ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਹੋਵੇਗਾ ਜਾਂ ਨਹੀਂ, ਪੰਜਾਬ ਪ੍ਰਭਾਰੀ ਸਤੀਸ਼ ਪੂਨੀਆ ਨੇ ਕੀਤਾ ਸਪੱਸ਼ਟ 4 ਕਨਾਲ ਜ਼ਮੀਨ ਵੇਚੀ, 6 ਲੱਖ ਦਿੱਤੇ… ਫਿਰ ਵੀ ਨਾ ਮਿਲਿਆ ਵੀਜ਼ਾ ਪੰਜਾਬ ਵਿੱਚ 4 ਜ਼ਿਲ੍ਹਿਆਂ ਦੇ SSP ਦਾ ਟ੍ਰਾਂਸਫਰ ਨੇਪਾਲ ਹੜ੍ਹ ਤ੍ਰਾਸਦੀ: 1127 ਮੌਤਾਂ, 4800 ਤੋਂ ਵੱਧ ਲਾਪਤਾ ਪੰਜਾਬ ਵਿੱਚ ਬਿਜਲੀ ਸੰਕਟ, ਥਰਮਲ ਪਲਾਂਟਾਂ ਦੇ 6 ਯੂਨਿਟ ਬੰਦ: ਡਿਮਾਂਡ 15,500 Mw ਤੋਂ ਪਾਰ, ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 02-09-2026 ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ PM ਮੋਦੀ ਦੀ ਅਪੀਲ- ਲੋੜ ਨਾ ਹੋਵੇ ਤਾਂ ਸੋਨਾ ਨਾ ਖਰੀਦੋ, 7.8% ਜੀਡੀਪੀ ਵਿਕਾਸ 'ਤੇ ਦੇਸ਼ ਨੂੰ ਦਿੱਤੀ ਵਧਾਈ ਪਠਾਨਕੋਟ ਦੇ 24 ਸਾਲਾ ਨੌਜਵਾਨ ਦਾ ਕੈਨੇਡਾ ’ਚ ਗੋਲੀ ਮਾਰ ਕੇ ਕਤਲ ਲਿਓਨਲ ਮੇਸੀ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈ ਲਿਆ Lionel Messi Retires

Google ਅਤੇ Apple ‘ਤੇ ਖਤਰਾ! ਈਰਾਨ ਵੱਲੋਂ ਸਾਇਬਰ ਹਮਲਿਆਂ ਦੀ ਚੇਤਾਵਨੀ

Google ਅਤੇ Apple ‘ਤੇ ਖਤਰਾ! ਈਰਾਨ ਵੱਲੋਂ ਸਾਇਬਰ ਹਮਲਿਆਂ ਦੀ ਚੇਤਾਵਨ


Google ਅਤੇ Apple ‘ਤੇ ਖਤਰਾ! ਈਰਾਨ ਵੱਲੋਂ ਸਾਇਬਰ ਹਮਲਿਆਂ ਦੀ ਚੇਤਾਵਨੀ


ਮੱਧ ਪੂਰਬ ਵਿੱਚ ਚੱਲ ਰਹੀ ਜੰਗ ਵਿਚਾਲੇ ਤਣਾਅ ਵਧ ਗਿਆ ਹੈ। ਈਰਾਨ ਦੀ ਫੌਜ, ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ (IRGC) ਨੇ ਮੰਗਲਵਾਰ ਨੂੰ ਇੱਕ ਧਮਕੀ ਭਰਿਆ ਬਿਆਨ ਜਾਰੀ ਕੀਤਾ, ਜਿਸ ਵਿੱਚ ਕਿਹਾ ਗਿਆ ਕਿ ਜੇ ਈਰਾਨੀ ਨੇਤਾਵਾਂ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਉਨ੍ਹਾਂ ਦੀ ਹੱਤਿਆ ਕੀਤੀ ਗਈ ਤਾਂ ਉਹ 1 ਅਪ੍ਰੈਲ ਤੋਂ ਅਮਰੀਕੀ ਕੰਪਨੀਆਂ ਨੂੰ ਨਿਸ਼ਾਨਾ ਬਣਾਏਗਾ। IRGC ਨੇ ਆਪਣੀ ਚਿਤਾਵਨੀ ਵਿੱਚ ਕਈ ਵੱਡੀਆਂ ਕੰਪਨੀਆਂ ਦਾ ਨਾਮ ਲਿਆ, ਜਿਨ੍ਹਾਂ ਵਿੱਚ ਮਾਈਕ੍ਰੋਸਾਫਟ, ਗੂਗਲ, ਐਪਲ, ਇੰਟੇਲ, IBM, ਟੇਸਲਾ ਅਤੇ ਬੋਇੰਗ ਵਰਗੀਆਂ ਵੱਡੀਆਂ ਗਲੋਬਲ ਕੰਪਨੀਆਂ ਸ਼ਾਮਲ ਹਨ। ਇਸ ਵਿੱਚ Meta Platforms, Oracle, Cisco, Dell Technologies ਅਤੇ JPMorgan Chase ਵਰਗੀਆਂ ਕੰਪਨੀਆਂ ਵੀ ਸ਼ਾਮਲ ਹਨ।

IRGC ਨੇ ਕਿਹਾ ਕਿ ਹਰ ਅੱਤਵਾਦੀ ਕਾਰਵਾਈ ਦੇ ਬਦਲੇ ਵਿੱਚ ਇਨ੍ਹਾਂ ਕੰਪਨੀਆਂ ਦੀਆਂ ਇਕਾਈਆਂ ਨੂੰ ਤਬਾਹ ਕਰ ਦਿੱਤਾ ਜਾਵੇਗਾ। ਇਸ ਨੇ ਇਨ੍ਹਾਂ ਕੰਪਨੀਆਂ ਦੇ ਕਰਮਚਾਰੀਆਂ ਨੂੰ ਤੁਰੰਤ ਆਪਣੇ ਕੰਮ ਵਾਲੇ ਸਥਾਨ ਛੱਡਣ ਦੀ ਚੇਤਾਵਨੀ ਵੀ ਦਿੱਤੀ। ਇਹ ਧਮਕੀ 1 ਅਪ੍ਰੈਲ ਨੂੰ ਰਾਤ 8 ਵਜੇ ਤਹਿਰਾਨ ਦੇ ਸਮੇਂ ਤੋਂ ਲਾਗੂ ਕੀਤੀ ਗਈ ਹੈ।

ਇਸ ਬਿਆਨ ਵਿੱਚ IRGC ਨੇ ਖਾਸ ਤੌਰ ‘ਤੇ ਸੂਚਨਾ ਤਕਨਾਲੋਜੀ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਕੰਪਨੀਆਂ ਦੀ ਭੂਮਿਕਾ ‘ਤੇ ਸਵਾਲ ਉਠਾਏ। ਇਸ ਨੇ ਦੋਸ਼ ਲਗਾਇਆ ਕਿ ਇਹ ਕੰਪਨੀਆਂ ਫੌਜੀ ਕਾਰਵਾਈਆਂ, ਖਾਸ ਕਰਕੇ ਡਰੋਨ ਅਤੇ ਨਿਸ਼ਾਨਾ ਚੋਣ ਵਿੱਚ ਅਹਿਮ ਭੂਮਿਕਾ ਨਿਭਾ ਰਹੀਆਂ ਹਨ। ਈਰਾਨੀ ਫੋਰਸ ਨੇ OpenAI ਅਤੇ Anthropic ਵਰਗੀਆਂ ਕੰਪਨੀਆਂ ਦਾ ਵੀ ਨਾਂ ਲਿਆ।

ਇਹ ਧਮਕੀ ਅਜਿਹੇ ਸਮੇਂ ਆਈ ਹੈ ਜਦੋਂ ਈਰਾਨ ਨੇ ਪੁਸ਼ਟੀ ਕੀਤੀ ਹੈ ਕਿ ਹਾਲ ਹੀ ਵਿੱਚ ਹੋਏ ਅਮਰੀਕਾ-ਇਜ਼ਰਾਈਲੀ ਹਮਲੇ ਵਿੱਚ ਉਸਦੇ ਇੱਕ ਸੀਨੀਅਰ ਫੌਜੀ ਅਧਿਕਾਰੀ ਦੀ ਮੌਤ ਹੋ ਗਈ ਸੀ। ਆਈਆਰਜੀਸੀ ਮੁਖੀ ਅਹਿਮਦ ਵਹਿਦੀ ਨੇ ਬ੍ਰਿਗੇਡੀਅਰ ਜਨਰਲ ਜਮਸ਼ੀਦ ਈਸ਼ਾਗੀ ਦੀ ਮੌਤ ‘ਤੇ ਸੋਗ ਪ੍ਰਗਟ ਕੀਤਾ। ਈਸ਼ਾਗੀ ਨੇ ਈਰਾਨ ਦੇ ਫੌਜੀ ਢਾਂਚੇ ਵਿੱਚ ਮੁੱਖ ਭੂਮਿਕਾ ਨਿਭਾਈ ਅਤੇ ਰੱਖਿਆ ਬਜਟ ਅਤੇ ਵਿੱਤੀ ਮਾਮਲਿਆਂ ਦੇ ਮੁਖੀ ਸਨ।


Iran threatens


Popular Posts
Just Now