ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਹੋਵੇਗਾ ਜਾਂ ਨਹੀਂ, ਪੰਜਾਬ ਪ੍ਰਭਾਰੀ ਸਤੀਸ਼ ਪੂਨੀਆ ਨੇ ਕੀਤਾ ਸਪੱਸ਼ਟ 4 ਕਨਾਲ ਜ਼ਮੀਨ ਵੇਚੀ, 6 ਲੱਖ ਦਿੱਤੇ… ਫਿਰ ਵੀ ਨਾ ਮਿਲਿਆ ਵੀਜ਼ਾ ਪੰਜਾਬ ਵਿੱਚ 4 ਜ਼ਿਲ੍ਹਿਆਂ ਦੇ SSP ਦਾ ਟ੍ਰਾਂਸਫਰ ਨੇਪਾਲ ਹੜ੍ਹ ਤ੍ਰਾਸਦੀ: 1127 ਮੌਤਾਂ, 4800 ਤੋਂ ਵੱਧ ਲਾਪਤਾ ਪੰਜਾਬ ਵਿੱਚ ਬਿਜਲੀ ਸੰਕਟ, ਥਰਮਲ ਪਲਾਂਟਾਂ ਦੇ 6 ਯੂਨਿਟ ਬੰਦ: ਡਿਮਾਂਡ 15,500 Mw ਤੋਂ ਪਾਰ, ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 02-09-2026 ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ PM ਮੋਦੀ ਦੀ ਅਪੀਲ- ਲੋੜ ਨਾ ਹੋਵੇ ਤਾਂ ਸੋਨਾ ਨਾ ਖਰੀਦੋ, 7.8% ਜੀਡੀਪੀ ਵਿਕਾਸ 'ਤੇ ਦੇਸ਼ ਨੂੰ ਦਿੱਤੀ ਵਧਾਈ ਪਠਾਨਕੋਟ ਦੇ 24 ਸਾਲਾ ਨੌਜਵਾਨ ਦਾ ਕੈਨੇਡਾ ’ਚ ਗੋਲੀ ਮਾਰ ਕੇ ਕਤਲ ਲਿਓਨਲ ਮੇਸੀ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈ ਲਿਆ Lionel Messi Retires

ਦੋਸਤੀ ਬਣੀ ਮੌਤ ਦਾ ਕਾਰਨ- ਜਲੰਧਰ ਵਿੱਚ ਲਾਪਤਾ ਮੁੰਡੇ ਦੀ ਲਾਸ਼ ਬਾਥਰੂਮ ਹੇਠੋਂ ਬਰਾਮਦ

ਦੋਸਤੀ ਬਣੀ ਮੌਤ ਦਾ ਕਾਰਨ- ਜਲੰਧਰ ਵਿੱਚ ਲਾਪਤਾ ਮੁੰਡੇ ਦੀ ਲਾਸ਼ ਬਾਥਰੂਮ


ਦੋਸਤੀ ਬਣੀ ਮੌਤ ਦਾ ਕਾਰਨ: ਜਲੰਧਰ ਵਿੱਚ ਲਾਪਤਾ ਮੁੰਡੇ ਦੀ ਲਾਸ਼ ਬਾਥਰੂਮ ਹੇਠੋਂ ਬਰਾਮਦ


ਜਲੰਧਰ ਦੇ ਗਾਂਧਰਾ ਤੋਂ ਸਨਸਨੀਖੇਜ ਮਾਮਲਾ ਸਾਹਮਣੇ ਆ ਰਿਹਾ ਹੈ ਜਿਥੇ 5 ਮਹੀਨੇ ਬਾਅਦ ਬਾਥਰੂਮ ਹੇਠਾਂ ਦੱਬੀ ਲਾਸ਼ ਨੂੰ ਬਾਹਰ ਕੱਢਿਆ ਗਿਆ। ਆਖਿਰ ਕਤਲ ਕਿਸ ਵੱਲੋਂ ਕੀਤਾ ਗਿਆ ਸੀ, ਇਹ ਅਜੇ ਤੱਕ ਪਹੇਲੀ ਬਣਿਆ ਹੋਇਆ ਸੀ ਜਿਸ ਨੂੰ ਕਿ ਹੁਣ ਪੁਲਿਸ ਵੱਲੋਂ ਸੁਲਝਾ ਲਿਆ ਗਿਆ ਹੈ।

ਕਾਤਲ ਕੋਈ ਹੋਰ ਨਹੀਂ ਸਗੋਂ ਮ੍ਰਿਤਕ ਦਾ ਦੋਸਤ ਹੀ ਨਿਕਲਿਆ ਜਿਸ ਨੇ ਸਬੂਤਾਂ ਨੂੰ ਖੁਰਦ-ਬੁਰਦ ਕਰਨ ਲਈ ਬੋਰੇ ਵਿਚ ਲਾਸ਼ ਨੂੰ ਪਾ ਕੇ ਬਾਥਰੂਮ ਦੇ ਹੇਠਾਂ ਖੱਡਾ ਖੋਦ ਕੇ ਦੱਬ ਦਿੱਤਾ ਸੀ। ਪਰ ਫਿਰ ਵੀ ਇਹ ਪੁਲਿਸ ਦੀ ਅੱਖ ਤੋਂ ਨਹੀਂ ਬਚ ਸਕਿਆ। ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਪੁਲਿਸ ਜਾਂਚ ਦੌਰਾਨ ਖੁਲਾਸਾ ਹੋਇਆ ਕਿ ਦੋਸ਼ੀ ਨੇ 13 ਨਵੰਬਰ 2025 ਨੂੰ ਅਮਰਜੀਤ ਸਿੰਘ ਦਾ ਕਤਲ ਕਰਕੇ ਉਸ ਦੀ ਲਾਸ਼ ਨੂੰ ਬੋਰੀ ਵਿਚ ਪਾ ਕੇ ਬਾਥਰੂਮ ਦੇ ਹੇਠਾਂ ਜ਼ਮੀਨ ਵਿਚ ਡੂੰਘਾ ਖੱਡਾ ਖੋਦ ਕੇ ਉਸ ਵਿਚ ਦੱਬ ਦਿੱਤੀ ਸੀ ਤਾਂ ਜੋ ਕਿਸੇ ਨੂੰ ਪਤਾ ਨਾ ਲੱਗ ਸਕੇ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਮੁਲਜ਼ਮ ਨੂੰ ਟੈਕਨੀਕਲ ਤਰੀਕੇ ਨਾਲ ਟਰੇਸ ਕੀਤਾ ਤੇ ਦੋਸ਼ੀ ਨੂੰ ਕਾਬੂ ਕਰ ਲਿਆ ਗਿਆ। ਦੋਸ਼ੀ ਦੇ ਘਰ ਤੋਂ ਖੁਦਾਈ ਕਰਕੇ ਲਾਸ਼ ਬਰਾਮਦ ਕਰ ਲਈ ਗਈ।

ਲਾਸ਼ ਦਾ ਪੋਸਟਮਾਰਟਮ ਤੇ DNA ਕਰਵਾਇਆ ਜਾਵੇਗਾ ਤੇ ਦੋਸ਼ੀ ਨੂੰ ਅਦਾਲਤ ਵਿਚ ਪੇਸ਼ ਕਰਕੇ ਉਸ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ। 5 ਮਹੀਨੇ ਤੋਂ ਇਹ ਨੌਜਵਾਨ ਲਾਪਤਾ ਸੀ ਜਿਸ ਮਗਰੋਂ ਇਸ ਦੀ ਭਾਲ ਲਗਾਤਾਰ ਕੀਤੀ ਜਾ ਰਹੀ ਸੀ।


Dead Body Recoved


Popular Posts
Just Now