ਲੁਧਿਆਣਾ ਵਿੱਚ ਸਰਕਾਰੀ ਅਧਿਆਪਕ ਦੀ ਮੌਤ, ਰਾਉਂਡ ਦੌਰਾਨ ਹੈੱਡ ਅਧਿਆਪਕ ਨੂੰ ਪਿਆ ਦਿਲ ਦਾ ਦੌਰਾ ਪੰਜਾਬ ਵਿੱਚ ਸਿਆਸੀ ਦਲ ਸਾਧ ਰਹੇ ਆਸਥਾ ਦਾ ਸੰਤੁਲਨ, ਡੇਰਿਆਂ ਦਾ ਜ਼ੋਰ ਹਕੀਕਤ ਜਾਂ ਹਵਾ-ਹਵਾਈ ਗੱਲਾਂ ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਹੋਵੇਗਾ ਜਾਂ ਨਹੀਂ, ਪੰਜਾਬ ਪ੍ਰਭਾਰੀ ਸਤੀਸ਼ ਪੂਨੀਆ ਨੇ ਕੀਤਾ ਸਪੱਸ਼ਟ 4 ਕਨਾਲ ਜ਼ਮੀਨ ਵੇਚੀ, 6 ਲੱਖ ਦਿੱਤੇ… ਫਿਰ ਵੀ ਨਾ ਮਿਲਿਆ ਵੀਜ਼ਾ ਪੰਜਾਬ ਵਿੱਚ 4 ਜ਼ਿਲ੍ਹਿਆਂ ਦੇ SSP ਦਾ ਟ੍ਰਾਂਸਫਰ ਨੇਪਾਲ ਹੜ੍ਹ ਤ੍ਰਾਸਦੀ: 1127 ਮੌਤਾਂ, 4800 ਤੋਂ ਵੱਧ ਲਾਪਤਾ ਪੰਜਾਬ ਵਿੱਚ ਬਿਜਲੀ ਸੰਕਟ, ਥਰਮਲ ਪਲਾਂਟਾਂ ਦੇ 6 ਯੂਨਿਟ ਬੰਦ: ਡਿਮਾਂਡ 15,500 Mw ਤੋਂ ਪਾਰ, ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 02-09-2026 ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ PM ਮੋਦੀ ਦੀ ਅਪੀਲ- ਲੋੜ ਨਾ ਹੋਵੇ ਤਾਂ ਸੋਨਾ ਨਾ ਖਰੀਦੋ, 7.8% ਜੀਡੀਪੀ ਵਿਕਾਸ 'ਤੇ ਦੇਸ਼ ਨੂੰ ਦਿੱਤੀ ਵਧਾਈ

‘ਵੰਦੇ ਮਾਤਰਮ’ ਨੂੰ ਮਿਲਿਆ ਰਾਸ਼ਟਰੀ ਗਾਣ ਦੇ ਬਰਾਬਰ ਦਾ ਦਰਜਾ, ਮੋਦੀ ਕੈਬਨਿਟ ਨੇ ਪ੍ਰਸਤਾਵ ਨੂੰ ਦਿੱਤੀ ਮਨਜ਼ੂਰੀ

‘ਵੰਦੇ ਮਾਤਰਮ’ ਨੂੰ ਮਿਲਿਆ ਰਾਸ਼ਟਰੀ ਗਾਣ ਦੇ ਬਰਾਬਰ ਦਾ ਦਰਜਾ, ਮੋਦੀ ਕੈਬ


‘ਵੰਦੇ ਮਾਤਰਮ’ ਨੂੰ ਮਿਲਿਆ ਰਾਸ਼ਟਰੀ ਗਾਣ ਦੇ ਬਰਾਬਰ ਦਾ ਦਰਜਾ, ਮੋਦੀ ਕੈਬਨਿਟ ਨੇ ਪ੍ਰਸਤਾਵ ਨੂੰ ਦਿੱਤੀ ਮਨਜ਼ੂਰੀ



 

ਕੇਂਦਰ ਸਰਕਾਰ ਨੇ ਵੰਦੇ ਮਾਤਰਮ ਨੂੰ ਰਾਸ਼ਟਰਗਾਣ ‘ਜਨ ਗਣ ਮਨ’ ਦੇ ਬਰਾਬਰ ਦਾ ਦਰਜਾ ਦੇਣ ਦਾ ਫੈਸਲਾ ਕੀਤਾ ਹੈ। ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨੂੰ ਮਿਲੀ ਜਿੱਤ ਦੇ ਬਾਅਦ PM ਨਰਿੰਦਰ ਮੋਦੀ ਦੀ ਅਗਵਾਈ ਵਿਚ ਹੋਈ ਕੈਬਨਿਟ ਦੀ ਪਹਿਲੀ ਬੈਠਕ ਵਿਚ ਇਹ ਫੈਸਲਾ ਲਿਆ ਗਿਆ। ਬੈਠਕ ਵਿਚ ਰਾਸ਼ਟਰੀ ਗੌਰਵ ਅਪਮਾਨ ਰੋਕੂ ਅਧਿਨਿਯਮ ਵਿਚ ਸੋਧ ਦੇ ਪ੍ਰਸਤਾਵ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ।

ਕੈਬਨਿਟ ਦੇ ਫੈਸਲੇ ਮੁਤਾਬਕ ਬਿਕਰਮ ਚੰਦ ਚਟਰਜੀ ਰਚਿਤ ਵੰਦੇ ਮਾਤਰਮ ‘ਤੇ ਹੁਣ ਉਹ ਸਾਰੇ ਨਿਯਮ ਤੇ ਪਾਬੰਦੀਆਂ ਲਾਗੂ ਹੋਣਗੀਆਂ ਜੋ ਮੌਜੂਦਾ ਸਮੇਂ ਰਾਸ਼ਟਰ ਗਾਣ ‘ਤੇ ਲਾਗੂ ਹਨ। ਯਾਨੀ ਇਸ ਦੇ ਅਪਮਾਨ ਜਾਂ ਗਾਣ ਵਿਚ ਰੁਕਾਵਟ ਪਾਉਣ ਦੀ ਸਥਿਤੀ ਵਿਚ ਸਜ਼ਾ ਹੋਵੇਗੀ। ਅਜੇ ਰਾਸ਼ਟਰੀ ਝੰਡਾ, ਸੰਵਿਧਾਨ ਤੇ ਰਾਸ਼ਟਰ ਗਾਣ ਦੇ ਅਪਮਾਨ ‘ਤੇ ਜੇਲ੍ਹ, ਜੁਰਮਾਨਾ ਜਾਂ ਦੋਵਾਂ ਦੀ ਵਿਵਸਥਾ ਹੈ ਤੇ ਹੁਣ ਵੰਦੇ ਮਾਤਰਮ ਵੀ ਇਸ ਵਿਚ ਸ਼ਾਮਲ ਕੀਤਾ ਜਾਵੇਗਾ।

ਸਰਕਾਰ ਵੰਦੇ ਮਾਤਰਮ ਦੇ 150 ਸਾਲ ਪੂਰੇ ਹੋਣ ਦੇ ਮੌਕੇ ‘ਤੇ ਇਹ ਬਦਲਾਅ ਕਰ ਰਹੀ ਹੈ। ਇਸ ਲਈ ਕਾਨੂੰਨ ਦੀ ਧਾਰਾ 3 ਵਿਚ ਸੋਧ ਕੀਤੀ ਜਾਵੇਗੀ। ਇਸ ਧਾਰਾ ਮੁਤਾਬਕ ਜੇਕਰ ਕੋਈ ਵਿਅਕਤੀ ਜਾਣਬੁਝ ਕੇ ਰਾਸ਼ਟਰ ਗਾਣੇ ਵਿਚ ਰੁਕਾਵਟ ਪਾਉਂਦਾ ਹੈ ਜਾਂ ਇਸ ਨੂੰ ਰੋਕਦਾ ਹੈ ਤਾਂ ਉਸ ਨੂੰ 3 ਸਾਲ ਦੀ ਜੇਲ੍ਹ ਜਾਂ ਜੁਰਮਾਨਾ ਜਾਂ ਦੋਵੇਂ ਹੋ ਸਕਦੇ ਹਨ।

ਦੁਬਾਰਾ ਅਪਰਾਧ ਕਰਨ ‘ਤੇ ਘੱਟੋ-ਘੱਟ ਇਕ ਸਾਲ ਦੀ ਸਜ਼ਾ ਦੀ ਵਿਵਸਥਾ ਹੈ। ਸੋਧ ਦੇ ਬਾਅਦ ਇਹੀ ਨਿਯਮ ਵੰਦੇ ਮਾਤਰਮ ‘ਤੇ ਵੀ ਲਾਗੂ ਹੋਣਗੇ। ਕੇਂਦਰ ਨੇ ਭਾਰਤ ਦੇ ਰਾਸ਼ਟਰੀ ਗੀਤ ਵੰਦੇ ਮਾਤਰਮ ਦੇ ਗਾਇਨ ਲਈ ਅਧਿਕਾਰਕ ਪ੍ਰੋਟੋਕਾਲ ਲਈ ਗਾਈਡਲਾਈਨ ਜਾਰੀ ਕੀਤੀ। ਗਾਈਡ ਲਾਈਨ ਮੁਤਾਬਕ ਵੰਦੇ ਮਾਤਰਮ ਦਾ ਸੰਪੂਰਨ ਅਧਿਕਾਰਕ ਵਰਜਨ ਜਿਸ ਵਿਚ 6 ਸਲੋਕ ਹਨ ਤੇ ਜਿਸ ਦੀ ਮਿਆਦ ਲਗਭਗ 3 ਮਿੰਟ 10 ਸੈਕੰਡ ਹੈ, ਮੁੱਖ ਰਾਜਕੀ ਸਮਾਰੋਹਾਂ ਦੌਰਾਨ ਵਜਾਇਆ ਜਾਣਾ ਚਾਹੀਦਾ ਹੈ। ਇਨ੍ਹਾਂ ਵਿਚ ਰਾਸ਼ਟਰੀ ਝੰਡਾ ਲਹਿਰਾਉਣਾ, ਰਾਸ਼ਟਰਪਤੀ, ਰਾਜਪਾਲਾਂ ਦੇ ਅਧਿਕਾਰਕ ਪ੍ਰੋਗਾਰਮਾਂ ਵਿਚ ਰਸਮੀ ਆਗਮਨ ਵਰਗੇ ਸਮਾਰੋਹਾਂ ਵਿਚ ਉਨ੍ਹਾਂ ਦੇ ਨਿਰਧਾਰਤ ਭਾਸ਼ਣਾਂ ਤੋਂ ਪਹਿਲਾਂ ਤੇ ਬਾਅਦ ਦੇ ਪ੍ਰੋਗਰਾਮ ਸ਼ਾਮਲ ਹਨ

Vande mataram gets status equal to


Popular Posts
Just Now