ਸਚਿਨ ਪਾਇਲਟ 15 ਸਤੰਬਰ ਨੂੰ ਪੰਜਾਬ ਆਉਣਗੇ, ਸੰਗਰੂਰ ਸੁਸਾਈਡ ਕੇਸ ਵਿੱਚ ਮੰਤਰੀ ਚੀਮਾ ਦਾ ਘਰ ਘੇਰੇਗੀ ਕਾਂਗਰਸ; ਅੰਬਿਕਾ ਸੋਨੀ ਨਾਲ ਵੀ ਕੀਤੀ ਮੁਲਾਕਾਤ ਕਿਉਂ ਵੇਖੋ ਅਕਸ਼ੈ ਕੁਮਾਰ-ਸੈਫ ਅਲੀ ਖਾਨ ਦੀ ਹੈਵਾਨ? ਇੱਥੇ ਪੜ੍ਹੋ ਪੂਰਾ ਰਿਵਿਊ: ਹੈਵਾਨ ਫਿਲਮ ਰਿਵਿਊ ਰੂਸ ਨੇ ਯੂਕਰੇਨ ਸੰਘਰਸ਼ ਖਤਮ ਕਰਨ ਲਈ ਭਾਰਤ ਦੇ ਸ਼ਾਂਤੀ ਯਤਨਾਂ ਦਾ ਸਮਰਥਨ ਕੀਤਾ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 13-09-2026 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਦੀਆਂ ਸਮੂਹ ਸੰਗਤਾਂ ਨੂੰ ਵਧਾਈਆਂ 12 ਸਤੰਬਰ ਨੂੰ ਲੱਗੇਗੀ ਲੋਕ ਅਦਾਲਤ, ਇਨ੍ਹਾਂ ਚਾਲਾਨਾਂ 'ਤੇ ਮਿਲ ਸਕਦੀ ਹੈ ਰਾਹਤ ਪਹਿਲਗਾਮ ਅੱਤਵਾਦੀ ਹਮਲੇ 'ਤੇ BRICS ਦਾ ਵੱਡਾ ਫੈਸਲਾ, ਰੂਸ-ਚੀਨ ਸਮੇਤ ਦੇਸ਼ਾਂ ਨੇ ਕੀਤੀ ਨਿੰਦਾ ਸ਼ੀ ਜਿਨਪਿੰਗ ਭਾਰਤ ਪਹੁੰਚੇ: ਚਾਈਨਾ ਸਦਰਨ ਏਅਰਲਾਈਨਜ਼ ਨੇ 6 ਸਾਲਾਂ ਬਾਅਦ ਦਿੱਲੀ-ਗੁਆਂਗਜ਼ੂ ਸਿੱਧੀ ਉਡਾਣਾਂ ਬਹਾਲ ਕੀਤੀਆਂ ਮੋਦੀ-ਪੂਤਿਨ 'ਕਾਰ ਡਿਪਲੋਮੈਸੀ': BRICS 2026 ਵਿੱਚ ਔਰਸ ਸਵਾਰੀ ਸਾਲਾਂ ਪੁਰਾਣੀ ਪਰੰਪਰਾ ਨੂੰ ਜਾਰੀ ਰੱਖਦੀ ਹੈ ਜਾਲੰਧਰ ਪੁਲਿਸ ਨੇ ਬਦਮਾਸ਼ ਦਾ ਕੀਤਾ ਐਨਕਾਊਂਟਰ, ਵੱਡੀ ਵਾਰਦਾਤ ਦੀ ਫਿਰਾਕ ਵਿੱਚ ਸੀ

ਕੈਨੇਡਾ ਗਏ ਪੰਜਾਬ ਦੇ ਦੋ ਨੌਜਵਾਨਾਂ ਦੀ ਨਹਿਰ ਵਿਚ ਡੁੱਬਣ ਕਾਰਣ ਹੋਈ ਮੌਤ

ਕੈਨੇਡਾ ਗਏ ਪੰਜਾਬ ਦੇ ਦੋ ਨੌਜਵਾਨਾਂ ਦੀ ਨਹਿਰ ਵਿਚ ਡੁੱਬਣ ਕਾਰਣ ਹੋਈ ਮੌ


ਕੈਨੇਡਾ ਗਏ ਪੰਜਾਬ ਦੇ ਦੋ ਨੌਜਵਾਨਾਂ ਦੀ ਨਹਿਰ ਵਿਚ ਡੁੱਬਣ ਕਾਰਣ ਹੋਈ ਮੌਤ


ਕੈਨੇਡਾ ਤੋਂ ਇਕ ਬਹੁਤ ਹੀ ਦੁਖਦਾਈ ਅਤੇ ਮੰਦਭਾਗੀ ਘਟਨਾ ਸਾਹਮਣੇ ਆਈ ਹੈ। ਕੈਨੇਡਾ ਗਏ ਪੰਜਾਬ ਦੇ ਦੋ ਨੌਜਵਾਨ ਕੈਨੇਡਾ ਦੇ ਮਾਂਟਰੀਅਲ ਵਿਚ ਇਕ ਨਹਿਰ ਵਿਚ ਡੁੱਬ ਗਏ। ਮ੍ਰਿਤਕਾਂ ਵਿਚੋਂ ਇਕ ਨੌਜਵਾਨ ਦੀ ਪਛਾਣ ਤਹਿਸੀਲ਼ ਬਾਬਾ ਬਕਾਲਾ ਸਾਹਿਬ ਦੇ ਪਿੰਡ ਨੌਰੰਗਪੁਰ-ਬੁਤਾਲਾ ਦੇ ਨੌਜਵਾਨ ਵਿਸ਼ਾਲਦੀਪ ਸਿੰਘ, ਉਮਰ 23 ਸਾਲ ਵਜੋਂ ਹੋਈ ਹੈ, ਜਦਕਿ ਦੁਸਰੇ ਦੀ ਪਛਾਣ 26 ਸਾਲਾਂ ਲਵਪ੍ਰੀਤ ਸਿੰਘ ਵਜੋਂ ਹੋਈ ਹੈ, ਜੋ ਕਿ ਪੰਜਾਬ ਦੇ ਬਰਨਾਲਾ ਜ਼ਿਲ੍ਹੇ ਦੇ ਤਪਾ ਮੰਡੀ ਦਾ ਰਹਿਣ ਵਾਲਾ ਹੈ, ਜਦਕਿ ਇਹ ਘਟਨਾ ਕਥਿਤ ਤੌਰ 'ਤੇ ਕੈਨੇਡਾ ਦੇ ਮਾਂਟਰੀਅਲ ਵਿਚ ਲਾਚੀਨੇ ਨਹਿਰ ਵਿਚ ਉਸ ਸਮੇਂ ਵਾਪਰੀ, ਜਦੋਂ ਯੋਗਰਾਜ ਸਿੰਘ ਦਾ ਅਚਾਨਕ ਪੈਰ ਫਿਸਲ ਗਿਆ।

ਘਟਨਾ ਦਾ ਪਤਾ ਲੱਗਦਿਆਂ ਹੀ ਲਵਪ੍ਰੀਤ ਸਿੰਘ ਨੇ ਉਸਨੂੰ ਬਚਾਉਣ ਲਈ ਨਹਿਰ ਵਿਚ ਛਾਲ ਮਾਰ ਦਿੱਤੀ। ਹਾਲਾਂਕਿ ਆਪਣੇ ਦੋਸਤ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ, ਉਹ ਖੁਦ ਵੀ ਡੁੱਬ ਗਿਆ। ਘਟਨਾ ਦਾ ਪਤਾ ਲੱਗਦਿਆਂ ਹੀ ਕੈਨੇਡੀਅਨ ਅਧਿਕਾਰੀਆਂ ਨੇ ਉਨ੍ਹਾਂ ਨੂੰ ਬਚਾਉਣ ਲਈ ਅੱਧੀ ਰਾਤ ਤੱਕ ਕਈ ਘੰਟੇ ਅਣਥੱਕ ਮਿਹਨਤ ਕੀਤੀ। ਦੋਵਾਂ ਨੂੰ ਨਹਿਰ ਵਿਚੋਂ ਕੱਢ ਕੇ ਹਸਪਤਾਲ ਲਿਜਾਇਆ ਗਿਆ, ਪਰ ਦੋਵਾਂ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ।

ਵਿਸ਼ਾਲ ਅਜੇ ਦੋ ਸਾਲ ਪਹਿਲਾਂ ਹੀ ਕੈਨੇਡਾ ਗਿਆ ਸੀ। ਤਹਿਸੀਲ ਬਾਬਾ ਬਕਾਲਾ ਸਾਹਿਬ ਨਾਲ ਸਬੰਧਿਤ ਪਿੰਡ ਨੌਰੰਗਪੁਰ (ਬੁਤਾਲਾ) ਦਾ ਜੰਮਪਲ ਯੋਗਰਾਜ ਸਿੰਘ ਯੂਵੀ, ਜੋ ਮਹਿਜ 23 ਸਾਲ ਦਾ ਸੀ, ਉਸਨੇ ਬੀ.ਏ. ਪਾਸ ਕੀਤੀ ਹੋਈ ਸੀ ਅਤੇ ਅਤੇ ਅਗਸਤ 2023 ਵਿਚ ਮੈਲਟਾਰਨ ਗਿਆ ਸੀ ਅਤੇ ਪਹਿਲਾਂ ਬਰੰਪਟਨ ਵਿਖੇ ਕਿਸੇ ਕੰਪਨੀ ਵਿਚ ਕੰਮ ਕਰਦਾ ਸੀ ਉਸਤੋਂ ਬਾਅਦ ਮਾਂਟਰੀਅਲ ਵਿਚ ਕੰਮ ਕਰਨ ਲੱਗਾ। ਉਹ ਪਿਤਾ ਸੁਖਰਾਜ ਸਿੰਘ ਅਤੇ ਮਾਤਾ ਜਸਵੰਤ ਕੌਰ ਦਾ ਪੁੱਤਰ ਸੀ। ਉਹ ਦੋ ਭਰਾ ਹਨ ਅਤੇ ਇਕ ਭਰਾ ਜਸ਼ਨਪ੍ਰੀਤ ਸਿੰਘ (20 ਸਾਲ) ਦੁਬਈ ਗਿਆ ਹੋਇਆ ਹੈ।

ਇਸ ਮੌਕੇ 'ਤੇ ਮ੍ਰਿਤਕ ਯੋਗਰਾਜ ਸਿੰਘ ਦੇ ਮਾਪਿਆਂ ਪਿਤਾ ਸੁਖਰਾਜ ਸਿੰਘ ਅਤੇ ਮਾਤਾ ਜਸਵੰਤ ਕੌਰ ਨੇ ਰੋਂਦੇ ਹੋਇਆਂ ਕੇਂਦਰ ਸਰਕਾਰ, ਪੰਜਾਬ ਸਰਕਾਰ ਅਤੇ ਵਿਦੇਸ਼ਾਂ ਵਿੱਚ ਰਹਿੰਦੇ ਸਮਾਜ ਸੇਵਕਾ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਇਸ ਦੁਖਦਾਈ ਘਟਨਾ ਵਿਚ ਸਾਰਿਆਂ ਦੇ ਸਹਿਯੋਗ ਦੀ ਲੋੜ ਹੈ। ਉਨ੍ਹਾਂ ਨੇ ਆਪਣੇ ਪੁੱਤਰ ਯੋਗਰਾਜ ਸਿੰਘ ਦੀ ਲਾਸ਼ ਨੂੰ ਪੰਜਾਬ (ਬੁਤਾਲਾ) ਲਿਆਉਣ ਵਿਚ ਸਹਾਇਤਾ ਦੀ ਬੇਨਤੀ ਕੀਤੀ ਤਾਂ ਜੋ ਉਹ ਧਾਰਮਿਕ ਰੀਤੀ-ਰਿਵਾਜਾਂ ਅਨੁਸਾਰ ਉਸ ਦਾ ਅੰਤਿਮ ਸੰਸਕਾਰ ਕਰ ਸਕਣ। ਪੰਜਾਬ ਸਰਕਾਰ ਵਿਦੇਸ਼ਾਂ ਵਿਚ ਰਹਿੰਦੇ ਪ੍ਰਵਾਸੀ ਭਾਰਤੀਆਂ ਅਤੇ ਸਮਾਜ ਸੇਵਕਾ ਤੋਂ ਆਪਣੇ ਪੁੱਤਰ ਦੀ ਲਾਸ਼ ਨੂੰ ਘਰ (ਪੰਜਾਬ) ਸਿਆਉਣ ਲਈ ਸਹਾਇਤਾ ਦੀ ਬੇਨਤੀ ਕੀਤੀ ਹੈ।

Youth Death In Amrica


📢

Reach thousands of targeted visitors daily.

Punajb News advertisement banner Punajb News advertisement banner
Popular Posts
Just Now