋਵਰ ਪ੍ਰਗਿਆਨ ਨੂੰ ਚੰਦਰਮਾ ’ਤੇ ਭੇਜਿਆ ਗਿਆ ਸੀ, ਉਥੇ ਹੀ ਚੰਦਰਯਾਨ-5 ਮਿਸ਼ਨ ਵਿਚ 250 ਕਿਲੋ ਭਾਰ ਵਾਲਾ ਰੋਵਰ ਨੂੰ ਚੰਦਰਮਾ ਦੀ ਸਤ੍ਹਾ ’ਤੇ ਉਤਾਰਿਆ ਜਾਵੇਗਾ।

ਚੰਦਰਯਾਨ ਮਿਸ਼ਨ ਵਿਚ ਚੰਦਰਮਾ ਦੀ ਸਤ੍ਹਾ ਦਾ ਅਧਿਐਨ ਕੀਤਾ ਜਾ ਰਿਹਾ ਹੈ। ਚੰਦਰਯਾਨ-1 ਨੇ 2008 ਵਿਚ ਸਫਲਤਾਪੂਰਵਕ ਚੰਦਰਮਾ ਦੀ ਸਤ੍ਹਾ 'ਤੇ ਰਸਾਇਣ ਅਤੇ ਖਣਿਜਾਂ ਦੀ ਖੋਜ ਕੀਤੀ ਅਤੇ ਚੰਦਰਮਾ ਦੀ ਭੂ-ਸਥਾਨਕ ਮੈਪਿੰਗ ਵੀ ਕੀਤੀ ਸੀ। ਚੰਦਰਯਾਨ-2 ਮਿਸ਼ਨ ਨੇ ਆਪਣੇ ਉਦੇਸ਼ ਦਾ 98 ਫੀਸਦੀ ਕੰਮ ਨੂੰ ਅੰਜਾਮ ਦਿੱਤਾ ਸੀ। ਚੰਦਰਯਾਨ ਮਿਸ਼ਨ-3 ਰਾਹੀਂ ਚੰਦਰਮਾ ਦੀ ਸਤ੍ਹਾ 'ਤੇ ਸਫਲ ਲੈਂਡਿੰਗ ਅਤੇ ਰੋਵਰ ਤੋਂ ਚੰਦਰਮਾ ਦੀ ਸਤ੍ਹਾ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਚੰਦਰਯਾਨ-2 ਮਿਸ਼ਨ ਤਹਿਤ ਭੇਜਿਆ ਗਿਆ ਰੈਜ਼ੋਲਿਊਸ਼ਨ ਕੈਮਰਾ ਅਜੇ ਵੀ ਚੰਦਰਮਾ ਦੀਆਂ ਸੈਂਕੜੇ ਤਸਵੀਰਾਂ ਭੇਜ ਰਿਹਾ ਹੈ।

ISRO Central Government Approves Chandrayaan 5 Mission 250 Kg Rover To Be Sent To The Moon


Popular Posts
Just Now