ਅੰਮ੍ਰਿਤਸਰ ਤੋਂ ਬਰਮਿੰਘਮ ਸਿੱਧੀ ਫਲਾਈਟ ਸ਼ੁਰੂ, ਲੋਕਾਂ ਦਾ ਮਿਲਿਆ ਵੱਡਾ ਹੁੰਗਾਰਾ
LPTV / Chandigarh
ਅੱਜ ਤੋਂ ਅੰਮ੍ਰਿਤਸਰ ਤੋਂ ਬਰਮਿੰਘਮ ਨੂੰ ਸਿੱਧੀ ਫਲਾਈਟ ਸ਼ੁਰੂ ਹੋ ਰਹੀ ਹੈ। ਇਹ ਫਲਾਈਟ ਹਰ ਹਫਤੇ ਸ਼ੁੱਕਰਵਾਰ ਤਿੰਨ ਵਜੇ ਅੰਮ੍ਰਿਤਸਰ ਏਅਰਪੋਰਟ ਤੋਂ ਉਡਾਣ ਭਰੇਗੀ। ਇਹ ਉਡਾਣ ਐਤਵਾਰ ਸਵੇਰੇ 7.35 'ਤੇ ਵਾਪਸੀ ਕਰਿਆ ਕਰੇਗੀ। ਹਾਸਲ ਜਾਣਕਾਰੀ ਮੁਤਾਬਕ ਪਹਿਲੀ ਫਲਾਈਟ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ। ਪਹਿਲੀ ਫਲਾਈਟ ਹੀ ਲਗਪਗ ਫੁੱਲ ਜਾ ਰਹੀ ਹੈ। ਇਹ ਫਲਾਈਟ 229 ਮੁਸਾਫਰਾਂ ਨੂੰ ਲੈ ਕੇ ਉਡਾਨ ਭਰੇਗੀ।
ਦਸ ਦੇਈਏ ਕਿ ਇਹ ਉਡਾਣ ਹਰ ਸ਼ੁੱਕਰਵਾਰ ਨੂੰ ਅੰਮ੍ਰਿਤਸਰ ਤੋਂ ਦੁਪਹਿਰ 3:00 ਵਜੇ ਉਡਾਣ ਭਰੇਗੀ ਤੇ ਉਸੇ ਦਿਨ ਸ਼ਾਮ 5:20 ਵਜੇ ਬਰਮਿੰਘਮ ਪਹੁੰਚੇਗੀ। ਵਾਪਸੀ ਦੀ ਉਡਾਣ ਸ਼ਨਿਚਰਵਾਰ ਸ਼ਾਮ ਨੂੰ 7:30 ਵਜੇ ਬਰਮਿੰਘਮ ਤੋਂ ਰਵਾਨਾ ਹੋਵੇਗੀ ਤੇ ਅਗਲੇ ਦਿਨ ਐਤਵਾਰ ਸਵੇਰੇ 7:35 ਵਜੇ ਅੰਮ੍ਰਿਤਸਰ ਪਹੁੰਚੇਗੀ। ਏਅਰ ਇੰਡੀਆ ਇਸ ਰੂਟ 'ਤੇ ਬੋਇੰਗ 787 ਡ੍ਰੀਮਲਾਈਨ ਜਹਾਜ਼ ਦੀ ਵਰਤੋਂ ਕਰੇਗੀ। ਯੂਕੇ ਨਾਲ ਇਸ ਸਿੱਧੇ ਹਵਾਈ ਸੰਪਰਕ ਜ਼ਰੀਏ ਇੱਕ ਵਾਰ ਫਿਰ ਅੰਮ੍ਰਿਤਸਰ ਤੋਂ ਯੂਕੇ ਲਈ ਕਾਰਗੋ ਵਪਾਰ ਸ਼ੁਰੂ ਹੋ ਗਿਆ ਹੈ। ਲੰਡਨ ਤੇ ਬਰਮਿੰਘਮ ਨਾਲ ਹਵਾਈ ਸੰਪਰਕ ਮੁੜ ਸ਼ੁਰੂ ਹੋਣ ਦਾ ਸਵਾਗਤ ਕਰਦੇ ਹੋਏ ਵਪਾਰੀਆਂ ਨੇ ਕਿਹਾ ਕਿ ਉਡਾਣਾਂ ਦੇ ਦੁਬਾਰਾ ਸ਼ੁਰੂ ਹੋਣ ਨਾਲ ਕਿਸਾਨ ਤੇ ਵਪਾਰੀਆਂ ਨੂੰ ਵਸਤੂਆਂ ਵਿਦੇਸ਼ ਭੇਜਣ ਵਿੱਚ ਆਸਾਨੀ ਹੋਵੇਗੀ।
Direct flight from Amritsar to Birmingham got a big response from people