ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਹੋਵੇਗਾ ਜਾਂ ਨਹੀਂ, ਪੰਜਾਬ ਪ੍ਰਭਾਰੀ ਸਤੀਸ਼ ਪੂਨੀਆ ਨੇ ਕੀਤਾ ਸਪੱਸ਼ਟ 4 ਕਨਾਲ ਜ਼ਮੀਨ ਵੇਚੀ, 6 ਲੱਖ ਦਿੱਤੇ… ਫਿਰ ਵੀ ਨਾ ਮਿਲਿਆ ਵੀਜ਼ਾ ਪੰਜਾਬ ਵਿੱਚ 4 ਜ਼ਿਲ੍ਹਿਆਂ ਦੇ SSP ਦਾ ਟ੍ਰਾਂਸਫਰ ਨੇਪਾਲ ਹੜ੍ਹ ਤ੍ਰਾਸਦੀ: 1127 ਮੌਤਾਂ, 4800 ਤੋਂ ਵੱਧ ਲਾਪਤਾ ਪੰਜਾਬ ਵਿੱਚ ਬਿਜਲੀ ਸੰਕਟ, ਥਰਮਲ ਪਲਾਂਟਾਂ ਦੇ 6 ਯੂਨਿਟ ਬੰਦ: ਡਿਮਾਂਡ 15,500 Mw ਤੋਂ ਪਾਰ, ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 02-09-2026 ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ PM ਮੋਦੀ ਦੀ ਅਪੀਲ- ਲੋੜ ਨਾ ਹੋਵੇ ਤਾਂ ਸੋਨਾ ਨਾ ਖਰੀਦੋ, 7.8% ਜੀਡੀਪੀ ਵਿਕਾਸ 'ਤੇ ਦੇਸ਼ ਨੂੰ ਦਿੱਤੀ ਵਧਾਈ ਪਠਾਨਕੋਟ ਦੇ 24 ਸਾਲਾ ਨੌਜਵਾਨ ਦਾ ਕੈਨੇਡਾ ’ਚ ਗੋਲੀ ਮਾਰ ਕੇ ਕਤਲ ਲਿਓਨਲ ਮੇਸੀ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈ ਲਿਆ Lionel Messi Retires

ਵੈਟੀਕਨ ਸਿਟੀ ਦੇ ਨੇੜੇ ਸਿੰਘਾਂ ਨੇ ਕੱਢਿਆ ਅਲੌਕਿਕ ਨਗਰ ਕੀਰਤਨ ,ਖਾਲਸਾਈ ਰੰਗ ਵਿੱਚ ਰੰਗਿਆ ਨਜ਼ਰ ਆਇਆ ਰੋਮ ਸ਼ਹਿਰ

ਵੈਟੀਕਨ ਸਿਟੀ ਦੇ ਨੇੜੇ ਸਿੰਘਾਂ ਨੇ ਕੱਢਿਆ ਅਲੌਕਿਕ ਨਗਰ ਕੀਰਤਨ ,ਖਾਲਸਾਈ


ਵੈਟੀਕਨ ਸਿਟੀ ਦੇ ਨੇੜੇ ਸਿੰਘਾਂ ਨੇ ਕੱਢਿਆ ਅਲੌਕਿਕ ਨਗਰ ਕੀਰਤਨ ,ਖਾਲਸਾਈ ਰੰਗ ਵਿੱਚ ਰੰਗਿਆ ਨਜ਼ਰ ਆਇਆ ਰੋਮ ਸ਼ਹਿਰ


ਰੋਮ ਇਟਲੀ ( ਸਾਬੀ ਚੀਨੀਆ ) ਇਟਲੀ ਦੀ ਰਾਜਧਾਨੀ ਰੋਮ ਵਿਖੇ ਗੁਰਦੁਆਰਾ ਹਰਿਗੋਬਿੰਦ ਸੇਵਾ ਸੁਸਾਇਟੀ, ਗੁਰੂ ਨਾਨਕ ਦਰਬਾਰ ਰੋਮ ਦੀਆਂ ਸਿੱਖ ਸੰਗਤਾਂ ਵੱਲੋਂ ਵਿਸਾਖੀ ਦੇ ਦੀਆਂ ਖੁਸ਼ੀਆਂ ਨੂੰ ਸਮਰਪਿਤ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ । ਜਿਸ ਵਿੱਚ ਹਾਜ਼ਰ ਹਜਾਰਾਂ ਦੀ ਗਿਣਤੀ ਵਿੱਚ ਸ਼ਾਮਲ ਸਿੱਖ ਸੰਗਤਾਂ ਨੇ ਜੋ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਨਾਲ ਰੋਮ ਸ਼ਹਿਰ ਦੇ ਰੋਮ ਰੋਮ ਨੂੰ ਗੂੰਜਣ ਲਾ ਦਿੱਤਾ ਦੱਸਣਯੋਗ ਹੈ ਕਿ ਵਿਸਾਖੀ ਦੇ ਦਿਹਾੜੇ ਮੌਕੇ ਰੋਮ ਸ਼ਹਿਰ ਦੇ ਸੈਂਟਰ ਵਿੱਚ ਹਰ ਸਾਲ ਅਲੌਕਿਕ ਨਗਰ ਕੀਰਤਨ ਕੱਢਿਆ ਜਾਂਦਾ ਹੈ ਜਿਸ ਵਿੱਚ ਇਟਲੀ ਦੇ ਵੱਖ-ਵੱਖ ਹਿੱਸਿਆਂ ਤੋਂ ਸੰਗਤਾਂ ਵੱਡੀ ਤਦਾਦ ਵਿੱਚ ਸ਼ਮੂਲੀਅਤ ਕਰਦੀਆਂ ਹਨ ਤੇ ਗੁਰੂ ਗ੍ਰੰਥ ਸਾਹਿਬ ਨੂੰ ਨਤਮਸਤਕ ਹੋ ਕਿ ਆਪਣਾ ਜੀਵਨ ਸਫਲਾ ਬਣਾਉਂਦੀਆਂ ਹਨ । ਨਗਰ ਕੀਰਤਨ ਦੀ ਆਰੰਭਤਾ ਦਿੱਤੇ ਸਮੇਂ ਮੁਤਾਬਕ ਪਿਆਸਾ ਵਿਕਟੋਰੀਆ ਤੋ ਹੋਈ ਭਾਈ ਸੁਖਬੀਰ ਸਿੰਘ ਭੋਰ ਦੇ ਢਾਡੀ ਜੱਥੇ ਦੁਆਰਾ ਆਈਆਂ ਸੰਗਤਾਂ ਨੂੰ ਗੁਰੂ ਇਤਿਹਾਸ ਸ਼ਰਵਣ ਕਰਵਾਇਆ ਗਿਆ ਇਸ ਮੌਕੇ ਨੌਜਵਾਨ ਸੇਵਾਦਾਰਾਂ ਵੱਲੋ ਲ਼ੰਗਰ ਦੇ ਅਤੁੱਟ ਪ੍ਰਬੰਧ ਕੀਤੇ ਗਏ ਛੋਟੇ ਛੋਟੇ ਬੱਚਿਆਂ ਵੱਲੋਂ ਵੀ ਕੀਰਤਨ ਵਿਚਾਰਾਂ ਨਾਲ ਨਿਹਾਲ ਕੀਤਾ ਗਿਆ ਜੋੜਾ ਘਰ ਮੌਜੂਦ ਸੇਵਾਦਾਰਾਂ ਵੱਲੋਂ ਤਨਦੇਹੀ ਨਾਲ ਸੇਵਾਵਾਂ ਨਿਭਾਈਆਂ ਗਈਆਂ ॥ ਪ੍ਰਬੰਧਕ ਕਮੇਟੀ ਵੱਲੋਂ ਆਏ ਹੋਏ ਜਥਿਆਂ ਅਤੇ ਸੇਵਾਦਾਰਾਂ ਨੂੰ ਸਿਰੋਪਾ ਭੇਂਟ ਕੀਤਾ ਗਿਆ ਸਥਾਨਿਕ ਟ੍ਰੈਫਿਕ ਪੁਲਸ ਦੁਆਰਾ ਆਪਣੀ ਡਿਊਟੀ ਨੂੰ ਬਾਖੂਬੀ ਨਾਲ ਨਿਭਾਇਆ ਗਿਆ॥ 

ਰੋਮ ਵਿਚ ਸਜਾਏ ਨਗਰ ਕੀਰਤਨ ਦੀਆਂ ਵੱਖ ਵੱਖ-ਵੱਖ ਤਸਵੀਰਾਂ ਫੋਟੋ ਸਾਬੀ ਚੀਨੀਆ 

Nagar Kirtan


Popular Posts
Just Now