ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਹੋਵੇਗਾ ਜਾਂ ਨਹੀਂ, ਪੰਜਾਬ ਪ੍ਰਭਾਰੀ ਸਤੀਸ਼ ਪੂਨੀਆ ਨੇ ਕੀਤਾ ਸਪੱਸ਼ਟ 4 ਕਨਾਲ ਜ਼ਮੀਨ ਵੇਚੀ, 6 ਲੱਖ ਦਿੱਤੇ… ਫਿਰ ਵੀ ਨਾ ਮਿਲਿਆ ਵੀਜ਼ਾ ਪੰਜਾਬ ਵਿੱਚ 4 ਜ਼ਿਲ੍ਹਿਆਂ ਦੇ SSP ਦਾ ਟ੍ਰਾਂਸਫਰ ਨੇਪਾਲ ਹੜ੍ਹ ਤ੍ਰਾਸਦੀ: 1127 ਮੌਤਾਂ, 4800 ਤੋਂ ਵੱਧ ਲਾਪਤਾ ਪੰਜਾਬ ਵਿੱਚ ਬਿਜਲੀ ਸੰਕਟ, ਥਰਮਲ ਪਲਾਂਟਾਂ ਦੇ 6 ਯੂਨਿਟ ਬੰਦ: ਡਿਮਾਂਡ 15,500 Mw ਤੋਂ ਪਾਰ, ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 02-09-2026 ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ PM ਮੋਦੀ ਦੀ ਅਪੀਲ- ਲੋੜ ਨਾ ਹੋਵੇ ਤਾਂ ਸੋਨਾ ਨਾ ਖਰੀਦੋ, 7.8% ਜੀਡੀਪੀ ਵਿਕਾਸ 'ਤੇ ਦੇਸ਼ ਨੂੰ ਦਿੱਤੀ ਵਧਾਈ ਪਠਾਨਕੋਟ ਦੇ 24 ਸਾਲਾ ਨੌਜਵਾਨ ਦਾ ਕੈਨੇਡਾ ’ਚ ਗੋਲੀ ਮਾਰ ਕੇ ਕਤਲ ਲਿਓਨਲ ਮੇਸੀ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈ ਲਿਆ Lionel Messi Retires

ਦਿਲਜੀਤ ਦੀ ਮਹਾਰਾਜਾ ਲੁੱਕ ਨੇ ਇਸ ਵਾਰ ਵੀ ਜਿੱਤੇ ਸਭ ਦੇ ਦਿਲ! ਪੰਜਾਬੀ ਆ ਗਏ ਓਏ.....

ਦਿਲਜੀਤ ਦੀ ਮਹਾਰਾਜਾ ਲੁੱਕ  ਨੇ ਇਸ ਵਾਰ ਵੀ  ਜਿੱਤੇ ਸਭ ਦੇ ਦਿਲ! ਪੰਜਾਬ


New York

ਨਿਊਯੌਰਕ: ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਫੈਸ਼ਨ ਸਮਾਰੋਹ ‘ਮੈੱਟ ਗਾਲਾ 2025’ ਵਿੱਚ ਪਹਿਲੀ ਵਾਰ ਸ਼ਾਮਲ ਹੋਏ। ਇਸ ਤੋਂ ਪਹਿਲਾਂ ਦੋਸਾਂਝ ਨੇ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ਉੱਤੇ ‘ਮੈੱਟ ਗਾਲਾ’ ਗੀਤ ਸਾਂਝਾ ਕਰਦਿਆਂ ਕੈਪਸ਼ਨ ਵਿੱਚ ਲਿਖਿਆ ਸੀ, ‘‘ਇਹ ਪਹਿਲੀ ਵਾਰ ਹੈ।’’

‘ਮੈੱਟ ਗਾਲਾ’ ਸਮਾਰੋਹ 5 ਮਈ ਨੂੰ ਨਿਊਯਾਰਕ ਦੇ ਮੈਟਰੋਪੌਲੀਟਨ ਮਿਊਜ਼ੀਅਮ ਆਫ਼ ਆਰਟ ਵਿੱਚ ਕਰਵਾਇਆ ਗਿਆ। ਇਸ ਸਾਲ ਇਸ ਸਮਾਰੋਹ ਦਾ ਥੀਮ ‘ਸੁਪਰਫਾਈਨ: ਟੇਲਰਿੰਗ ਬਲੈਕ ਸਟਾਈਲ’ ਸੀ। ਦਿਲਜੀਤ ਤੋਂ ਇਲਾਵਾ ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ, ਪ੍ਰਿਯੰਕਾ ਚੋਪੜਾ, ਕਿਆਰਾ ਅਡਵਾਨੀ, ਈਸ਼ਾ ਅੰਬਾਨੀ ਅਤੇ ਮਨੀਸ਼ ਮਲਹੋਤਰਾ ਸਨ।

 ਦਿਲਜੀਤ ਦੋਸਾਂਝ ਦੇ ਲੁੱਕ ਨੂੰ ਦੇਖਣ ਤੋਂ ਬਾਅਦ ਉਤਸ਼ਾਹਿਤ ਪ੍ਰਸ਼ੰਸਕਾਂ ਨੇ ਕਿਹਾ, "ਪੰਜਾਬੀ ਆ ਗਏ ਓਏ।"

ਜੇਕਰ ਗੱਲ ਕਰੀਏ ਦੀ ਦਿਲਜੀਤ ਦੋਸਾਂਝ ਨੇ ਰਵਾਇਤੀ ਪਹਿਰਾਵਾ ਪਹਿਨਿਆ - ਇੱਕ ਪੱਗ (ਸਿੱਖ ਪਛਾਣ ਦਾ ਪ੍ਰਤੀਕ) ਅਤੇ ਇੱਕ ਕੁੜਤਾ ਅਤੇ ਤਹਿਮਤ (ਇੱਕ ਲੰਮਾ ਟਿਊਨਿਕ ਅਤੇ ਡਰੇਪਡ ਬੌਟਮ)।

ਉਨ੍ਹਾਂ ਦੇ ਪਹਿਰਾਵੇ ਵਿਚ ਇੱਕ ਲੰਬੀ ਕੇਪ ਵੀ ਸੀ, ਜਿਸ ਉੱਤੇ ਪੰਜਾਬੀ ਵਰਣਮਾਲਾ ਦੇ ਅੱਖਰ ਲਿਖੇ ਹੋਏ ਸਨ। ਜੇਕਰ ਰਿਪੋਰਟਸ ਉੱਤੇ ਯਕੀਨ ਕੀਤਾ ਜਾਵੇ ਤਾਂ ਦਿਲਜੀਤ ਨੇ ਮਾਹਰਾਜਾ ਭੁਪਿੰਦਰ ਸਿੰਘ ਆਫ਼ ਪਟਿਆਲਾ ਦੇ ਮਸ਼ਹੂਰ ਕਾਰਟੀਅਰ ਕਲੈਕਸ਼ਨ ਤੋਂ ਲਏ ਗਹਿਣੇ ਪਹਿਨੇ ਸਨ।

ਮੈੱਟ ਗਾਲਾ 2025 ਦਿਲਜੀਤ ਦਾ ਹਾਲੀਵੁੱਡ ਦੀ ਸਭ ਤੋਂ ਵੱਡੀ ਫੈਸ਼ਨ ਨਾਈਟ ਵਿੱਚ ਡੈਬਿਊ ਸੀ। ਦਿਲਚਸਪ ਗੱਲ ਇਹ ਹੈ ਕਿ ਮੈੱਟ ਗਾਲਾ ਵਿੱਚ ਡੈਬਿਊ ਕਰਨ ਵਾਲਾ ਪਹਿਲਾ ਪੱਗ ਵਾਲਾ ਅਦਾਕਾਰ-ਗਾਇਕ ਬਣਿਆ।


Https livepunjabitv com control add posts php


Popular Posts
Just Now