ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਹੋਵੇਗਾ ਜਾਂ ਨਹੀਂ, ਪੰਜਾਬ ਪ੍ਰਭਾਰੀ ਸਤੀਸ਼ ਪੂਨੀਆ ਨੇ ਕੀਤਾ ਸਪੱਸ਼ਟ 4 ਕਨਾਲ ਜ਼ਮੀਨ ਵੇਚੀ, 6 ਲੱਖ ਦਿੱਤੇ… ਫਿਰ ਵੀ ਨਾ ਮਿਲਿਆ ਵੀਜ਼ਾ ਪੰਜਾਬ ਵਿੱਚ 4 ਜ਼ਿਲ੍ਹਿਆਂ ਦੇ SSP ਦਾ ਟ੍ਰਾਂਸਫਰ ਨੇਪਾਲ ਹੜ੍ਹ ਤ੍ਰਾਸਦੀ: 1127 ਮੌਤਾਂ, 4800 ਤੋਂ ਵੱਧ ਲਾਪਤਾ ਪੰਜਾਬ ਵਿੱਚ ਬਿਜਲੀ ਸੰਕਟ, ਥਰਮਲ ਪਲਾਂਟਾਂ ਦੇ 6 ਯੂਨਿਟ ਬੰਦ: ਡਿਮਾਂਡ 15,500 Mw ਤੋਂ ਪਾਰ, ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 02-09-2026 ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ PM ਮੋਦੀ ਦੀ ਅਪੀਲ- ਲੋੜ ਨਾ ਹੋਵੇ ਤਾਂ ਸੋਨਾ ਨਾ ਖਰੀਦੋ, 7.8% ਜੀਡੀਪੀ ਵਿਕਾਸ 'ਤੇ ਦੇਸ਼ ਨੂੰ ਦਿੱਤੀ ਵਧਾਈ ਪਠਾਨਕੋਟ ਦੇ 24 ਸਾਲਾ ਨੌਜਵਾਨ ਦਾ ਕੈਨੇਡਾ ’ਚ ਗੋਲੀ ਮਾਰ ਕੇ ਕਤਲ ਲਿਓਨਲ ਮੇਸੀ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈ ਲਿਆ Lionel Messi Retires

ਅਬੋਹਰ ਦੇ ਮੁੰਡੇ ਦੀ ਵ੍ਰਿੰਦਾਵਨ ਕਿਸ਼ਤੀ ਹਾਦਸੇ ‘ਚ ਗਈ ਜਾਨ, ਸਤੰਬਰ ‘ਚ ਹੋਣਾ ਸੀ ਵਿਆਹ

ਅਬੋਹਰ ਦੇ ਮੁੰਡੇ ਦੀ ਵ੍ਰਿੰਦਾਵਨ ਕਿਸ਼ਤੀ ਹਾਦਸੇ ‘ਚ ਗਈ ਜਾਨ, ਸਤੰਬਰ ‘ਚ


ਅਬੋਹਰ ਦੇ ਮੁੰਡੇ ਦੀ ਵ੍ਰਿੰਦਾਵਨ ਕਿਸ਼ਤੀ ਹਾਦਸੇ ‘ਚ ਗਈ ਜਾਨ, ਸਤੰਬਰ ‘ਚ ਹੋਣਾ ਸੀ ਵਿਆਹ



ਬੀਤੇ ਦਿਨੀਂ ਵ੍ਰਿੰਦਾਵਨ ਵਿਚ ਕਿਸ਼ਤੀ ਡੁੱਬਣ ਦੇ ਹਾਦਸੇ ਵਿਚ ਜਿਥੇ 11 ਲੋਕਾਂ ਦੀ ਜਾਨ ਚਲੀ ਗਈ ਉਥੇ ਉਸ ਵਿਚ ਅਬੋਹਰ ਦਾ ਇਕ ਨੌਜਵਾਨ ਵੀ ਸ਼ਾਮਲ ਸੀ, ਜਿਸ ਦੀ ਲਾਸ਼ ਅੱਜ ਸਵੇਰੇ ਹੀ ਨਦੀ ਤੋਂ ਮਿਲੀ ਹੈ ਜਿਸ ਦੇ ਬਾਅਦ ਪਰਿਵਾਰ ਵਿਚ ਮਾਤਮ ਦਾ ਮਾਹੌਲ ਹੈ। ਮ੍ਰਿਤਕ ਨੌਜਵਾਨ ਆਪਣੀ ਭੈਣ ਦਾ ਇਕਲੌਤਾ ਭਰਾ ਸੀ ਤੇ ਉਸ ਦਾ ਵਿਆਹ ਵੀ ਤੈਅ ਹੋ ਚੁੱਕਾ ਸੀ ਜਿਸ ਦਾ ਸਤੰਬਰ ਵਿਚ ਵਿਆਹ ਹੋਣਾ ਸੀ। ਦੂਜੇ ਪਾਸੇ ਘਟਨਾ ਦੀ ਖਬਰ ਮਿਲਦੇ ਹੀ ਅਬੋਹਰ ਦੇ ਨਵੀਂ ਆਬਾਦੀ ਖੇਤਰ ਵਿਚ ਸੋਗ ਦੀ ਲਹਿਰ ਦੌੜ ਗਈ।

ਮਿਲੀ ਜਾਣਕਾਰੀ ਮੁਤਾਬਕ ਨਵੀਂ ਆਬਾਦੀ ਛੋਟੀ ਪੌੜੀ ਗਲੀ ਨੰਬਰ 15 ਦਾ ਰਹਿਣ ਵਾਲਾ ਲਗਭਗ 25 ਸਾਲ ਦਾ ਮਾਣਿਕ ਟੰਡਨ ਪੁੱਤਰ ਵਿਜੇ ਟੰਡਨ ਜੋ ਕਿ ਇਕ ਸਰੀਆ ਕੰਪਨੀ ਵਿਚ ਬਤੌਰ ਸੇਲਜ਼ਮੈਨ ਕੰਮ ਕਰਦਾ ਸੀ। ਉਸ ਦੇ ਪਿਤਾ ਦੀ ਉਸ ਸਮੇਂ ਮੌਤ ਹੋ ਗਈ ਸੀ ਜਦੋਂ ਉਹ ਸਿਰਫ 2 ਸਾਲ ਦਾ ਸੀ, ਉਸ ਦੀ ਵੱਡੀ ਭੈਣ ਫਿਰੋਜ਼ਪੁਰ ਵਿਚ ਵਿਆਹੀ ਹੋਈ ਹੈ।

ਮਾਣਿਕ ਪਰਸੋਂ ਵ੍ਰਿੰਦਾਵਨ ਜਾਣ ਲਈ ਜਗਰਾਓਂ ਵਿਚ ਰਹਿਣ ਵਾਲੀ ਆਪਣੀ ਮਾਸੀ ਮੀਨੂੰ ਦੇ ਘਰ ਗਿਆ ਤੇ ਉਥੇ ਆਪਣੇ ਮਾਸੜ ਦੇ ਮੁੰਡੇ ਮਧੁਰ ਨਾਲ ਵ੍ਰਿੰਦਾਵਨ ਗਿਆ ਸੀ ਕਿ ਕਲ ਯਮੁਨਾ ਦੇ ਘਾਟ ਵਿਚ ਮੋਟਰਬੋਟ ਪਲਟਣ ਨਾਲ ਉਹ ਵੀ ਨਦੀ ਵਿਚ ਡੁੱਬ ਗਿਆ। ਉਸ ਦੇ ਮਾਸੀ ਦੇ ਮੁੰਡੇ ਦੀ ਲਾਸ਼ ਕੱਲ੍ਹ ਮਿਲ ਗਈ ਸੀ ਜਦੋਂ ਕਿ ਮਾਣਿਕ ਦੀ ਦੇਹ ਅੱਜ ਸਵੇਰੇ ਨਦੀ ਤੋਂ ਮਿਲੀ ਤਾਂ ਇਸ ਦੀ ਸੂਚਨਾ ਮਿਲਦੇ ਹੀ ਉਸ ਦੀ ਬਜ਼ੁਰਗ ਮਾਂ ਦੀ ਰੂਹ ਕੰਬ ਗਈ।

Boy dies in vrindavan


Popular Posts
Just Now