Ford ਭਾਰਤ 'ਚੋਂ ਆਪਣਾ ਕਾਰੋਬਾਰ ਸਮੇਟਣ ਲਈ ਤਿਆਰ, ਹਜ਼ਾਰਾ ਨੌਜਵਾਨ ਹੋਣਗੇ ਬੇਰੁਜ਼ਗਾਰ

Ford ਭਾਰਤ 'ਚੋਂ ਆਪਣਾ ਕਾਰੋਬਾਰ ਸਮੇਟਣ ਲਈ ਤਿਆਰ, ਹਜ਼ਾਰਾ ਨੌਜਵਾਨ ਹੋਣਗ


LPTV / Chandigarh

ਫੋਰਡ ਮੋਟਰਜ਼ ਨੇ ਭਾਰਤ ਚੋਂ ਆਪਣਾ ਕਾਰੋਬਾਰ ਸਮੇਟਣ ਲਈ ਤਿਆਰ ਹੈ। ਫੋਰਡ ਦੀਆਂ ਦੋਵੇਂ ਨਿਰਮਾਣ ਇਕਾਈਆਂ ’ਚ ਤਾਲਾ ਲਗਾਉਣ ਦਾ ਫੈਸਲਾ ਕੀਤਾ ਹੈ। 1994 ’ਚ ਭਾਰਤੀ ਬਾਜ਼ਾਰ ’ਚ ਐਂਟਰੀ ਕਰਨ ਵਾਲੀ ਫੋਰਡ ਹੁਣ 27 ਸਾਲਾਂ ਬਾਅਦ ਭਾਰਤ ’ਚ ਆਪਣੀਆਂ ਕਾਰਾਂ ਦੇ ਉਤਪਾਦਨ ਨੂੰ ਬੰਦ ਕਰ ਰਹੀ ਹੈ। ਸਾਣੰਦ ਅਤੇ ਚੇਨਈ ਇਕਾਈ ’ਚ ਕੰਮ ਕਰ ਰਹੇ 4000 ਲੋਕਾਂ ਦੇ ਚਿਹਰੇ ਉਦਾਸ ਹਨ। ਦੋ ਅਰਬ ਡਾਲਰ ਦੇ ਘਾਟੇ ਨਾਲ ਕੰਪਨੀ ਦਾ ਲੱਕ ਟੁੱਟ ਗਿਆ ਹੈ।

ਫੋਰਡ ਦੇ ਭਾਰਤ ’ਚ ਸਾਣੰਦ ਅਤੇ ਮਰਾਈਮਲਾਈ (ਚੇਨਈ) ਨਗਰ ’ਚ ਆਪਣੇ ਪਲਾਂਟਸ ਬੰਦ ਕਰਨ ਦੇ ਕਈ ਕਾਰਨ ਹਨ ਪਰ ਮੁੱਖ ਕਾਰਨ ਇਹ ਹੈ ਕਿ ਪਲਾਂਟ ਦੀ ਸਮਰੱਥਾ ਦੀ ਵਰਤੋਂ ਲਗਾਤਾਰ ਘੱਟ ਹੋ ਰਹੀ ਹੈ। ਦੋਵੇਂ ਪਲਾਂਟਸ ’ਚਸਾਲਾਨਾ 4 ਲੱਖ ਕਾਰਾਂ ਦਾ ਉਤਪਾਦਨ ਕਰਨ ਦੀ ਸਮਰੱਥਾ ਹੈ, ਪਰ ਹਾਲ ਹੀ ਦੇ ਦਿਨਾਂ ’ਚ ਫੋਰਡ ਸਿਰਫ 80,000 ਕਾਰਾਂ ਦਾ ਉਤਪਾਦਨ ਕਰਨ ’ਚ ਸਫਲ ਰਹੀ ਹੈ, ਜਿਸ ’ਚੋਂ ਅੱਧੀਆਂ ਤਾਂ ਬਰਾਮਦ ਕਰਨ ਲਈ ਬਣਾਈਆਂ ਗਈਆਂ ਹਨ।

ਉਤਪਾਦਨ ਬੰਦ ਹੋਣ ਕਾਰਨ ਕੰਪਨੀ ਦੇ ਮੌਜੂਦਾ ਗਾਹਕਾਂ ਨੂੰ ਜ਼ਰੂਰ ਝਟਕਾ ਲੱਗਾ ਹੋਵੇਗਾ ਪਰ ਕੰਪਨੀ ਨੇ ਬਿਆਨ ਦੇ ਕੇ ਇਹ ਸਪੱਸ਼ਟ ਕੀਤਾ ਹੈ ਕਿ ਉਹ ਆਪਣੇ ਗਾਹਕਾਂ ਨੂੰ ਸਰਵਿਸ ਆਫਟਰਮਾਰਕੀਟ ਪਾਰਟਸ ਅਤੇ ਵਾਰੰਟੀ ਸੇਵਾਵਾਂ ਦੇਣ ਲਈ ਵਚਨਬੱਧ ਹੈ। ਹਾਲਾਂਕਿ ਛੋਟੇ ਸ਼ਹਿਰਾਂ ਦੇ ਗਾਹਕਾਂ ਨੂੰ ਇਸ ਫੈਸਲੇ ਤੋਂ ਪ੍ਰੇਸ਼ਾਨੀ ਹੋ ਸਕਤੀ ਹੈ। ਕੰਪਨੀ ਨੇ ਇਹ ਵੀ ਕਿਹਾ ਕਿ ਉਹ ਭਾਰਤ ’ਚ ਆਪਣੀ ਹਾਜ਼ਰੀ ਨੂੰ ਖਤਮ ਨਹੀਂ ਕਰ ਰਹੀ ਹੈ, ਸਿਰਫ ਆਪਣਾ ਉਤਪਾਦਨ ਬੰਦ ਕਰ ਰਹੀ ਹੈ। ਕੰਪਨੀ ਹੁਣ ਆਪਣੀ ਬਿਜ਼ਨੈੱਸ ਸਲਿਊਸ਼ਨ ਟੀਮ ਨੂੰ ਵਧਾਏਗੀ ਜੋ ਗਲੋਬਲੀ ਫੋਰਡ ਦਾ ਸਹਿਯੋਗ ਕਰੇਗੀ। ਇਸ ਟੀਮ ਦਾ ਫੋਕਸ ਇੰਜੀਨੀਅਰਿੰਗ, ਤਕਨਾਲੋਜੀ ਅਤੇ ਬਿਜ਼ਨੈੱਸ ’ਤੇ ਰਹੇਗਾ।

Thousands of young people who are ready to close their business from Ford India will be unemployed


📢

Reach thousands of targeted visitors daily.

Punajb News advertisement banner Punajb News advertisement banner ad banner image ad banner image
Popular Posts
Just Now