ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਹੋਵੇਗਾ ਜਾਂ ਨਹੀਂ, ਪੰਜਾਬ ਪ੍ਰਭਾਰੀ ਸਤੀਸ਼ ਪੂਨੀਆ ਨੇ ਕੀਤਾ ਸਪੱਸ਼ਟ 4 ਕਨਾਲ ਜ਼ਮੀਨ ਵੇਚੀ, 6 ਲੱਖ ਦਿੱਤੇ… ਫਿਰ ਵੀ ਨਾ ਮਿਲਿਆ ਵੀਜ਼ਾ ਪੰਜਾਬ ਵਿੱਚ 4 ਜ਼ਿਲ੍ਹਿਆਂ ਦੇ SSP ਦਾ ਟ੍ਰਾਂਸਫਰ ਨੇਪਾਲ ਹੜ੍ਹ ਤ੍ਰਾਸਦੀ: 1127 ਮੌਤਾਂ, 4800 ਤੋਂ ਵੱਧ ਲਾਪਤਾ ਪੰਜਾਬ ਵਿੱਚ ਬਿਜਲੀ ਸੰਕਟ, ਥਰਮਲ ਪਲਾਂਟਾਂ ਦੇ 6 ਯੂਨਿਟ ਬੰਦ: ਡਿਮਾਂਡ 15,500 Mw ਤੋਂ ਪਾਰ, ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 02-09-2026 ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ PM ਮੋਦੀ ਦੀ ਅਪੀਲ- ਲੋੜ ਨਾ ਹੋਵੇ ਤਾਂ ਸੋਨਾ ਨਾ ਖਰੀਦੋ, 7.8% ਜੀਡੀਪੀ ਵਿਕਾਸ 'ਤੇ ਦੇਸ਼ ਨੂੰ ਦਿੱਤੀ ਵਧਾਈ ਪਠਾਨਕੋਟ ਦੇ 24 ਸਾਲਾ ਨੌਜਵਾਨ ਦਾ ਕੈਨੇਡਾ ’ਚ ਗੋਲੀ ਮਾਰ ਕੇ ਕਤਲ ਲਿਓਨਲ ਮੇਸੀ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈ ਲਿਆ Lionel Messi Retires

FD ਕਰਾਉਣ ਸਮੇਂ ਇਨ੍ਹਾਂ ਗੱਲਾਂ ਦਾ ਧਿਆਨ ਨਹੀਂ ਰੱਖਿਆ ਤਾਂ ਹੋ ਸਕਦਾ ਨੁਕਸਾਨ..

FD ਕਰਾਉਣ ਸਮੇਂ ਇਨ੍ਹਾਂ ਗੱਲਾਂ ਦਾ ਧਿਆਨ ਨਹੀਂ ਰੱਖਿਆ ਤਾਂ ਹੋ ਸਕਦਾ ਨੁ


LPTV / Chandigarh

ਫਿਕਸਡ ਡਿਪਾਜ਼ਿਟ (FD) ਭਾਰਤ 'ਚ ਸਭ ਤੋਂ ਪ੍ਰਸਿੱਧ ਨਿਵੇਸ਼ ਆਪਸ਼ਨਾਂ ਵਿੱਚੋਂ ਇੱਕ ਰਿਹਾ ਹੈ। ਸੁਰੱਖਿਅਤ ਤੇ ਇੱਕ ਤੈਅ ਰਿਟਰਨ ਮਿਲਣ ਕਾਰਨ ਲੋਕ ਐਫਡੀ 'ਚ ਨਿਵੇਸ਼ ਕਰਨਾ ਪਸੰਦ ਕਰਦੇ ਹਨ। ਹਾਲਾਂਕਿ ਜਦੋਂ ਵੀ ਤੁਸੀਂ ਐਫਡੀ 'ਚ ਨਿਵੇਸ਼ ਕਰਦੇ ਹੋ ਤਾਂ ਕੁਝ ਮਹੱਤਵਪੂਰਨ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਅੱਜ ਅਸੀਂ ਤੁਹਾਨੂੰ ਇਨ੍ਹਾਂ ਮਹੱਤਵਪੂਰਨ ਗੱਲਾਂ ਬਾਰੇ ਦੱਸਣ ਜਾ ਰਹੇ ਹਾਂ। ਜਦੋਂ ਵੀ ਐਫਡੀ 'ਚ ਨਿਵੇਸ਼ ਕਰਦੇ ਹੋ ਤਾਂ ਟੈਨਿਓਰ (ਮਿਆਦ) ਬਾਰੇ ਧਿਆਨ ਨਾਲ ਸੋਚ-ਵਿਚਾਰ ਕਰ ਲਿਓ। ਯਾਦ ਰੱਖੋ ਕਿ ਮਿਆਦ ਪੂਰੀ ਹੋਣ ਤੋਂ ਪਹਿਲਾਂ ਐਫਡੀ ਤੋੜਨ 'ਤੇ ਜੁਰਮਾਨਾ ਪੈਂਦਾ ਹੈ। ਇਹ ਡਿਪਾਜ਼ਿਟ 'ਤੇ ਪ੍ਰਾਪਤ ਕੁੱਲ ਵਿਆਜ ਨੂੰ ਘਟਾ ਸਕਦਾ ਹੈ।

ਇੱਕ FD 'ਚ ਪੂਰਾ ਪੈਸਾ ਨਿਵੇਸ਼ ਨਹੀਂ ਕਰਨਾ ਚਾਹੀਦਾ।

ਜੇ ਤੁਸੀਂ FD 'ਚ 5 ਲੱਖ ਦਾ ਨਿਵੇਸ਼ ਕਰਨਾ ਚਾਹੁੰਦੇ ਹੋ ਤਾਂ ਇੱਕ ਤੋਂ ਵੱਧ ਬੈਂਕਾਂ 'ਚ 1-1 ਲੱਖ ਦੀਆਂ 5 FD ਕਰਵਾਓ।

ਇਹ ਇਸ ਲਈ ਜ਼ਰੂਰੀ ਹੈ ਤਾਂ ਕਿ ਜਦੋਂ ਤੁਹਾਨੂੰ ਪੈਸੇ ਦੀ ਲੋੜ ਹੋਵੇ ਤੁਸੀਂ ਆਪਣੀ ਜ਼ਰੂਰਤ ਦੇ ਅਨੁਸਾਰ ਐਫਡੀ ਨੂੰ ਵਿਚਕਾਰ ਹੀ ਤੁੜਵਾ ਸਕਦੇ ਹੋ। ਇਸ ਨਾਲ ਤੁਹਾਡੀ ਬਾਕੀ ਦੀ ਐਫਡੀ ਸੁਰੱਖਿਅਤ ਰਹੇਗੀ।

ਐਫਡੀ 'ਤੇ ਮਿਲਣ ਵਾਲੇ ਵਿਆਜ 'ਤੇ ਟੈਕਸ

ਐਫਡੀ ਤੋਂ ਪ੍ਰਾਪਤ ਵਿਆਜ 'ਤੇ ਇਨਕਮ ਟੈਕਸ ਸਲੈਬ ਦੇ ਅਨੁਸਾਰ ਟੈਕਸ ਲਗਾਇਆ ਜਾਂਦਾ ਹੈ।

ਜੇ ਇੱਕ ਵਿੱਤੀ ਸਾਲ 'ਚ ਐਫਡੀ ਉੱਤੇ ਕਮਾਇਆ ਗਿਆ ਵਿਆਜ 10,000 ਰੁਪਏ ਤੋਂ ਵੱਧ ਹੈ ਤਾਂ ਟੀਡੀਐਸ ਕਟੌਤੀ ਹੋਵੇਗੀ। ਇਹ ਕੁੱਲ ਕਮਾਏ ਗਏ ਵਿਆਜ ਦਾ 10% ਹੋਵੇਗਾ। ਸੀਨੀਅਰ ਸਿਟੀਜ਼ਨਸ ਲਈ ਇਹ ਸੀਮਾ 50 ਹਜ਼ਾਰ ਰੁਪਏ ਹੈ।

ਜੇ ਤੁਹਾਡੀ ਆਮਦਨੀ ਟੈਕਸਯੋਗ ਸੀਮਾ ਤੋਂ ਘੱਟ ਹੈ ਤਾਂ ਫ਼ਾਰਮ 15-ਜੀ ਤੇ ਫ਼ਾਰਮ 15-ਐਚ ਐਫਡੀ 'ਤੇ ਟੀਡੀਐਸ ਕਟੌਤੀ ਦੀ ਮਨਜੂਰੀ ਨਾ ਦੇਣ ਲਈ ਬੈਂਕ ਨੂੰ ਸੌਂਪਿਆ ਜਾ ਸਕਦਾ ਹੈ।

ਵਿਆਜ

ਬੈਂਕਾਂ 'ਚ ਪਹਿਲਾਂ ਤਿਮਾਹੀ ਅਤੇ ਸਾਲਾਨਾ ਆਧਾਰ 'ਤੇ ਵਿਆਜ ਵਾਪਸ ਲੈਣ ਦਾ ਆਪਸ਼ਨ ਹੁੰਦਾ ਸੀ।

ਕੁਝ ਬੈਂਕ ਹੁਣ ਮਹੀਨਾਵਾਰ ਨਿਕਾਸੀ ਦਾ ਵਿਕਲਪ ਵੀ ਦੇ ਰਹੇ ਹਨ।

If you dont take care of these things while doing FD it can cause damage


Popular Posts
Just Now